ਨਿਹਾਲ ਸਿੰਘ ਉੱਭੀ ਨੇ ਲਗਾਤਾਰ 639.8 ਕਿਲੋਮੀਟਰ ਸਾਈਕਲ ਚਲਾ ਕੇ ਬਣਾਇਆ ਰੀਕਾਰਡ
ਅਹਿਮਦਗੜ੍ਹ ਦੇ ਉਘੇ ਸਾਈਕਲਿਸਟ ਨਿਹਾਲ ਸਿੰਘ ਨਿੱਕੂ ਉੱਭੀ ਨੇ ਲਗਾਤਾਰ 639.8 ਕਿਲੋਮੀਟਰ ਸਾਈਕਲ ਚਲਾ ਕੇ ਰਿਕਾਰਡ ਕਾਇਮ ਕੀਤਾ ਹੈ
ਅਹਿਮਦਗੜ੍ਹ (ਰਾਮਜੀ ਦਾਸ ਚੌਹਾਨ, ਬਲਵਿੰਦਰ ਕੁਮਾਰ ਚੌਹਾਨ) : ਅਹਿਮਦਗੜ੍ਹ ਦੇ ਉਘੇ ਸਾਈਕਲਿਸਟ ਨਿਹਾਲ ਸਿੰਘ ਨਿੱਕੂ ਉੱਭੀ ਨੇ ਲਗਾਤਾਰ 639.8 ਕਿਲੋਮੀਟਰ ਸਾਈਕਲ ਚਲਾ ਕੇ ਰਿਕਾਰਡ ਕਾਇਮ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਹਾਲ ਸਿੰਘ ਉਭੀ ਨੇ ਦਸਿਆ ਕਿ ਉਨ੍ਹਾਂ ਸਵੇਰੇ ਸਹੀ 5.30 ’ਤੇ ਸਾਈਕਲ ਚਲਾਉਣੀ ਸ਼ੁਰੂ ਕੀਤੀ ਜਿਸ ਦੌਰਾਨ ਲੁਧਿਆਣਾ ਤੋਂ ਜਗਰਾਉਂ ਤੋਂ ਮੋਗਾ ਤੋਂ ਤਲਵੰਡੀ ਤੋਂ ਮੱਖੂ ਤੋਂ ਜ਼ੀਰਾ ਤੋਂ ਤਰਨਤਾਰਨ ਤੋਂ ਅੰਮ੍ਰਿਤਸਰ ਤੋਂ ਵਾਹਗਾ ਬਾਰਡਰ ਤੋਂ ਪਠਾਨਕੋਟ ਤੋਂ ਟਾਂਡਾ ਜਲੰਧਰ ਤੋਂ ਲੁਧਿਆਣਾ ਤੋਂ ਦੋਰਾਹਾ ਤੋਂ ਖੰਨਾ ਬੀਜਾ ਤੋਂ ਵਾਪਸ ਲੁਧਿਆਣਾ ਤੋਂ ਅਹਿਮਦਗੜ੍ਹ ਇਹ ਸਫ਼ਰ ਕੁਲ 30 ਘੰਟਿਆਂ ਵਿਚ ਤੈਅ ਕੀਤਾ ਹੈ ਜਿਸ ਦਾ ਮੂਵਿੰਗ ਟਾਇਮ 29 ਘੰਟੇ ਹੈ। ਨਿਹਾਲ ਸਿੰਘ ਉਭੀ ਹੁਣ ਤਕ 26000 ਕਿਲੋਮੀਟਰ ਤੋਂ ਵੱਧ ਸਾਈਕਲਿੰਗ ਕਰ ਚੁਕੇ ਹਨ ਜਿਸ ਵਿਚ ਕੁਲ 533 ਰਾਈਡਾਂ ਹਨ। ਕੱੁਝ ਸਮਾਂ ਪਹਿਲਾ ਉਨ੍ਹਾਂ ਦਾ ਨਾਮ ਵਰਲਡ ਬੁੱਕ ਆਫ਼ ਰੀਕਾਰਡ ਵਿਚ ਦਰਜ ਹੋਇਆ ਹੈ।