ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਲਈ ਖਿਡਾਰੀਆਂ ਦੀ ਨਿਲਾਮੀ ਲਈ ਤਰੀਕਾਂ ਐਲਾਨੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

8 ਤੇ 9 ਅਪ੍ਰੈਲ ਨੂੰ ਮੁੰਬਈ ਵਿਚ ਖਿਡਾਰੀਆਂ ਦੀ ਨਿਲਾਮੀ ਹੋਵੇਗੀ...

Pro Kabaddi Leauge

ਨਵੀਂ ਦਿੱਲੀ : ਕਬੱਡੀ ਅੱਜ ਭਾਰਤ ਦੇ ਨਾਲ-ਨਾਲ ਸਾਰੇ ਵਿਸ਼ਵ ਦੀਆਂ ਪ੍ਰਮੁੱਖ ਖੇਡਾਂ ਵਿਚ ਸ਼ੁਮਾਰ ਹੁੰਦੀ ਹੈ। ਕਬੱਡੀ ਦੇ ਅਕਸਰ ਕਈ ਕੌਮੀ ਅਤੇ ਕੌਮਾਂਤਰੀ ਮੁਕਾਬਲੇ ਕਰਵਾਏ ਜਾਂਦੇ ਹਨ ਜਿਸ ਵਿਚ ਕਬੱਡੀ ਦੇ ਕਈ ਧਾਕੜ ਖਿਡਾਰੀ ਹਿੱਸਾ ਲੈਂਦੇ ਹਨ। ਭਾਰਤ ਵਿਚ ਵੀ ਹਰ ਸਾਲ ਪ੍ਰੋ ਕਬੱਡੀ ਲੀਗ ਦਾ ਆਯੋਜਨ ਕੀਤਾ ਜਾਂਦਾ ਹੈ। ਇਸੇ ਤਹਿਤ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਲਈ ਖਿਡਾਰੀਆਂ ਦੀ ਨੀਲਾਮੀ 8 ਤੇ 9 ਅਪ੍ਰੈਲ ਵਿਚ ਹੋਵੇਗੀ।

ਇਸ ਤੋਂ ਇਲਾਵਾ ਸੱਤਵਾਂ ਸੀਜ਼ਨ 19 ਜੁਲਾਈ 2019 ਤੋਂ ਸ਼ੁਰੂ ਹੋਵੇਗਾ, ਜਿੱਥੇ 12 ਟੀਮਾਂ ਟਾਈਟਲ ਲਈ ਇੱਕ ਦੂਜੇ ਵਿਰੁੱਧ ਭਿੜਨਗੀਆਂ। ਹਾਲਾਂਕਿ ਪੂਰੇ ਟੂਰਨਾਮੈਂਟ ਦੇ ਸ਼ਡਿਊਲ ਦਾ ਐਲਾਨ ਅਜੇ ਨਹੀਂ ਹੋਇਆ ਹੈ, ਇਹ ਐਲਾਨ ਬਾਅਦ ਵਿਚ ਕੀਤਾ ਜਾਵੇਗਾ। ਲੀਗ ਦੇ ਕਮਿਸ਼ਨਰ ਅਨੁਪਮ ਗੋਸਵਾਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ, 8 ਤੇ 9 ਅਪ੍ਰੈਲ ਨੂੰ ਮੁੰਬਈ ਵਿਚ ਖਿਡਾਰੀਆਂ ਦੀ ਨਿਲਾਮੀ ਹੋਵੇਗੀ।

ਇਸ ਤੋਂ ਇਲਾਵਾ ਪ੍ਰੋ ਕਬੱਡੀ ਲੀਗ ਦਾ ਅੱਠਵਾਂ ਸੀਜ਼ਨ 2020 ਵਿਚ ਜੁਲਾਈ ‘ਚ ਹੋਵੇਗਾ। ਗੋਸਵਾਮੀ ਨੇ ਇਸ ਤੋਂ ਇਲਾਵਾ ਇਹ ਵੀ ਦੱਸਿਆ ਕਿ ਸੱਤਵੇਂ ਸੀਜ਼ਨ ਲਈ ਖਿਡਾਰੀਆਂ ਦੇ ਰਿਟੇਨਸ਼ਨਲ ਬਾਰੇ ਜਾਣਕਾਰੀ ਮਾਰਚ ਦੇ ਮਹੀਨੇ ਹੀ ਦਿੱਤੀ ਜਾਵੇਗੀ।