ਫ਼ੀਫ਼ਾ ਰੇਟਿੰਗ ਵਿਚ ਮੇਸੀ-ਰੋਨਾਲਡੋ ਸਿਖਰ ਉੱਤੇ, ਜਰਮਨੀ ਦੇ ਮੁਲਰ ਸਭ ਤੋਂ ਅੱਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਰੂਸ ਵਿਚ 14 ਜੂਨ ਤੋਂ 21ਵਾਂ ਫੀਫਾ ਫੁਟਬਾਲ ਵਰਲਡ ਕੱਪ ਖੇਡਿਆ ਜਾਵੇਗਾ।

In FIFA rating, Messi - Ronaldo on top

ਰੂਸ ਵਿਚ 14 ਜੂਨ ਤੋਂ 21ਵਾਂ ਫੀਫਾ ਫੁਟਬਾਲ ਵਰਲਡ ਕੱਪ ਖੇਡਿਆ ਜਾਵੇਗਾ। ਇਸ ਵਿਚ 32 ਟੀਮਾਂ ਦੇ 736 ਖਿਡਾਰੀ ਹਿੱਸਾ ਲੈਣਗੇ। ਅਜਿਹੇ ਵਿਚ ਇਨ੍ਹਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਵੀ ਚਰਚਾ ਸ਼ੁਰੂ ਹੋ ਗਈ ਹੈ। ਫੁਟਬਾਲ ਦੇ ਮੈਚ ਦਾ ਸਭ ਤੋਂ ਰੋਮਾਂਚਕ ਪਹਿਲਾ ਗੋਲ ਹੁੰਦਾ ਹੈ। ਹਾਲਾਂਕਿ ਰੂਸ ਜਾਣ ਵਾਲੇ ਫੁਟਬਾਲਰਸ ਵਿੱਚੋਂ 53 ਯਾਨੀ 7.2 ਫੀਸਦੀ ਹੀ ਅਜਿਹੇ ਹਨ, ਜੋ ਇਸ ਤੋਂ ਪਹਿਲਾਂ ਹੋਏ ਵਿਸ਼ਵ ਕੱਪ ਵਿਚ ਗੋਲ ਕਰ ਸਕੇ ਹਨ। ਇਹਨਾਂ ਵਿਚ ਜਰਮਨੀ ਦੇ ਥਾਮਸ ਮੁਲਰ ਸਭ ਤੋਂ ਅੱਗੇ ਹਨ।