ਸੱਟ ਦੇ ਕਾਰਨ ਬਾਕਸਰ ਵਿਕਾਸ ਸੈਮੀਫਾਈਨਲ ਨਹੀਂ ਖੇਡ ਸਕਣਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਮੁੱਕੇਬਾਜ ਵਿਕਾਸ ਕ੍ਰਿਸ਼ਣ ਨੂੰ ਏਸ਼ੀਆਈ ਖੇਡਾਂ ਵਿਚ ਬਰਾਂਜ ਮੈਡਲ ਨਾਲ ਹੀ ਸੰਤੋਸ਼ ਕਰਨਾ ਪਿਆ

Vikas Krishan

ਜਕਾਰਤਾ :  ਭਾਰਤੀ ਮੁੱਕੇਬਾਜ ਵਿਕਾਸ ਕ੍ਰਿਸ਼ਣ ਨੂੰ ਏਸ਼ੀਆਈ ਖੇਡਾਂ ਵਿਚ ਬਰਾਂਜ ਮੈਡਲ ਨਾਲ ਹੀ ਸੰਤੋਸ਼ ਕਰਨਾ ਪਿਆ ਕਿਉਂਕਿ ਖੱਬੇ ਪਲਕ `ਤੇ ਸੱਟ ਲੱਗਣ ਦੇ ਕਾਰਨ ਉਨ੍ਹਾਂ ਨੂੰ ਸੈਮੀਫਾਈਨਲ ਖੇਡਣ ਤੋਂ ਮਨਾਂ ਕਰ ਦਿੱਤਾ ਗਿਆ।ਤੁਹਾਨੂੰ ਦਸ ਦਈਏ ਕਿ ਵਿਕਾਸ ਨੇ ਕਜਾਖਸਤਾਨ ਦੇ ਅਮਾਨਕੁਲ ਅਬਿਲਖਾਨ ਨਾਲ ਖੇਡਣਾ ਸੀ, ਪਰ ਸੱਟ ਦੇ ਕਾਰਨ ਉਨ੍ਹਾਂ ਨੂੰ ਬਾਹਰ ਰਹਿਣਾ ਹੋਵੇਗਾ। 

ਉਨ੍ਹਾਂ ਨੂੰ ਪ੍ਰੀ ਕੁਆਟਰ ਫਾਈਨਲ ਵਿਚ ਸੱਟ ਲੱਗੀ ਸੀ ਅਤੇ ਕੁਆਟਰ ਫਾਈਨਲ ਵਿਚ ਉਨ੍ਹਾਂ ਦਾ ਜ਼ਖਮ ਗੰਭੀਰ  ਹੋ ਗਿਆ। ਉਹ ਹਾਲਾਂਕਿ ਲਗਾਤਾਰ ਤਿੰਨ ਏਸ਼ੀਆਈ ਖੇਡਾਂ ਵਿਚ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਮੁੱਕੇਬਾਜ ਬਣ ਗਏ ਹਨ। ਉਨ੍ਹਾਂ ਨੇ ਗਵਾਂਗਝੂ ਵਿਚ 2010 ਵਿਚ 60 ਕਿੱਲੋ ਵਿਚ ਗੋਲਡ ਜਿੱਤਿਆ ਸੀ। ਇਸ ਦੇ ਬਾਅਦ 2014 ਵਿਚ ਇੰਚਯੋਨ `ਚ ਮਿਡਲਵੇਟ `ਚ ਬਰਾਂਜ ਮੈਡਲ ਜਿੱਤਿਆ।

ਤੁਹਾਨੂੰ ਦਸ ਦਈਏ ਕਿ ਮੁੱਕੇਬਾਜੀ ਇਕ ਅਜਿਹੀ ਖੇਡ ਹੈ ਜਿਸ ਵਿਚ ਭਾਰਤ ਨੂੰ ਜ਼ਿਆਦਾ ਤੋਂ ਜ਼ਿਆਦਾ ਤਮਗਿਆਂ ਦੀ ਉਂਮੀਦ ਸੀ। ਪਿਛਲੇ ਏਸ਼ੀਆਈ ਖੇਡਾਂ  ਦੇ ਪਦਕਧਾਰੀਆਂ ਵਿਚ ਸਿਰਫ ਵਿਕਾਸ ਕ੍ਰਿਸ਼ਣ ਹੀ ਇਸ ਵਾਰ ਜਕਾਰਤਾ ਪੁੱਜੇ।  ਉਨ੍ਹਾਂ ਨੇ ਪਿਛਲੀ ਵਾਰ ਬਰਾਂਜ ਮੈਡਲ `ਤੇ ਕਬਜਾ ਜਮਾਇਆ ਸੀ। 75 ਕਿੱਲੋਗ੍ਰਾਮ ਭਾਰ ਵਰਗ ਵਿਚ ਉਤਰਨ ਵਾਲੇ ਵਿਕਾਸ ਕ੍ਰਿਸ਼ਣਾ ਦੇ ਕੋਲ ਇਸ ਖੇਡਾਂ ਵਿੱਚ ਇੱਕ ਇਤਹਾਸ ਰਚਨ ਦਾ ਮੌਕਾ ਸੀ। ਪਰ ਉਹਨਾਂ ਦੇ ਲੱਗੀ ਸੱਟ ਦੇ ਕਾਰਨ ਉਹਨਾਂ ਦਾ ਇਹ ਸਪਨਾ ਚਕਨਾਚੂਰ ਹੋ ਗਿਆ।

ਇਸ ਟੋਮਨ ਪਹਿਲਾ ਦੱਖਣ ਕੋਰੀਆ ਦੇ ਇੰਚਯੋਨ ਵਿਚ 2014 ਵਿਚ ਖੇਡੇ ਗਏ ਪਿਛਲੇ ਏਸ਼ੀਆਈ ਖੇਡਾਂ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਨੇ ਕੁਲ 5 ਤਗਮੇ ਆਪਣੇ ਨਾਮ ਕੀਤੇ ਸਨ ਜਿਸ ਵਿਚੋਂ ਇੱਕ ਗੋਲਡ ਅਤੇ ਚਾਰ ਬਰਾਂਜ ਮੈਡਲ ਸਨ। ਮੈਰੀ ਕਾਮ ਨੇ 51 ਕਿੱਲੋਗ੍ਰਾਮ ਭਾਰ ਵਰਗ ਵਿਚ ਗੋਲਡ ਜਿੱਤਿਆ ਸੀ। ਹਾਲਾਂਕਿ , ਇਸ ਵਾਰ ਏਸ਼ੀਆਈ ਖੇਡਾਂ ਵਿਚ ਹਿੱਸਾ ਨਹੀਂ ਲੈ ਰਹੀ। ਦਸ ਦਈਏ ਕਿ 18ਵੇਂ ਏਸ਼ੀਆਈ ਖੇਡਾਂ ਵਿਚ ਭਾਰਤ ਨੇ ਹੁਣ ਤੱਕ 13 ਗੋਲਡ , 21 ਸਿਲਵਰ ਅਤੇ 25 ਬਰਾਂਜ ਮੈਡਲ ਜਿੱਤ ਲਏ ਹਨ। ਕੁਲ ਮਿਲਾ ਕੇ ਭਾਰਤ ਨੇ 59 ਮੈਡਲ ਆਪਣੇ ਨਾਮ ਕਰ ਲਏ ਹਨ।ਦਸਿਆ ਜਾ ਰਿਹਾ ਹੈ ਕਿ ਇਸ ਏਸ਼ੀਆਈ ਖੇਡਾਂ ਵਿਚ ਮੁੱਕੇਬਾਜੀ ਦੇ ਮੁਕਾਬਲੇ 1 ਸਤੰਬਰ ਤੱਕ ਖੇਡੇ ਜਾਣੇ ਹਨ।