ਇਸ ਵਾਰੀ ਓਲੰਪਿਕ ਖੇਡਾਂ ’ਚ ਵੇਖਣ ਨੂੰ ਮਿਲੇਗੀ ਵੱਡੀ ਤਬਦੀਲੀ, ਪਹਿਲੀ ਵਾਰੀ ਬਦਲਣ ਜਾ ਰਿਹੈ ਐਥਲੈਟਿਕ ਟਰੈਕ 

ਏਜੰਸੀ

ਖ਼ਬਰਾਂ, ਖੇਡਾਂ

ਪਹਿਲੀ ਵਾਰ ਓਲੰਪਿਕ ਟਰੈਕ ਇਸ ਵਾਰ ਜਾਮਣੀ ਰੰਗ ਦਾ ਹੋਵੇਗਾ

Olympic Games

ਪੈਰਿਸ, 15 ਅਪ੍ਰੈਲ: ਪੈਰਿਸ ਓਲੰਪਿਕ ਖੇਡਾਂ ’ਚ ਜਦੋਂ ਖਿਡਾਰੀ ਨਵੇਂ ਰੀਕਾਰਡ ਬਣਾਉਣ ਦੀ ਕੋਸ਼ਿਸ਼ ਕਰਨਗੇ ਤਾਂ ਦਰਸ਼ਕਾਂ ਨੂੰ ਜਾਮਣੀ ਰੰਗ ਦਾ ਐਥਲੈਟਿਕ ਟਰੈਕ ਵੇਖਣ ਨੂੰ ਮਿਲੇਗਾ। ਪਹਿਲੀ ਵਾਰ ਓਲੰਪਿਕ ਟਰੈਕ ਇਸ ਵਾਰ ਜਾਮਣੀ ਰੰਗ ਦਾ ਹੋਵੇਗਾ, ਜੋ ਰਵਾਇਤੀ ਇੱਟਾਂ ਵਰਗੇ ਲਾਲ ਰੰਗ ਤੋਂ ਦੂਰ ਹੋਵੇਗਾ। 

ਉੱਤਰੀ ਇਟਲੀ ਦੀ ਇਕ ਫੈਕਟਰੀ ਵਿਚ ‘ਵੋਲਕੇਨਾਈਜ਼ਡ ਰਬੜ ਟਰੈਕਾਂ’ (ਰਸਾਇਣਕ ਪ੍ਰਕਿਰਿਆ ਨਾਲ ਤਿਆਰ ਹੋਣ ਵਾਲਾ ਬਿਹਤਰੀ ਬਨਾਵਟੀ ਟਰੈਕ) ਦੇ ਟੁਕੜੇ ਤਿਆਰ ਕੀਤੇ ਗਏ ਹਨ ਅਤੇ ਮੁਲਾਜ਼ਮ ਉਨ੍ਹਾਂ ਨੂੰ ‘ਸਟੈਡ ਡੀ ਫਰਾਂਸ’ ਵਿਚ ਵਿਛਾ ਰਹੇ ਹਨ, ਜੋ ਟਰੈਕ ਸਮਾਗਮਾਂ ਦੀ ਮੇਜ਼ਬਾਨੀ ਕਰਨ ਵਾਲਾ ਕੌਮੀ ਸਟੇਡੀਅਮ ਹੈ। 

ਟਰੈਕ ਨੂੰ ਢਕਣ ਲਈ ਵੋਲਕੇਨਾਈਜ਼ਡ ਰਬੜ ਦੇ 1000 ਤੋਂ ਵੱਧ ਰੋਲ ਵਰਤੇ ਜਾਣਗੇ। ਇਸ ’ਚ ਲਗਭਗ ਇਕ ਮਹੀਨਾ ਲੱਗੇਗਾ ਅਤੇ ਕੁਲ ਮਿਲਾ ਕੇ 2800 ਡੱਬੇ ਗੂੰਦ ਲੱਗਣਗੇ। ਤਿੰਨ ਸਾਲ ਪਹਿਲਾਂ ਟੋਕੀਓ ’ਚ ਰੈੱਡ ਟਰੈਕ ’ਤੇ ਤਿੰਨ ਵਿਸ਼ਵ ਅਤੇ 12 ਓਲੰਪਿਕ ਰੀਕਾਰਡ ਬਣਾਏ ਗਏ ਸਨ। ਮੋਂਡੀਓ ਨੇ 1976 ’ਚ ਮਾਂਟਰੀਅਲ ਤੋਂ ਬਾਅਦ ਹਰ ਗਰਮੀਆਂ ਦੀਆਂ ਖੇਡਾਂ ਦਾ ਐਥਲੈਟਿਕ ਟਰੈਕ ਡਿਜ਼ਾਈਨ ਕੀਤਾ ਹੈ ਅਤੇ ਕੰਪਨੀ ਪੈਰਿਸ ’ਚ ਹੋਰ ਵੀ ਵਧੀਆ ਟਰੈਕ ਬਣਾਉਣ ਦੀ ਉਮੀਦ ਕਰਦੀ ਹੈ।