ਅਰਜਟੀਨਾ ਟੀਮ ਦੇ ਪਹੁੰਚਦਿਆਂ ਹੀ ਰੂਸ 'ਚ ਗੂੰਜਣ ਲੱਗੇ ਮੇ.ਸੀ..ਮੇਸੀ ਦੇ ਨਾਹਰੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਅਰਜਟੀਨਾ ਦੀ ਫ਼ੁਟਬਾਲ ਟੀਮ ਵਿਸ਼ਵ ਕੱਪ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਅਪਣੇ ਕੈਂਪ 'ਚ ਅਭਿਆਸ ਲਈ ਪਹੁੰਚੀ ਤਾਂ ਲਗਭਗ 400 ਪ੍ਰਸ਼ੰਸਕ.......

Argentine team

ਰੂਸ,  : ਅਰਜਟੀਨਾ ਦੀ ਫ਼ੁਟਬਾਲ ਟੀਮ ਵਿਸ਼ਵ ਕੱਪ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਅਪਣੇ ਕੈਂਪ 'ਚ ਅਭਿਆਸ ਲਈ ਪਹੁੰਚੀ ਤਾਂ ਲਗਭਗ 400 ਪ੍ਰਸ਼ੰਸਕ ਟੀਮ ਦੇ ਦਿੱਗਜ ਖਿਡਾਰੀ ਲਿਯੋਨੇਲ ਮੇਸੀ ਦੀ ਝਲਕ ਪਾਉਣ ਲਈ ਇਕੱਠੇ ਹੋ ਗਏ। ਟੀਮ ਨੇ ਇੱਕ ਘੰਟੇ ਦੇ ਸੈਸ਼ਨ 'ਚ ਹਿੱਸਾ ਲਿਆ, ਜਿੱਥੇ ਬਾਰਸਿਲੋਨਾ ਦੇ ਇਸ ਖਿਡਾਰੀ ਦਾ ਪ੍ਰਸ਼ੰਸਕਾਂ ਨੇ 'ਮੇਸੀ...ਮੇਸੀ' ਦਾ ਨਾਹਰਾ ਲਗਾ ਕੇ ਸਵਾਗਤ ਕੀਤਾ।

ਕਈ ਦਿਨਾਂ ਤਕ ਕੜਾਕੇ ਦੀ ਠੰਢ ਅਤੇ ਬੱਦਲਾਂ ਦੀ ਖੇਡ ਤੋਂ ਬਾਅਦ ਨਿਕਲੀ ਧੁਪ 'ਚ ਸਥਾਨਕ ਲੋਕਾਂ ਨੇ ਮਾਸਕੋ ਦੇ ਦੱਖਣ-ਪੂਰਬ 'ਚ ਸਥਿਤ ਬ੍ਰੋਨਿਤਸੀ ਦੀ ਅਸਥਾਈ ਦਰਸ਼ਕ ਗੈਲਰੀ 'ਚ ਮੇਸੀ ਦੇ ਖੇਡ ਦਾ ਲੁਤਫ਼ ਉਠਾਇਆ। ਇੱਥੇ ਪਹੁੰਚੇ ਦਰਸ਼ਕਾਂ ਨੇ ਮੇਸੀ ਦੇ ਮੁਖੌਟੇ, ਬਾਰਸੀਲੋਨਾ ਅਤੇ ਅਰਜਟੀਨਾ ਦੇ ਝੰਡੇ ਨਾਲ ਦੇਖਿਆ ਗਿਆ। ਟ੍ਰੇਨਿੰਗ ਸੈਸ਼ਨ ਦੇ ਖ਼ਤਮ ਹੁੰਦਿਆਂ ਹੀ ਕਈ ਨੌਜਵਾਨਾਂ ਨੇ ਮੇਸੀ ਨੂੰ ਆਟੋਗ੍ਰਾਫ਼ ਲਈ ਘੇਰ ਲਿਆ।

ਰੂਸ 'ਚ ਅਰਜਟੀਨਾ ਦੇ ਰਾਜਦੂਤ ਅਰਨੇਸਟੋ ਲਾਗੋਰਿਓ ਵੀ ਟੀਮ ਦੇ ਅਭਿਆਸ ਸੈਸ਼ਨ ਨੂੰ ਦੇਖਣ ਪਹੁੰਚੇ ਸਨ। ਵਿਸ਼ਵ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਰਜਟੀਨਾ ਦੀ ਟੀਮ ਨੂੰ ਵੇਸਟਹੈਮ ਦੇ ਮਿਡਫ਼ੀਲਡਰ ਮੈਨੁਏਲ ਲਾਂਜਿਨੀ ਦੇ ਜ਼ਖ਼ਮੀ ਹੋਣ ਤੋਂ ਝਟਕਾ ਲੱਗਿਆ ਹੈ।  (ਏਜੰਸੀ)