ਬੈਡਮਿੰਟਨ ਵਿਸ਼ਵ ਕੱਪ: ਫਾਈਨਲ ‘ਚ ਪਹੁੰਚੀ ਪੀਵੀ ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਬੈਡਮਿੰਟਨ ਸਟਾਰ ਪੀ ਵੀ ਸਿੰਧੂ ਨੇ ਅਪਣੀ ਸ਼ਾਨਦਾਰ ਫ਼ਾਰਮ......

PV Sindhu

ਗਵਾਂਗਝੂ (ਭਾਸ਼ਾ): ਭਾਰਤੀ ਬੈਡਮਿੰਟਨ ਸਟਾਰ ਪੀ ਵੀ ਸਿੰਧੂ ਨੇ ਅਪਣੀ ਸ਼ਾਨਦਾਰ ਫ਼ਾਰਮ ਜਾਰੀ ਰੱਖਦੇ ਹੋਏ ਸ਼ਨੀਵਾਰ ਨੂੰ ਇਥੇ ਸੰਘਰਸ਼ਪੂਰਨ ਸੈਮੀਫਾਈਨਲ ਵਿਚ 2013 ਦੀ ਚੈਂਪੀਅਨ ਰਤਨਾਚੋਕ ਇੰਤਾਨੋਨ ਉਤੇ ਜਿੱਤ ਦਰਜ਼ ਕਰ ਕੇ ਲਗਾਤਾਰ ਦੂਜੀ ਵਾਰ ਵਿਸ਼ਵ ਟੂਰ ਫਾਈਨਲ ਦੇ ਖਿਤਾਬੀ ਮੁਕਾਬਲੇ ਵਿਚ ਜਗ੍ਹਾ ਬਣਾਈ। ਪਿਛਲੀ ਵਾਰ ਉਪ ਜੇਤੂ ਰਹੀ ਸਿੰਧੂ ਨੇ ਥਾਈਲੈਂਡ ਦੀ ਖਿਡਾਰੀ ਦੀ ਕੜੀ ਚੁਣੌਤੀ ਨੂੰ ਪਾਰ ਕਰਕੇ 54 ਮਿੰਟ ਤੱਕ ਚਲੇ ਮੈਚ ਵਿਚ 21-16, 25-23 ਨਾਲ ਜਿੱਤ ਦਰਜ਼ ਕੀਤੀ।

ਇਸ 23 ਸਾਲ ਦੇ ਭਾਰਤੀ ਮੈਚ ਤੋਂ ਪਹਿਲਾਂ ਥਾਈਲੈਂਡ ਖਿਡਾਰੀ ਦੇ ਵਿਰੁਧ 3-4 ਦਾ ਰਿਕਾਰਡ ਸੀ ਪਰ ਸਿੰਧੂ ਨੇ ਹਾਲ ਦੇ ਅਪਣੇ ਰਿਕਾਰਡ ਨੂੰ ਬਰਕਰਾਰ ਰੱਖਿਆ। ਉਹ ਪਿਛਲੇ ਦੋ ਸਾਲਾਂ ਤੋਂ ਇੰਤਾਨੋਨ ਤੋਂ ਨਹੀਂ ਹਾਰੀ ਹੈ। ਓਲੰਪਿਕ ਸਿਲਵਰ ਤਗਮਾ ਜੇਤੂ ਦਾ ਸਾਹਮਣਾ ਹੁਣ ਫਾਈਨਲ ਵਿਚ ਜਪਾਨ ਦੀ ਨੋਜੋਮੀ ਓਕੁਹਾਰਾ ਨਾਲ ਹੋਵੇਗਾ ਜਿਨ੍ਹਾਂ ਤੋਂ ਉਹ ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਹਾਰ ਗਈ ਸੀ। ਸਿੰਧੂ ਅਤੇ ਇੰਤਾਨੋਨ ਨੇ ਸ਼ੁਰੂ ਤੋਂ ਹੀ ਇਕ ਦੂਜੇ ਨੂੰ ਕੜੀ ਚਣੌਤੀ ਦਿਤੀ। ਸਿੰਧੂ ਨੇ ਅਪਣੇ ਦਮਦਾਰ ਰਿਟਰਨ ਨਾਲ ਇੰਤਾਨੋਨ ਉਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ 10-7 ਨਾਲ ਵਾਧਾ ਬਣਾ ਲਿਆ।

ਸਿੰਧੂ ਨੇ ਦੂਜੀ ਖੇਡ ਦੇ ਸ਼ੁਰੂ ਵਿਚ ਹੀ ਚਾਰ ਅੰਕ ਬਣਾਏ ਪਰ ਇੰਤਾਨੋਨ ਨੇ ਛੇਤੀ ਵਾਪਸੀ ਕਰਕੇ ਸਕੋਰ 5-6 ਕਰ ਦਿਤਾ। ਸਿੰਧੂ ਦਾ ਸ਼ਾਟ ਬਾਹਰ ਜਾਣ ਨਾਲ ਸਕੋਰ 7-7 ਨਾਲ ਮੁਕਾਬਲਾ ਉਤੇ ਆ ਗਿਆ। ਇੰਤਾਨੋਨ ਨੇ ਵਾਧਾ ਬਣਾਇਆ ਤਾਂ ਸਿੰਧੂ ਨੇ ਅਗਲਾ ਪਵਾਇੰਟ ਜਿੱਤ ਕੇ ਸਕੋਰ 21-21 ਕਰ ਦਿਤਾ। ਇੰਤਾਨੋਨ ਨੂੰ ਹਾਲਾਂਕਿ ਦੋ ਗਲਤੀਆਂ ਕਰਨੀਆਂ ਮਹਿੰਗੀਆਂ ਪਈਆਂ ਜਿਸ ਦੇ ਨਾਲ ਸਿੰਧੂ ਨੂੰ ਮੈਚ ਪਵਾਇੰਟ ਮਿਲ ਗਿਆ ਅਤੇ ਭਾਰਤੀ ਨੇ ਨੈਟ ਦੇ ਕਰੀਬ ਤੋਂ ਕਰਾਰਾ ਸਮੈਸ਼ ਮਾਰ ਕੇ ਮੈਚ ਅਪਣੇ ਨਾਮ ਕਰ ਲਿਆ।