ਕੋਹਲੀ ਤੇ ਧੋਨੀ ਦੀ ਹੋ ਰਹੀ ਹੈ ਬੱਲੇ-ਬੱਲੇ, ਆਸਟਰੇਲੀਆ ਕੋਚ ਨੇ ਦਿਤਾ ਬਿਆਨ

ਏਜੰਸੀ

ਖ਼ਬਰਾਂ, ਖੇਡਾਂ

ਆਸਟਰੇਲੀਆਈ ਕੋਚ ਜਸਟਿਨ ਲੈਂਗਰ ਨੇ ਵਿਰਾਟ ਕੋਹਲੀ ਦੀ ਤੁੰਲਨਾ ਸਚਿਨ ਤੇਂਦੁਲਕਰ....

Dhoni And Kohli

ਐਡੀਲੇਡ : ਆਸਟਰੇਲੀਆਈ ਕੋਚ ਜਸਟਿਨ ਲੈਂਗਰ ਨੇ ਵਿਰਾਟ ਕੋਹਲੀ ਦੀ ਤੁੰਲਨਾ ਸਚਿਨ ਤੇਂਦੁਲਕਰ ਨਾਲ ਕੀਤੀ ਹੈ। ਕੋਹਲੀ ਨੇ ਆਸਟਰੇਲੀਆ ਦੇ ਵਿਰੁਧ ਮੰਗਲਵਾਰ ਨੂੰ ਖੇਡੇ ਗਏ ਦੂਜੇ ਵਨਡੇ ਮੈਚ ਵਿਚ 104 ਦੌੜਾਂ ਦੀ ਸੈਂਕੜਾ ਪਾਰੀ ਖੇਡੀ। ਇਹ ਉਨ੍ਹਾਂ ਦੇ ਵਨਡੇ ਵਿਚ 39ਵਾਂ ਸੈਂਕੜਾ ਹੈ। ਉਨ੍ਹਾਂ ਦੀ ਸੈਂਕੜਾ ਪਾਰੀ ਦੀ ਬਦੌਲਤ ਭਾਰਤ ਨੇ ਆਸਟਰੇਲੀਆ ਦੇ ਵਿਰੁਧ ਐਡੀਲੇਡ ਵਨਡੇ ਜਿੱਤ ਕੇ ਸੀਰੀਜ਼ ਵਿਚ 1-1 ਦੀ ਬਰਾਬਰੀ ਕਰ ਲਈ ਹੈ। ਮੈਚ ਤੋਂ ਬਾਅਦ ਲੈਂਗਰ ਨੂੰ ਮੀਡੀਆ ਵਲੋਂ ਪੁੱਛਿਆ ਗਿਆ ਕਿ ਕੋਹਲੀ ਦਾ ਉਨ੍ਹਾਂ ਉਤੇ ਉਸੀ ਤਰ੍ਹਾਂ ਦਾ ਪ੍ਰਭਾਵ ਹੈ ਜਿਸ ਤਰ੍ਹਾਂ ਤੇਂਦੁਲਕਰ ਦਾ ਸੀ।

ਲੈਂਗਰ ਨੇ ਕਿਹਾ ਕਿ ਭਾਰਤੀ ਕਪਤਾਨ ਦਾ ਅੰਤਰਰਾਸ਼ਟਰੀ ਕ੍ਰਿਕੇਟ ਵਿਚ ਹੁਣ ਉਹੀ ਪ੍ਰਭਾਵ ਹੈ, ਜੋ ਅਪਣੇ ਜਮਾਨੇ ਵਿਚ ਸਚਿਨ ਦਾ ਹੋਇਆ ਕਰਦਾ ਸੀ। ਲੈਂਗਰ ਨੇ ਆਸਟਰੇਲੀਆ ਦੀ ਛੇ ਵਿਕੇਟ ਨਾਲ ਹਾਰ ਤੋਂ ਬਾਅਦ ਕਿਹਾ, ‘ਮੈਂ ਇਨ੍ਹਾਂ ਦੋਨਾਂ ਨੂੰ ਅਪਣੀ ਟੀਮ ਵਿਚ ਰੱਖਣਾ ਚਾਹਾਂਗਾ। ਸਚਿਨ ਨੂੰ ਮੈਂ ਖੇਡਦੇ ਹੋਏ ਦੇਖਦਾ ਸੀ ਅਤੇ ਅਜਿਹਾ ਲੱਗਦਾ ਸੀ ਕਿ ਜਿਵੇਂ ਉਹ ਧਿਆਨ ਖਿੱਚਦੇ ਹਨ। ਉਹ ਬੇਹੱਦ ਸ਼ਾਂਤ ਹੋ ਕੇ ਖੇਡਦੇ ਸਨ ਅਤੇ ਇਸ ਲਈ ਉਨ੍ਹਾਂ  ਦੇ ਰਿਕਾਰਡ ਅਦਭੁਤ ਹਨ।’ ਉਨ੍ਹਾਂ ਨੇ ਕਿਹਾ, ‘ਵਿਰਾਟ ਵੀ ਇਹੀ ਕੰਮ ਕਰ ਰਹੇ ਹਨ।

ਉਹ ਬੱਲੇਬਾਜ਼ੀ ਵਿਚ ਸ਼ਾਂਤੀ ਨਾਲ ਕੰਮ ਲੈਂਦੇ ਹਨ ਅਤੇ ਖੇਡ ਦੇ ਸਾਰੇ ਫਾਰਮੈਟਾਂ ਵਿਚ ਹਰ ਤਰ੍ਹਾਂ ਦਾ ਸ਼ਾਟ ਖੇਡਣਾ ਉਨ੍ਹਾਂ ਦੇ ਲਈ ਆਸਾਨ ਕੰਮ ਹੈ।’ ਭਾਰਤ ਨੂੰ ਇਸ ਮੈਚ ਵਿਚ ਜਿੱਤ ਦਵਾਉਣ ਵਿਚ ਕੋਹਲੀ ਦੇ ਨਾਲ ਮਹਿੰਦਰ ਸਿੰਘ ਧੋਨੀ ਨੇ ਵੀ ਅਹਿਮ ਯੋਗਦਾਨ ਦਿਤਾ ਅਤੇ ਅਖੀਰ ਤੱਕ ਖੜੇ ਰਹਿ ਕੇ ਟੀਮ ਨੂੰ ਜਿੱਤ ਦਿਵਾਈ। ਲੈਂਗਰ ਨੇ ਕਿਹਾ ਕਿ ਆਸਟਰੇਲੀਆ ਦੇ ਨੌਜਵਾਨ ਕ੍ਰਿਕਟਰਾਂ ਲਈ ਇਹ ਫਾਇਦੇ ਦੀ ਗੱਲ ਹੈ ਕਿ ਉਨ੍ਹਾਂ ਦਾ ਸਾਹਮਣਾ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ ਵਰਗੇ ਵਿਸ਼ਵ ਪੱਧਰ ਤੇ ਕ੍ਰਿਕਟਰਾਂ ਨਾਲ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਸਚਿਨ, ਵਿਰਾਟ ਅਤੇ ਧੋਨੀ ਇਹ ਸਾਰੇ ਮਹਾਨ ਖਿਡਾਰੀ ਹਨ।