IND vs AUS : ਵਨਡੇ ਸੀਰੀਜ਼ ‘ਚ ਵਾਪਸੀ ਲਈ ਪੂਰਾ ਜੋਰ ਲਗਾਉਣ ਨੂੰ ਤਿਆਰ ਹੈ ਟੀਮ ਇੰਡੀਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਆਸਟ੍ਰੇਲੀਆ ਦੇ ਵਿਰੁੱਧ ਵਨਡੇ ਸੀਰੀਜ਼ ਵਿਚ 0-1 ਨਾਲ ਪਛੜਣ ਤੋਂ ਬਾਅਦ ਟੀਮ ਇੰਡੀਆ ਐਡੀਲੇਡ ਵਿਚ ਸੀਰੀਜ਼ ਦਾ ਦੂਜਾ ਮੈਚ ਖੇਡੇਗੀ। ਟੀਮ ਲਈ ਵੀਰਵਾਰ ਨੂੰ ਹੋਣ...

Team India

ਐਡੀਲੇਡ : ਆਸਟ੍ਰੇਲੀਆ ਦੇ ਵਿਰੁੱਧ ਵਨਡੇ ਸੀਰੀਜ਼ ਵਿਚ 0-1 ਨਾਲ ਪਛੜਣ ਤੋਂ ਬਾਅਦ ਟੀਮ ਇੰਡੀਆ ਐਡੀਲੇਡ ਵਿਚ ਸੀਰੀਜ਼ ਦਾ ਦੂਜਾ ਮੈਚ ਖੇਡੇਗੀ। ਟੀਮ ਲਈ ਵੀਰਵਾਰ ਨੂੰ ਹੋਣ ਵਾਲਾ ਇਹ ਮੈਚ ‘ਕਰੋ ਜਾਂ ਮਰੋ’ ਦੀ ਮਾਨਸਿਕਤਾ ਵਾਲਾ ਹੋ ਗਿਆ ਹੈ। ਅਨੁਸਾਸ਼ਨੀ ਕਾਰਨਾਂ ਤੋਂ ਹਾਰਦਿਕ ਪਾਂਡੇ ਨੂੰ ਅਚਾਨਕ ਟੀਮ ਤੋਂ ਬਾਹਰ ਕੀਤੇ ਜਾਣ ਨਾਲ ਬੱਲੇਬਾਜੀ ਕ੍ਰਿਮ ਦਾ ਸੰਤੁਲਨ ਵਿਗੜ ਗਿਆ ਹੈ। ਭਾਰਤ ਦੇ ਸਿਡਨੀ ਵਿਚ ਹੋਏ ਪਹਿਲੇ ਮੈਚ ਵਿਚ ਰੋਹਿਤ ਸ਼ਰਮਾ ਦੇ 22ਵੇਂ ਵਨਡੇ ਸੈਂਕੜੇ ਦੇ ਬਾਵਜੂਦ 34 ਰਨ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਟੀਮ ਦੀ ਸਭ ਤੋਂ ਵੱਡੇ ਡਰ ਦੇ ਓਵਰਾਂ ਵਿਚ ਰਨ ਸਪੀਡ ਬਣਾਈ ਰੱਖਣ ਵਿਚ ਨਾਕਾਮ ਸਾਬਤ ਹੋ ਰਹੇ ਮਹਿੰਦਰ ਸਿੰਘ ਧੋਨੀ ਦੀ ਖ਼ਰਾਬ ਫਰਮ ਹੈ। ਧੋਨੀ ਨੇ 96 ਗੇਂਦਾਂ ਵਿਚ 51 ਰਨ ਬਣਾਏ ਅਤੇ ਉਹ ਸਟ੍ਰਾਈਕ ਰੋਟੇਟ ਨਹੀਂ ਕਰ ਸਕੇ। ਉਹਨਾਂ ਦੀ ਇਸ ਧੀਮੀ ਪਾਰੀ ਨਾਲ ਬੱਲੇਬਾਜੀ ਕ੍ਰਮ ਵਿਚ ਬਦਲਾਅ ਦੀ ਸੰਭਾਵਨਾ ਬਣਦੀ ਹੈ। ਧੋਨੀ ਪੰਜਵੇਂ ਨੰਬਰ ‘ਤੇ ਆ ਗਏ ਹਨ ਅਤੇ ਉਪਕਪਤਾਨ ਰੋਹਿਤ ਦਾ ਮੰਨਣਾ ਹੈ ਕਿ ਉਹਨਾਂ ਨੂੰ ਉਤੇ ਆਉਣਾ ਚਾਹੀਦੈ। ਭਾਰਤੀ ਟੀਮ ਦੇ ਅਭਿਆਸ ਨੂੰ ਦੇਖ ਕੇ ਹਾਲਾਂਕਿ ਸਪਸ਼ਟ ਹੈ ਕਿ ਟੀਮ ਬੱਲੇਬਾਜੀ ਕ੍ਰਮ ਵਿਚ ਫਿਲਹਾਲ ਬਦਲਾਅ ਨਹੀਂ ਕਰੇਗੀ।

ਧੋਨੀ ਧਵਨ ਅਤੇ ਰਾਇਡੂ ‘ਤੇ ਹੋਣਗੀਆਂ ਨਜ਼ਰਾਂ  :-

ਧਵਨ ਦੇ ਫ਼ਰਮ ‘ਤੇ ਵੀ ਨਜ਼ਰਾਂ ਹੋਣਗੀਆਂ ਜਿਹੜਾਂ ਇਸ ਸੈਸ਼ਨ ਵਿਚ ਧੋਨੀ ਅਤੇ ਰਾਇਡੂ ਤੋਂ ਇਲਾਵਾ ਘਰੇਲੂ ਕ੍ਰਿਕਟ ਨਹੀਂ ਖੇਡਣ ਵਾਲੇ ਤੀਜੇ ਬੱਲੇਬਾਜ ਸੀ। ਧੋਨੀ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਚੁੱਕੇ ਹਨ। ਜਦੋਂਕਿ ਰਾਇਡੂ ਨੇ ਰਣਜੀ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਚ ਸ਼੍ਰੇਣੀ ਕ੍ਰਿਕਟ ਨੂੰ ਅਲਵਿਦਾ ਕਹਿ ਦਿਤਾ। ਧਵਨ ਰਣਜੀ ਖੇਡਣ ਦੀ ਬਜਾਏ ਮੇਲਬਰਨ ਵਿਚ ਪਰਵਾਰ ਦੇ ਨਾਲ ਸਮਾਂ ਬਤੀਤ ਕਰ ਰਹੇ ਸੀ।

ਸਿਡਨੀ ਵਿਚ ਪਹਿਲੀ ਗੇਂਦ ਉਤੇ ਆਉਟ ਹੋਣ ਤੋਂ ਬਾਅਦ ਉਹਨਾਂ ਦੀ ਫ਼ਰਮ ਉਤੇ ਉਂਗਲੀ ਚੁੱਕਣ ਲੱਗੀ ਹੈ। ਆਟ੍ਰੇਲੀਆ ਨੇ ਵੀ ਹੁਣ ਤੱਕ ਅੰਤਿਮ ਇੱਕ ਦਿਨਾ ਮੈਚ ਲਈ ਐਲਾਨ ਨਹੀਂ ਕੀਤਾ ਹੈ ਪਰ ਟੀਮ ਵਿਚ ਬਦਲਾਅ ਦੀ ਉਮੀਦ ਘੱਟ ਹੈ।