ਹਾਕੀ ਵਿਸ਼ਵ ਕੱਪ: ਭਾਰਤ ਦਾ ਸੁਪਨਾ ਤੋੜ ਨੀਦਰਲੈਂਡ ਸੈਮੀਫਾਈਨਲ ‘ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਪੁਰਸ਼ ਹਾਕੀ ਟੀਮ ਨੂੰ ਵੀਰਵਾਰ ਨੂੰ ਕਲਿੰਗਾ ਸਟੇਡਿਅਮ ਵਿਚ ਖੇਡੇ ਗਏ.......

India Team

ਭੁਵਨੇਸ਼ਵਰ (ਭਾਸ਼ਾ): ਭਾਰਤੀ ਪੁਰਸ਼ ਹਾਕੀ ਟੀਮ ਨੂੰ ਵੀਰਵਾਰ ਨੂੰ ਕਲਿੰਗਾ ਸਟੇਡਿਅਮ ਵਿਚ ਖੇਡੇ ਗਏ ਓੜੀਸ਼ਾ ਹਾਕੀ ਵਿਸ਼ਵ ਕੱਪ ਦੇ ਕੁਆਟਰ ਫਾਈਨਲ ਮੈਚ ਵਿਚ ਤਿੰਨ ਵਾਰ ਦੀ ਚੈਂਪੀਅਨ ਨੀਦਰਲੈਂਡ ਦੇ ਹੱਥੋਂ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਦੇ ਕਾਰਨ ਭਾਰਤੀ ਟੀਮ 43 ਸਾਲ ਦਾ ਸੁਪਨਾ ਖ਼ਤਮ ਕਰਨ ਲਈ ਸੈਮੀਫਾਈਨਲ ਵਿਚ ਪਰਵੇਸ਼ ਕਰਨ ਵਿਚ ਅਸਫਲ ਰਹੀ ਅਤੇ ਇਸ ਦੇ ਨਾਲ ਹੀ ਇਸ ਓੜੀਸ਼ਾ ਹਾਕੀ ਵਿਸ਼ਵ ਕੱਪ ਵਿਚ ਭਾਰਤੀ ਟੀਮ ਦਾ ਸਫ਼ਰ ਖ਼ਤਮ ਹੋ ਗਿਆ। ਤਿੰਨ ਵਾਰ ਦੀ ਚੈਂਪੀਅਨ ਨੀਦਰਲੈਂਡ ਦਾ ਸਾਹਮਣਾ ਹੁਣ 15 ਦਸੰਬਰ ਨੂੰ ਸੈਮੀਫਾਈਨਲ ਵਿਚ ਮੌਜੂਦਾ ਚੈਂਪੀਅਨ ਆਸਟਰੇਲਿਆ ਨਾਲ ਹੋਵੇਗਾ।

ਨੀਦਰਲੈਂਡ ਨੇ ਪਹਿਲੇ ਕੁਆਟਰ ਵਿਚ ਗੇਂਦ ਨੂੰ ਜਿਆਦਾ ਤੋਂ ਜਿਆਦਾ ਸਮੇਂ ਤੱਕ ਕੋਲ ਰੱਖਣ ਦੀ ਕੋਸ਼ਿਸ਼ ਕਰਦੇ ਹੋਏ ਪਹਿਲੇ ਗੋਲ ਦਾਗਣ ਲਈ ਸ਼ਾਟ ਮਾਰਿਆ ਪਰ ਉਹ ਸ਼ਾਟ ਭਾਰਤ ਦੇ ਗੋਲ ਪੋਸਟ ਦੇ ਬਾਹਰੀ ਹਿੱਸੇ ਨੂੰ ਜਾ ਲੱਗਿਆ। ਇਸ ਦੇ ਅਗਲੇ ਹੀ ਮਿੰਟ ਵਿਚ ਸਿਮਰਨਜੀਤ ਦੂਜੀ ਟੀਮ ਦੇ ਗੋਲ ਪੋਸਟ ਤੱਕ ਪਹੁੰਚੇ। ਪਰ ਉਨ੍ਹਾਂ ਦਾ ਸ਼ਾਟ ਟੀਚੇ ਤੱਕ ਨਹੀਂ ਪਹੁੰਚ ਸਕਿਆ। ਭਾਰਤ ਨੂੰ 12ਵੇਂ ਮਿੰਟ ਵਿਚ ਪਹਿਲਾ ਪੇਨਾਲਟੀ ਕਾਰਨਰ ਹਾਸਲ ਹੋਇਆ ਅਤੇ ਇਸ ਨੂੰ ਸਫ਼ਲ ਰੂਪ ਨਾਲ ਆਕਾਸ਼ਦੀਪ ਸਿੰਘ ਨੇ ਗੋਲ ਕਰਕੇ ਟੀਮ ਨੂੰ 1-0 ਦਾ ਵਾਧਾ  ਦੇ ਦਿਤਾ।

ਮੇਜਬਾਨ ਟੀਮ ਦੀ ਖੁਸ਼ੀ ਜਿਆਦਾ ਸਮੇਂ ਤੱਕ ਬਰਕਰਾਰ ਨਹੀਂ ਰਹਿ ਸਕੀ ਅਤੇ ਨੀਦਰਲੈਂਡ ਨੇ 15ਵੇਂ ਮਿੰਟ ਵਿਚ ਗੋਲ ਕਰਕੇ ਸਕੋਰ 1-1 ਨਾਲ ਬਰਾਬਰ ਕਰ ਲਿਆ। ਦੂਜੇ ਕੁਆਟਰ ਵਿਚ ਦੋਨਾਂ ਟੀਮਾਂ ਨੇ ਗੋਲ ਕਰਨ ਦੇ ਕਈ ਮੌਕੇ ਬਣਾਏ, ਪਰ ਦੋਨਾਂ ਹੀ ਟੀਮਾਂ ਨੇ ਵਾਧਾ ਹਾਸਲ ਕਰਨ ਵਿਚ ਨਾਕਾਮ ਰਹੀਆਂ ਅਤੇ ਇਸ ਦੇ ਨਾਲ ਹੀ 1-1 ਨਾਲ ਮੁਕਾਬਲੇ ਦੇ ਸਕੋਰ ਉਤੇ ਪਹਿਲਾਂ ਆਫ ਦੀ ਸਮਾਪਤੀ ਹੋ ਗਈ। ਅਜਿਹੇ ਵਿਚ 1-1 ਸਕੋਰ ਮੁਕਾਬਲੇ ਦੇ ਨਾਲ ਤੀਜਾ ਕੁਆਟਰ ਵੀ ਖ਼ਤਮ ਹੋ ਗਿਆ।

ਵਰਲਡ ਨੰਬਰ-4 ਟੀਮ ਨੀਦਰਲੈਂਡ ਨੂੰ 50ਵੇਂ ਮਿੰਟ ਵਿਚ ਮੈਚ ਦਾ ਤੀਜਾ ਪੀਸੀ ਮਿਲਿਆ ਅਤੇ ਇਸ ਉਤੇ ਗੋਲ ਕਰਕੇ ਉਸ ਨੇ ਭਾਰਤ ਦੇ ਵਿਰੁਧ 2-1 ਦਾ ਵਾਧਾ ਲਿਆ। ਨੀਦਰਲੈਂਡਸ ਨੇ ਆਖਰੀ ਸਮੇਂ ਤੱਕ ਅਪਣੇ ਵਾਧੇ ਨੂੰ ਕਾਇਮ ਰੱਖਦੇ ਹੋਏ ਮੇਜਬਾਨ ਭਾਰਤ ਨੂੰ 2-1 ਨਾਲ ਹਰਾ ਕੇ ਸੈਮੀਫਾਈਨਲ ਵਿਚ ਕਦਮ ਰੱਖਿਆ।