ਏਸ਼ੀਅਨ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ: ਰੋਨਾਲਡੋ ਸਿੰਘ ਦਾ ਨਵਾਂ ਰਾਸ਼ਟਰੀ ਰਿਕਾਰਡ, ਚੈਂਪੀਅਨਸ਼ਿਪ 'ਚ 10ਵੇਂ ਸਥਾਨ 'ਤੇ ਰਿਹਾ
ਉਸ ਨੇ ਆਪਣੇ ਹੀ ਪਿਛਲੇ ਰਾਸ਼ਟਰੀ ਰਿਕਾਰਡ ਨੂੰ 0.033 ਸਕਿੰਟ ਦਾ ਸੁਧਾਰ ਕੀਤਾ।
ਨਵੀਂ ਦਿੱਲੀ : ਭਾਰਤੀ ਸਾਈਕਲਿਸਟ ਰੋਨਾਲਡੋ ਸਿੰਘ ਲਾਟਨਜਮ ਨੇ ਵੀਰਵਾਰ ਨੂੰ ਮਲੇਸ਼ੀਆ ਦੇ ਨਿਆਲੀ ਵਿਚ ਚੱਲ ਰਹੀ ਏਸ਼ੀਅਨ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਵਿਚ ਪੁਰਸ਼ਾਂ ਦੇ ਸਪ੍ਰਿੰਟ ਮੁਕਾਬਲੇ ਵਿਚ 9.877 ਸਕਿੰਟ ਦਾ ਸਮਾਂ ਕੱਢ ਕੇ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ। ਉਸ ਨੇ ਆਪਣੇ ਹੀ ਪਿਛਲੇ ਰਾਸ਼ਟਰੀ ਰਿਕਾਰਡ ਨੂੰ 0.033 ਸਕਿੰਟ ਦਾ ਸੁਧਾਰ ਕੀਤਾ।
ਰੋਨਾਲਡੋ ਟਾਰਗੇਟ ਓਲੰਪਿਕ ਪੋਡੀਅਮ ਸਕੀਮ (TOPS) ਦਾ ਹਿੱਸਾ ਹੈ। ਉਹ 10ਵੇਂ ਸਥਾਨ 'ਤੇ ਰਹਿ ਕੇ ਪੁਰਸ਼ਾਂ ਦੀ ਸਪ੍ਰਿੰਟ ਵਿਚ R16 ਲਈ ਕੁਆਲੀਫਾਈ ਕਰਨ ਵਿਚ ਕਾਮਯਾਬ ਰਿਹਾ। ਸਪੋਰਟਸ ਅਥਾਰਟੀ ਆਫ ਇੰਡੀਆ ਨੇ ਟਵੀਟ ਕੀਤਾ।
ਅਨੁਭਵੀ ਭਾਰਤੀ ਸਾਈਕਲਿਸਟ ਰੋਨਾਲਡੋ ਸਿੰਘ ਨੇ ਪੁਰਸ਼ਾਂ ਦੀ ਸਪ੍ਰਿੰਟ ਕੁਆਲੀਫਿਕੇਸ਼ਨ (200 ਮੀਟਰ ਫਲਾਇੰਗ ਟਾਈਮ ਟ੍ਰਾਇਲ) ਵਿਚ ਇੱਕ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ। ਉਸ ਨੇ ਏਸ਼ੀਅਨ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਵਿਚ 9.877 ਸਕਿੰਟ ਦਾ ਸਮਾਂ ਕੱਢ ਕੇ 10ਵਾਂ ਸਥਾਨ ਹਾਸਲ ਕੀਤਾ। ਦਿੱਲੀ ਵਿਚ ਹੋਏ ਪਿਛਲੇ ਟੂਰਨਾਮੈਂਟ ਵਿਚ ਰੋਨਾਲਡੋ ਨੇ ਚਾਂਦੀ ਦਾ ਤਗ਼ਮਾ ਜਿੱਤ ਕੇ ਇਤਿਹਾਸ ਰਚਿਆ ਸੀ।