ਧੋਨੀ ਚੱਲਦਾ ਹੈ ਬਿਜਲੀ ਦੀ ਤਰ੍ਹਾਂ ਤੇਜ਼, ਦੇਖੋਂ ਵੀਡੀਓ
ਭਾਰਤ ਅਤੇ ਆਸਟਰੇਲੀਆ ਦੇ ਵਿਚ ਐਡੀਲੇਡ ਓਵਲ ਵਿਚ ਖੇਡੇ ਜਾ ਰਹੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼....
ਐਡੀਲੇਡ : ਭਾਰਤ ਅਤੇ ਆਸਟਰੇਲੀਆ ਦੇ ਵਿਚ ਐਡੀਲੇਡ ਓਵਲ ਵਿਚ ਖੇਡੇ ਜਾ ਰਹੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੇ ਦੂਜੇ ਮੁਕਾਬਲੇ ਦੇ ਦੌਰਾਨ ਇਕ ਅਜਿਹੀ ਘਟਨਾ ਦਿਖੀ, ਜਿਸ ਦੇ ਨਾਲ ਸਾਬਤ ਹੁੰਦਾ ਹੈ ਕਿ ਵਿਕੇਟ ਦੇ ਪਿੱਛੇ ਬਿਜਲੀ ਦੀ ਰਫ਼ਤਾਰ ਨਾਲ ਬੱਲੇਬਾਜ਼ ਨੂੰ ਸਟੰਪ ਆਊਟ ਕਰਨ ਵਿਚ ਮਹਿੰਦਰ ਸਿੰਘ ਧੋਨੀ ਦਾ ਕੋਈ ਜਵਾਬ ਨਹੀਂ ਹੈ। ਵੱਡੇ ਤੋਂ ਵੱਡੇ ਅਤੇ ਧੁੰਆਧਾਰ ਬੱਲੇਬਾਜ਼ ਜੇਕਰ ਕਰੀਜ਼ ਉਤੇ ਥੋੜ੍ਹਾ ਵੀ ਬਾਹਰ ਨਿਕਲਦੇ ਹਨ, ਤਾਂ ਧੋਨੀ ਗਿੱਲੀਆਂ ਖਿੰਡਾਉਣ ਵਿਚ ਦੇਰ ਨਹੀਂ ਲਗਾਉਂਦੇ।
ਦਰਅਸਲ, ਆਸਟਰੇਲੀਆ ਦੀ ਪਾਰੀ ਦੇ 28ਵੇਂ ਓਵਰ ਵਿਚ ਜਦੋਂ ਰਵਿੰਦਰ ਜਡੇਜਾ ਗੇਂਦਬਾਜੀ ਕਰਨ ਆਏ ਤਾਂ ਉਨ੍ਹਾਂ ਨੇ ਕੰਗਾਰੂ ਟੀਮ ਦੇ ਮਿਡਿਲ ਆਰਡਰ ਦੇ ਅਹਿਮ ਬੱਲੇਬਾਜ਼ ਪੀਟਰ ਹੈਂਡਸਕਾਬ ਨੂੰ ਵਿਕੇਟ ਦੇ ਪਿੱਛੇ ਮਹਿੰਦਰ ਸਿੰਘ ਧੋਨੀ ਦੇ ਹੱਥਾਂ ਸਟੰਪ ਆਊਟ ਕਰਵਾਇਆ। ਹੈਂਡਸਕਾਬ ਇਕ ਸ਼ਾਟ ਮਾਰਨ ਦੀ ਕੋਸ਼ਿਸ਼ ਵਿਚ ਰਵਿੰਦਰ ਜਡੇਜਾ ਦੀ ਗੇਂਦ ਸਮਝ ਨਹੀਂ ਸਕੇ ਅਤੇ ਗੇਂਦ ਉਨ੍ਹਾਂ ਨੂੰ ਮਿਸ ਕਰਦੀ ਗਈ ਮਹਿੰਦਰ ਸਿੰਘ ਧੋਨੀ ਨੇ ਬਿਜਲੀ ਵਰਗੀ ਫੁਰਤੀ ਦਿਖਾਉਦੇ ਹੋਏ ਸਟੰਪਸ ਖਿੰਡਾ ਦਿਤੀਆਂ।
28ਵੇਂ ਓਵਰ ਵਿਚ ਜਡੇਜਾ ਨੇ ਪੀਟਰ ਹੈਂਡਸਕਾਬ ਨੂੰ ਵਿਕੇਟ ਦੇ ਪਿੱਛੇ ਮਹਿੰਦਰ ਸਿੰਘ ਧੋਨੀ ਦੇ ਹੱਥਾਂ ਸਟੰਪ ਆਉਟ ਕਰਾ ਕਰ ਆਸਟਰੇਲਿਆ ਨੂੰ ਚੌਥਾ ਝੱਟਕੇ ਦੇ ਦਿਤੇ। ਹੈਂਡਸਕਾਬ 20 ਦੌੜਾਂ ਬਣਾ ਕੇ ਪਵੇਲਿਅਨ ਪਰਤ ਗਏ। ਹੈਂਡਸਕਾਬ ਦਾ ਵਿਕੇਟ ਟੀਮ ਇੰਡੀਆ ਲਈ ਬਹੁਤ ਅਹਿਮ ਸਮੇਂ ‘ਤੇ ਆਇਆ, ਕਿਉਂਕਿ ਉਹ ਸ਼ਾਨ ਮਾਰਸ਼ ਦੇ ਨਾਲ ਆਸਟਰੇਲੀਆਈ ਟੀਮ ਲਈ 52 ਦੌੜਾਂ ਦੀ ਪਾਟਨਰ ਸ਼ਿਪ ਕਰ ਚੁੱਕੇ ਸਨ। ਤੁਹਾਨੂੰ ਦੱਸ ਦਈਏ ਕਿ ਤਿੰਨ ਮੈਚਾਂ ਦੀ ਵਨਡੇ ਇੰਟਰਨੈਸ਼ਨਲ ਸੀਰੀਜ਼ ਵਿਚ ਮੈਜ਼ਬਾਨ ਆਸਟਰੇਲੀਆਈ ਟੀਮ 1 - 0 ਨਾਲ ਅੱਗੇ ਹੈ।