ਸੰਗਰੂਰ ਹਾਦਸੇ ਨੂੰ ਲੈ ਕੇ ਹਰਕਤ 'ਚ ਜਲੰਧਰ ਟ੍ਰੈਫਿਕ ਪੁਲਿਸ, ਸਕੂਲ ਵਾਹਨਾਂ ਦੀ ਕਰੇਗੀ ਜਾਂਚ

ਏਜੰਸੀ

ਖ਼ਬਰਾਂ, ਖੇਡਾਂ

ਸੰਗਰੂਰ ਦੇ ਲੋਂਗੋਵਾਲ ਦੇ ਖ਼ਰਾਬ ਸਕੂਲ ਵੈਨ ਵਿਚ ਅੱਗ ਲੱਗਣ ਨਾਲ ਜ਼ਿੰਦਾ ਸੜੇ 4 ਬੱਚਿਆਂ ਦੇ ਹਾਦਸੇ ਤੋਂ ਬਾਅਦ ਟ੍ਰੈਫਿਕ ਪੁਲਿਸ ਨੇ ਜਲੰਧਰ ਵਿੱਚ.......

file photo

ਜਲੰਧਰ :ਸੰਗਰੂਰ ਦੇ ਲੋਂਗੋਵਾਲ ਦੇ ਖ਼ਰਾਬ ਸਕੂਲ ਵੈਨ ਵਿਚ ਅੱਗ ਲੱਗਣ ਨਾਲ ਜ਼ਿੰਦਾ ਸੜੇ 4 ਬੱਚਿਆਂ ਦੇ ਹਾਦਸੇ ਤੋਂ ਬਾਅਦ ਟ੍ਰੈਫਿਕ ਪੁਲਿਸ ਨੇ ਜਲੰਧਰ ਵਿੱਚ ਵਿਸ਼ੇਸ਼ ਮੁਹਿੰਮ ਚਲਾਈ। ਟ੍ਰੈਫਿਕ ਪੁਲਿਸ ਦੇ ਏ.ਡੀ.ਸੀ.ਪੀ. ਗਗਨੇਸ਼ ਕੁਮਾਰ ਨੇ ਟ੍ਰੈਫਿਕ ਪੁਲਿਸ ਨਾਲ ਮੀਟਿੰਗ ਕਰਨ ਤੋਂ ਬਾਅਦ ਆਦੇਸ਼ ਦਿੱਤੇ ਬੱਚਿਆ ਨੂੰ ਲਿਆਉਣ ਅਤੇ ਘਰ ਛੱਡ ਕੇ ਆਉਣ ਲਈ ਵਰਤੀਆਂ ਜਾਣ ਵਾਲੀਆਂ ਸਾਰੀਆਂ ਬੱਸਾਂ ਅਤੇ ਵੈਨਾਂ ਦੀ ਜਾਂਚ ਕਰਨ ।

ਸ਼ਨੀਵਾਰ ਨੂੰ ਏ.ਡੀ.ਸੀ.ਪੀ. ਟ੍ਰੈਫਿਕ ਨੇ ਸਕੂਲਾਂ ਦੇ ਵਾਹਨਾਂ ਦੀ ਜਾਂਚ ਕੀਤੀ। ਏ.ਡੀ.ਸੀ.ਪੀ. ਗਗਨੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਸੋਮਵਾਰ ਤੋਂ ਅਜਿਹੇ ਸਾਰੇ ਵਾਹਨਾਂ ਨੂੰ ਰੋਕੇਗੀ ਜੋ ਖ਼ਰਾਬ ਹੋ  ਚੁੱਕੇ ਹਨ।  ਇਸ ਤੋਂ ਇਲਾਵਾ ਓਵਰਲੋਡਿਡ ਸਕੂਲੀ ਵਾਹਨਾਂ ਨੂੰ ਵੀ ਸੜਕਾਂ 'ਤੇ ਚੱਲਣ ਨਹੀਂ ਦਿੱਤਾ ਜਾਵੇਗਾ। ਏ.ਡੀ.ਸੀ.ਪੀ. ਨੇ ਦੱਸਿਆ ਕਿ ਸੰਗਰੂਰ ਵਿੱਚ ਬੱਚਿਆਂ ਨਾਲ ਵਾਪਰਿਆ ਇਹ ਹਾਦਸਾ ਖ਼ਰਾਬ ਵੈਨ ਕਾਰਨ ਹੋਇਆ ਸੀ।

ਉਨ੍ਹਾਂ ਕਿਹਾ ਕਿ ਜੇਕਰ ਸ਼ਹਿਰ ਦੇ ਕਿਸੇ ਸਕੂਲ ਦੀ ਬੱਸ-ਵੈਨ ਜਾਂ ਹੋਰ ਵਾਹਨ ਖਰਾਬ ਹਾਲਤ ਵਿੱਚ ਪਾਏ ਗਏ ਤਾਂ ਤੁਰੰਤ ਉਸਨੂੰ ਨੂੰ ਗ੍ਰਿਫਤਾਰ ਕਰ ਦਿੱਤਾ ਲਿਆ ਜਾਵੇਗਾ।ਇਸ ਦੇ ਲਈ, ਟ੍ਰੈਫਿਕ ਪੁਲਿਸ ਸਕੂਲ ਦੇ ਸਮੇਂ ਦੌਰਾਨ ਸ਼ਹਿਰ ਦੇ ਦੋ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕਰੇਗੀ। ਉਨ੍ਹਾਂ ਕਿਹਾ ਕਿ ਸਾਰੇ ਸਕੂਲਾਂ ਦੇ ਪ੍ਰਬੰਧਕਾਂ ਨੂੰ ਖ਼ਰਾਬ ਵੈਨਾਂ ਅਤੇ ਬੱਸਾਂ ਦੀ ਵਰਤੋਂ ਤੋਂ ਬਚਣ ਲਈ ਕੁਝ ਸਮਾਂ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਪੁਲਿਸ ਸਕੂਲੀ ਬੱਸਾਂ ਅਤੇ ਵੈਨਾਂ ਨੂੰ ਘੇਰਨ ਦਾ ਕੰਮ ਸ਼ੁਰੂ ਕਰ ਦੇਵੇਗੀ।

ਨਸ਼ਾ ਕਰਨ ਵਾਲੇ ਡਰਾਈਵਰਾਂ ਦੀ ਵੀ ਜਾਂਚ ਕੀਤੀ ਜਾਵੇਗੀ
ਏ.ਡੀ.ਸੀ.ਪੀ. ਟ੍ਰੈਫਿਕ ਗਗਨੇਸ਼ ਕੁਮਾਰ ਨੇ ਦੱਸਿਆ ਕਿ ਟ੍ਰੈਫਿਕ ਪੁਲਿਸ ਸਕੂਲ ਵਾਹਨ ਚਲਾਉਣ ਵਾਲੇ ਡਰਾਈਵਰਾਂ 'ਤੇ ਪੇਚ ਕੱਸੇਗੀ। ਜੇ ਕੋਈ ਡਰਾਈਵਰ ਨਸ਼ਾ ਕਰਦਾ ਪਾਇਆ ਜਾਂਦਾ ਹੈ, ਤਾਂ ਉਸਦੇ ਚੈੱਕਅਪ ਦੀ ਪੁਸ਼ਟੀ ਹੋਣ ਤੋਂ ਬਾਅਦ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ।