ਕ੍ਰਿਕੇਟਰ ਸ਼੍ਰੀਸੰਥ ‘ਤੇ ਉਮਰ ਭਰ ਦੀ ਪਾਬੰਧੀ ਸੁਪਰੀਮ ਕੋਰਟ ਨੇ ਕੀਤੀ ਰੱਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਨੂੰ ਸੁਪਰੀਮ ਕੋਰਟ ਵੱਲੋਂ ਵੱਡੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ BCCI ਵੱਲੋਂ ਸ਼੍ਰੀਸੰਥ ‘ਤੇ ਲਗਾਈ ਗਈ ਪਾਬੰਧੀ ਨੂੰ ਰੱਦ ਕਰ ਦਿੱਤਾ ਹੈ।

Sreesanth

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ 2013 ਵਿਚ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (BCCI) ਦੀ ਅਨੁਸ਼ਾਸਨੀ ਕਮੇਟੀ ਦੇ ਉਸ ਆਦੇਸ਼ ਨੂੰ ਰੱਦ ਕਰ ਦਿੱਤਾ ਹੈ , ਜਿਸ ਵਿਚ ਕ੍ਰਿਕੇਟਰ ਐਸ ਸ਼੍ਰੀਸੰਥ ‘ਤੇ ਉਮਰ ਭਰ ਦੀ ਪਾਬੰਧੀ ਲੱਗੀ ਸੀ। ਅਦਾਲਤ ਨੇ ਬੀਸੀਸੀਆਈ ਦੀ ਅਨੁਸ਼ਾਸਨੀ ਕਮੇਟੀ ਨੂੰ ਕਿਹਾ ਕਿ ਉਹ ਤਿੰਨ ਮਹੀਨੇ ਦੇ ਅੰਦਰ ਸ਼੍ਰੀਸੰਥ ਨੂੰ ਦਿੱਤੀ ਜਾਣ ਵਾਲੀ ਸਜ਼ਾ ਦੀ ਮਿਆਦ ਨੂੰ ਲੈ ਕੇ ਦੁਬਾਰਾ ਵਿਚਾਰ ਕਰਨਗੇ।

ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਕੇਐਮ ਜੋਸੇਫ ਵਾਲੀ ਸੁਪਰੀਮ ਕੋਰਟ ਦੀ ਬੈਂਚ ਨੇ ਬੀਸੀਸੀਆਈ ਨੂੰ ਕਿਹਾ ਕਿ ਸ਼੍ਰੀਸੰਥ ਨੂੰ ਦਿੱਤੀ ਗਈ ਸਜ਼ਾ ‘ਤੇ ਉਹ ਫਿਰ ਤੋਂ ਫੈਸਲਾ ਲੈਣ। ਉਹਨਾਂ ਨੇ ਇਸ ਫੈਸਲੇ ਲਈ ਤਿੰਨ ਮਹੀਨੇ ਦਾ ਸਮਾਂ ਦਿੱਤਾ ਹੈ।

ਬੈਂਚ ਨੇ ਇਹ ਵੀ ਕਿਹਾ ਕਿ ਉਸਦੇ ਇਸ ਫੈਸਲੇ ਨਾਲ ਦਿੱਲੀ ਹਾਈ ਕੋਰਟ ਵਿਚ ਸ਼੍ਰੀਸੰਥ ਦੇ ਖਿਲਾਫ ਹੋ ਰਹੀ ਕਾਰਵਾਈ ਦੇ ਮਾਮਲੇ ‘ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਦਿੱਲੀ ਪੁਲਿਸ ਨੇ ਹੇਠਲੀ ਅਦਾਲਤ ਦੇ ਉਸ ਫੈਸਲੇ ਨੂੰ ਹਾਈ ਕੋਰਟ ਵਿਚ ਚੁਣੋਤੀ ਦਿੱਤੀ ਹੈ, ਜਿਸ ਵਿਚ ਆਈਪੀਐਲ ਸਪਾਟ ਫਿਕਸਿੰਗ ਮਾਮਲੇ ਵਿਚ ਸ਼੍ਰੀਸੰਥ ਸਮੇਤ ਸਾਰੇ ਅਰੋਪੀਆਂ ਨੂੰ ਬਰੀ ਕਰ ਦਿੱਤਾ ਸੀ।

ਸ਼੍ਰੀਸੰਥ ਨੇ ਕਿਹਾ ਕਿ ਉਹ ਮੈਦਾਨ ‘ਤੇ ਵਾਪਸੀ ਲਈ ਤਿਆਰ ਹਨ। ਕ੍ਰਿਕਟ ‘ਚ ਵਾਪਸੀ ਦੇ ਸਵਾਲਾਂ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਜੇਕਰ ਲਿਏਂਡਰ ਪੇਸ 45 ਸਾਲਾਂ ਦੀ ਉਮਰ ‘ਚ ਗ੍ਰੈਂਡਸਲੈਮ ਖੇਡ ਸਕਦੇ ਹਨ ਤਾਂ ਮੈਂ ਵੀ ਕ੍ਰਿਕਟ ਖੇਡ ਸਕਦਾ ਹਾਂ।