ਆਸਟ੍ਰੇਲਿਆਈ ਖਿਡਾਰੀ ਨੇ ਮੈਨੂੰ ਓਸਾਮਾ ਕਿਹਾ : ਮੋਇਨ ਅਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਇੰਗਲੈਂਡ ਕ੍ਰਿਕੇਟ ਟੀਮ ਦੇ ਮੁਖੀ ਆਲਰਾਉਂਡਰ ਮੋਇਨ ਅਲੀ ਨੇ ਆਸਟ੍ਰੇਲੀਆ ਟੀਮ ਦੇ ਰਵੱਈਏ ਨੂੰ ਲੈ ਕੇ ਚੌਂਕਾਉਣ ਵਾਲਾ ਖੁਲਾਸਾ ਕੀਤਾ ਹੈ। ਮੋਇਨ ਅਲੀ ਦਾ ਕਹਿਣਾ ਹੈ ...

Moeen Ali

ਨਵੀਂ ਦਿੱਲੀ : ਇੰਗਲੈਂਡ ਕ੍ਰਿਕੇਟ ਟੀਮ ਦੇ ਮੁਖੀ ਆਲਰਾਉਂਡਰ ਮੋਇਨ ਅਲੀ ਨੇ ਆਸਟ੍ਰੇਲੀਆ ਟੀਮ ਦੇ ਰਵੱਈਏ ਨੂੰ ਲੈ ਕੇ ਚੌਂਕਾਉਣ ਵਾਲਾ ਖੁਲਾਸਾ ਕੀਤਾ ਹੈ। ਮੋਇਨ ਅਲੀ ਦਾ ਕਹਿਣਾ ਹੈ ਕਿ 2015 ਵਿਚ ਏਸ਼ੇਜ ਸੀਰੀਜ ਦੇ ਦੌਰਾਨ ਇਕ ਆਸਟ੍ਰੇਲਿਆਈ ਖਿਡਾਰੀ ਨੇ ਉਨ੍ਹਾਂ ਉਤੇ ਬੇਹੱਦ ਸ਼ਰਮਨਾਕ ਨਸਲਭੇਦੀ ਟਿੱਪਣੀ ਕੀਤੀ ਸੀ। ਉਨ੍ਹਾਂ ਨੇ ਇਹ ਖੁਲਾਸਾ ਅਪਣੀ ਆਤਮਕਥਾ ਵਿਚ ਕੀਤਾ ਹੈ ਅਤੇ ਨਾਲ ਹੀ ਕਿਹਾ ਹੈ ਕਿ ਆਸਟ੍ਰੇਲਿਆਈ ਖਿਡਾਰੀਆਂ ਦੇ ਇਸ ਅਪਮਾਨਜਨਕ ਰਵੱਈਏ ਤੋਂ ਉਨ੍ਹਾਂ ਨੂੰ ਬਹੁਤ ਗੁੱਸਾ ਆਇਆ ਸੀ। 

ਮੋਇਨ ਅਲੀ ਨੇ ਕਿਹਾ ਕਿ ਕਾਰਡਿਫ ਵਿਚ ਹੋਏ ਟੈਸਟ ਮੈਚ ਦੇ ਦੌਰਾਨ ਹੋਈ ਘਟਨਾ ਦਾ ਜ਼ਿਕਰ ਕਰਦੇ ਹੋਏ ਦੱਸਿਆ, ਵਿਅਕਤੀਗਤ ਪ੍ਰਦਰਸ਼ਨ ਦੇ ਤੌਰ 'ਤੇ ਏਸ਼ੇਜ ਦਾ ਉਹ ਪਹਿਲਾ ਟੈਸਟ ਮੈਚ ਮੇਰੇ ਲਈ ਸ਼ਾਨਦਾਰ ਰਿਹਾ ਸੀ।  ਹਾਲਾਂਕਿ ਇਕ ਘਟਨਾ ਵਿਚ ਮੈਨੂੰ ਕਾਫ਼ੀ ਪਰੇਸ਼ਾਨ ਕੀਤਾ। ਆਸਟ੍ਰੇਲੀਆ ਦੇ ਇਕ ਖਿਡਾਰੀ ਨੇ ਬੱਲੇਬਾਜ਼ੀ ਕਰਦੇ ਹੋਏ ਮੇਰੇ ਕੋਲ ਆ ਕੇ ਕਿਹਾ ਕਿ ਟੇਕ ਦੈਟ ਓਸਾਮਾ। ਮੈਨੂੰ ਭਰੋਸਾ ਨਹੀਂ ਹੋਇਆ ਜੋ ਮੈਂ ਸੁਣਿਆ। ਮੈਂ ਇਹ ਸੁਣ ਕੇ ਉਸ ਸਮੇਂ ਗੁੱਸੇ ਤੋਂ ਅੱਗ ਬਬੁਲਾ ਹੋ ਗਿਆ ਸੀ, ਮੈਨੂੰ ਫੀਲਡ 'ਤੇ ਪਹਿਲਾਂ ਕਦੇ ਉਹਨਾ ਗੁੱਸਾ ਨਹੀਂ ਆਇਆ ਸੀ।

ਦੱਸ ਦਈਏ ਕਿ ਕਾਰਡਿਫ ਵਿਚ ਹੋਏ ਏਸ਼ੇਜ ਦੇ ਪਹਿਲੇ ਟੈਸਟ ਵਿਚ ਮੋਇਨ ਨੇ 77 ਦੌੜਾਂ ਬਣਾਏ ਸਨ ਅਤੇ 5 ਵਿਕੇਟ ਵੀ ਹਾਸਲ ਕੀਤੇ ਸਨ। ਇਹ ਮੈਚ ਇੰਗਲੈਂਡ ਨੇ 169 ਦੌੜਾਂ ਤੋਂ ਜਿੱਤੀਆ ਸੀ। ਮੋਇਨ ਅਲੀ ਨੇ ਦੱਸਿਆ ਕਿ ਇਸ ਹੈਰਾਨ ਕਰਨ ਵਾਲੀ ਘਟਨਾ ਬਾਰੇ ਵਿਚ ਉਨ੍ਹਾਂ ਨੇ ਅਪਣੇ ਕੋਚ ਨੂੰ ਵੀ ਦੱਸਿਆ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਇਸ ਦੇ ਬਾਰੇ 'ਚ ਕੁੱਝ ਲੋਕਾਂ ਨੂੰ ਦੱਸਿਆ ਅਤੇ ਮੈਨੂੰ ਲੱਗਦਾ ਹੈ ਕਿ ਕੋਚ ਟਰੇਵਰ ਬੇਲਿਸ ਨੇ ਇਹ ਮਾਮਲਾ ਆਸਟ੍ਰੇਲੀਆ ਦੇ ਉਸ ਸਮੇਂ ਦੇ ਕੋਚ ਡੈਰੇਨ ਲੇਹਮਨ ਦੇ ਸਾਹਮਣੇ ਵੀ ਚੁੱਕਿਆ ਸੀ।

ਹਾਲਾਂਕਿ 31 ਸਾਲ ਦੇ ਸਪਿਨਰ ਦਾ ਕਹਿਣਾ ਹੈ ਕਿ ਆਸਟ੍ਰੇਲੀਆਈ ਖਿਡਾਰੀ ਨੇ ਇਸ ਗੱਲ ਤੋਂ ਸਾਫ਼ ਇਨਕਾਰ ਕਰ ਦਿਤਾ।  ਮੋਇਨ ਅਲੀ ਨੇ ਲਿਖਿਆ ਕਿ ਲੇਹਮਨ ਨੇ ਜਦੋਂ ਉਸ ਖਿਡਾਰੀ ਤੋਂ ਪੁੱਛਿਆ ਕਿ ਕੀ ਤੂੰ ਮੋਇਨ ਨੂੰ ਓਸਾਮਾ ਬੋਲਿਆ ਸੀ?  ਤਾਂ ਖਿਡਾਰੀ ਨੇ ਸਾਫ਼ ਨਕਾਰਦੇ ਹੋਏ ਕਿਹਾ - ਨਹੀਂ ਮੈਂ ਕਿਹਾ ਸੀ, ਟੇਕ ਦੈਟ ਯੂ ਪਾਰਟ - ਟਾਇਮਰ। ਮੈਂ ਇਹ ਜਾਣ ਕੇ ਹੈਰਾਨ ਰਹਿ ਗਿਆ ਕਿਉਂਕਿ ਓਸਾਮਾ ਅਤੇ ਪਾਰਟ ਟਾਈਮਰ ਦੋਹਾਂ ਸ਼ਬਦਾਂ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ।

ਦੱਸ ਦਈਏ ਕਿ ਮੋਇਨ ਅਲੀ ਨੂੰ ਲੱਗਦਾ ਹੈ ਕਿ ਆਸਟ੍ਰੇਲੀਆਈ ਖਿਡਾਰੀਆਂ ਨੇ ਗੈਰ-ਰਵਾਈਤੀ ਅਤੇ ਗੰਵਾਰ ਰਵੱਈਆ ਦਿਖਾਇਆ ਸੀ। ਫਿਲਹਾਲ ਕ੍ਰਿਕੇਟ ਆਸਟ੍ਰੇਲੀਆ ਇਸ ਮਾਮਲੇ ਨੂੰ ਇੰਗਲੈਂਡ ਅਤੇ ਵਹੇਲਸ ਕ੍ਰਿਕੇਟ ਬੋਰਡ ਦੇ ਸਾਹਮਣੇ ਚੁਕੇਗੀ। ਕ੍ਰਿਕੇਟ ਆਸਟਰੇਲੀਆ ਦੇ ਇਕ ਬੁਲਾਰੇ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਨੂੰ ਬੇਹੱਦ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਈਸੀਬੀ ਦੇ ਨਾਲ ਇਸ ਨੂੰ ਹੱਲ ਕਰਨ ਲਈ ਤੁਰਤ ਸੁਲਝਾਣ ਦੀ ਕੋਸ਼ਿਸ਼ ਕੀਤੀ ਜਾਵੇਗੀ ।