ਕ੍ਰਿਕਟਰ ਜਸਪ੍ਰੀਤ ਬੁਮਰਾਹ ਨੇ ਸਪੋਰਟਸ ਪ੍ਰੇਜੇਂਟਰ ਸੰਜਨਾ ਗਨੇਸ਼ਨ ਨਾਲ ਕਰਾਇਆ ਵਿਆਹ, ਦੇਖੋ ਤਸਵੀਰਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਕ੍ਰਿਕਟਰ ਜਸਪ੍ਰੀਤ ਬੁਮਰਾਹ ਨੇ ਸਟਾਰ ਸਪੋਰਟਸ ਪ੍ਰੇਜੇਂਟਰ ਸੰਜਨਾ ਗਨੇਸ਼ਨ ਦੇ ਨਾਲ...

Jaspreet Bumrah and Sanjana Ganeshan

ਨਵੀਂ ਦਿੱਲੀ: ਕ੍ਰਿਕਟਰ ਜਸਪ੍ਰੀਤ ਬੁਮਰਾਹ ਨੇ ਸਟਾਰ ਸਪੋਰਟਸ ਪ੍ਰੇਜੇਂਟਰ ਸੰਜਨਾ ਗਨੇਸ਼ਨ ਦੇ ਨਾਲ ਵਿਆਹ ਕਰਵਾ ਲਿਆ ਹੈ। ਸੰਜਨਾ ਨੇ ਸੋਸ਼ਲ ਮੀਡੀਆ ਉਤੇ ਇਸਦੀ ਤਸਵੀਰ ਵੀ ਸਾਂਝੀ ਕੀਤੀ ਹੈ। ਦੱਸ ਦਈਏ ਕਿ ਵਿਆਹ ਕਰਾਉਣ ਦੇ ਕਾਰਨ ਹੀ ਬੁਮਰਾਹ ਇਸ ਸਮੇਂ ਭਾਰਤੀ ਟੀਮ ਵੱਲੋਂ ਨਹੀਂ ਖੇਡ ਰਹੇ। ਦੋਨਾਂ ਦਾ ਵਿਆਹ ਗੋਆ ਚ ਹੋਇਆ ਹੈ। ਦੋਨਾਂ ਦੇ ਵਿਆਹ ਦੀ ਚਰਚਾ ਕਈਂ ਦਿਨਾਂ ਤੋਂ ਚੱਲ ਰਹੀ ਸੀ। ਜਸਪ੍ਰੀਤ ਬੁਮਰਾਹ ਅਤੇ ਸੰਜਨਾ ਵੱਲੋਂ ਵਿਆਹ ਨੂੰ ਪ੍ਰਾਈਵੇਟ ਰੱਖਿਆ ਗਿਆ ਜਿਸ ਸਿਰਫ਼ ਵਿਚ ਪਰਿਵਾਰ ਵਾਲੇ ਹੀ ਸ਼ਾਮਲ ਰਹੇ।

ਸੰਜਨਾ ਨੇ ਸੋਸ਼ਲ ਮੀਡੀਆ ਉਤੇ ਵਿਆਹ ਦੀ ਤਸਵੀਰ ਸ਼ੇਅਰ ਕੀਤੀ ਤੇ ਲਿਖਿਆ, “ਪਿਆਰ ਤੋਂ ਪ੍ਰੇਰਿਤ ਹੋਕੇ, ਅਸੀਂ ਇਕੱਠਿਆ ਇਕ ਨਵੀਂ ਯਾਤਰਾ ਸ਼ੁਰੂ ਕੀਤੀ ਹੈ। ਅੱਜ ਸਾਡੇ ਜੀਵਨ ਦੇ ਸਭ ਤੋਂ ਖੁਸ਼ੀ ਦੇ ਦਿਨਾਂ ਵਿਚੋਂ ਇਕ ਹੈ ਅਤੇ ਅਸੀਂ ਅਪਣੇ ਵਿਆਹ ਦੀਆਂ ਖਬਰਾਂ ਅਤੇ ਅਪਣੀ ਖੁਸ਼ੀ ਤੁਹਾਡੇ ਨਾਲ ਸਾਝੀ ਕਰਨ ਵਿਚ ਖੁਸ਼ੀ ਮਹਿਸੂਸ ਕਰ ਰਹੇ ਹਾਂ। ਸੰਜਨਾ ਤੇ ਜਸਪ੍ਰੀਤ..”

ਦੱਸ ਦਈਏ ਕਿ ਆਈਪੀਐਲ ਦੌਰਾਨ ਸੰਜਨਾ ਕ੍ਰਿਕਟ ਦੀ ਐਕਰਿੰਗ ਕਰਦੀ ਹੁੰਦੀ ਸੀ, ਇਹ ਹੀ ਨਹੀਂ 2009 ਵਿਸ਼ਵ ਕੱਪ ਦੌਰਾਨ ਵੀ ਟੀਵੀ ਸਪੋਰਟਸ ਚੈਨਲ ਦੇ ਲਈ ਐਂਕਰਿੰਗ ਕਰਦੀ ਹੋਈ ਨਜ਼ਰ ਆਈ ਸੀ। ਬੁਮਰਾਹ ਨਾਲ ਵਿਆਹ ਕਰਾਉਣ ਵਾਲੀ ਸੰਜਨਾ ਆਈਪੀਐਲ ਵਿਚ ਕੇਕੇਆਰ ਦੇ ਲਈ ਸਪੈਸ਼ਲ ਸ਼ੋਅ ਨਾਈਟ ਕਲੱਬ ਹੋਸਟ ਕਰਦੀ ਹੈ। ਉਥੇ ਹੀ, ਕਈਂ ਕ੍ਰਿਕਟ ਸ਼ੋਅ ਵਿਚ ਐਂਕਰਿੰਗ ਕਰਦੇ ਹੋਏ ਦੇਖਿਆ ਗਿਆ ਹੈ।

ਦੱਸ ਦਈਏ ਕਿ ਸੰਜਨਾ ਗਨੇਸ਼ਨ ਨੇ ਅਪਣੇ ਟੀਵੀ ਦੀ ਸ਼ੁਰੂਆਤ ਲੋਕ ਪਸੰਦੀਦਾ ਰਿਅਲਿਟੀ ਸ਼ੋਅ ਐਮਟੀਵੀ ਸਿਪਲਟਸਵਿਲਾ 7 ਤੋਂ ਕੀਤੀ ਸੀ। ਬੁਮਰਾਹ ਨੇ ਵੀ ਅਪਣੇ ਸੋਸ਼ਲ ਮੀਡੀਆ ਅਕਾਉਂਟ ਉਤੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ ਉਤੇ ਕ੍ਰਿਕਟਰ ਖੂਬ ਕੁਮੈਂਟ ਕਰ ਰਹੇ ਹਨ। ਸ਼ਿਖਰ ਧਵਨ, ਕੇਐਲ ਰਾਹੁਲ ਅਤੇ ਕੁਨਾਲ ਪਾਂਡੇ ਨੇ ਦੋਨਾਂ ਨੂੰ ਵਿਆਹ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਤਸਵੀਰ ਉਤੇ ਕੁਮੈਂਟ ਕੀਤੇ ਹਨ। ਦੋਨਾਂ ਨੇ ਗੁਰਦੁਆਰੇ ਵਿਚ ਪਰਵਾਰ ਵਾਲਿਆਂ ਦੀ ਮੌਜੂਦਗੀ ਵਿਚ ਵਿਆਹ ਕਰਵਾਇਆ ਹੈ।