ਬੈਡਮਿੰਟਨ : ਵਰਲਡ ਜੂਨੀਅਰ ਚੈਂਪੀਅਨਸ਼ਿਪ ‘ਚ ਲਕਸ਼ ਨੇ ਜਿੱਤਿਆ ਬਰੋਨਜ਼ ਮੈਡਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਸ਼ਟਲਰ ਲਕਸ਼ ਸੈਨ ਨੇ ਵਰਲਡ ਜੂਨੀਅਰ ਚੈਂਪੀਅਨਸ਼ਿਪ ਵਿਚ (ਲੜਕੇ) ਸਿੰਗਲਸ ਕੈਟੇਗਰੀ ‘ਚ ਬਰੋਨਜ਼ ਮੈਡਲ...

Badminton: Bronze Medal wins in World Junior Championships

ਮਾਰਖਮ (ਭਾਸ਼ਾ) : ਭਾਰਤੀ ਸ਼ਟਲਰ ਲਕਸ਼ ਸੈਨ ਨੇ ਵਰਲਡ ਜੂਨੀਅਰ ਚੈਂਪੀਅਨਸ਼ਿਪ ਵਿਚ (ਲੜਕੇ) ਸਿੰਗਲਸ ਕੈਟੇਗਰੀ ‘ਚ ਬਰੋਨਜ਼ ਮੈਡਲ ਜਿੱਤ ਲਿਆ ਹੈ। ਉਹ ਸੈਮੀਫਾਈਨਲ ਵਿਚ ਥਾਈਲੈਂਡ ਦੇ ਕੁਨਲਾਵੁਤ ਵਿਤੀਦਸਰਨ ਦੇ ਖਿਲਾਫ਼ 22-20, 16-21, 13-21 ਨਾਲ ਹਾਰ ਗਏ। ਕੁਨਲਾਵੁਤ ਦੀ ਵਰਲਡ ਰੈਂਕਿੰਗ 213, ਜਦੋਂ ਕਿ ਲਕਸ਼ ਦੀ 90 ਹੈ। ਵਰਲਡ ਬੈਡਮਿੰਟਨ ਜੂਨੀਅਰ ਚੈਂਪੀਅਨਸ਼ਿਪ ਵਿਚ ਸੈਮੀਫਾਇਨਲ ਵਿਚ ਹਾਰਨ ਵਾਲੇ ਦੋਵਾਂ ਖਿਡਾਰੀਆਂ ਨੂੰ ਬਰੋਨਜ਼ ਮੈਡਲ ਦਿਤਾ ਜਾਂਦਾ ਹੈ।

ਲਕਸ਼ ਦਾ ਇਸ ਸਾਲ ਦਾ ਇਹ ਚੌਥਾ ਅਤੇ ਕੁੱਲ ਪੰਜਵਾਂ ਅੰਤਰਰਾਸ਼ਟਰੀ ਮੈਡਲ ਹੈ। 17 ਸਾਲ ਦੇ ਲਕਸ਼ ਅਤੇ ਕੁਨਲਾਵੁਤ ਦੇ ਵਿਚ ਇਕ ਘੰਟੇ 11 ਮਿੰਟ ਤੱਕ ਮੁਕਾਬਲਾ ਚੱਲਿਆ। ਦੋਵੇਂ ਖਿਡਾਰੀ ਹੁਣ ਤੱਕ ਦੂਜੀ ਵਾਰ ਕੋਰਟ ‘ਤੇ ਆਹਮੋ-ਸਾਹਮਣੇ ਸਨ। ਇਸ ਸਾਲ ਜੁਲਾਈ ਵਿਚ ਏਸ਼ਿਆਈ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਭਾਰਤੀ ਸ਼ਟਲਰ ਨੇ ਥਾਈ ਖਿਡਾਰੀ ਦੇ ਖਿਲਾਫ਼ 21-19, 21-18 ਨਾਲ ਜਿੱਤ ਹਾਸਲ ਕੀਤੀ ਸੀ।

ਅੱਜ ਦੀ ਜਿੱਤ ਤੋਂ ਬਾਅਦ ਕੁਨਲਾਵੁਤ ਨੇ ਲਕਸ਼ ਦੇ ਖਿਲਾਫ਼ ਜਿੱਤ-ਹਾਰ ਦਾ ਰਿਕਾਰਡ 1-1 ਕਰ ਲਿਆ ਹੈ। ਲਕਸ਼ ਨੇ ਇਸ ਸਾਲ ਬਿਊਨਸ ਆਇਰਸ ਯੂਥ ਓਲੰਪਿਕ ਗੇਮਸ ਵਿਚ ਲੜਕੇ ਸਿੰਗਲਸ ਵਿਚ ਗੋਲਡ ਮੈਡਲ ਅਤੇ ਮਿਕਸਡ ਟੀਮ ਇਵੈਂਟ ਵਿਚ ਗੋਲਡ ਮੈਡਲ ਜਿੱਤਿਆ ਸੀ। ਲਕਸ਼ ਨੇ ਜਕਾਰਤਾ ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ ਵਿਚ ਲੜਕੇ ਸਿੰਗਲਸ ਗੋਲਡ ਮੈਡਲ ਜਿੱਤਿਆ।

ਉਨ੍ਹਾਂ ਨੇ 2016 ਏਸ਼ਿਆਈ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਬਰੋਨਜ਼ ਮੈਡਲ ਜਿੱਤਿਆ ਸੀ। ਤੱਦ ਉਹ ਸੈਮੀਫਾਈਨਲ ਵਿਚ ਚੀਨ ਦੇ ਸੰਨ ਫਿਝਿਆਂਗ ਦੇ ਖਿਲਾਫ਼ 12-21, 16-21 ਨਾਲ ਹਾਰ ਗਏ ਸਨ। ਲਕਸ਼ ਜੂਨੀਅਰ ਵਰਲਡ ਨੰਬਰ ਇਕ ਸ਼ਟਲਰ ਵੀ ਰਹਿ ਚੁੱਕੇ ਹਨ।