ਭਾਰਤ ਦੇ ਨਿਸ਼ਾਨੇਬਾਜ਼ ਐਸ਼ਵਰਿਆ ਪ੍ਰਤਾਪ ਸਿੰਘ ਨੇ ਸ਼ੂਟਿੰਗ ਵਿਸ਼ਵ ਕੱਪ ’ਚ ਜਿੱਤਿਆ ਦੂਜਾ ਸੋਨ ਤਮਗਾ

ਏਜੰਸੀ

ਖ਼ਬਰਾਂ, ਖੇਡਾਂ

ਭਾਰਤ ਨੇ ਇਸ ਈਵੈਂਟ ਵਿਚ ਹੁਣ ਤੱਕ ਚਾਰ ਸੋਨ ਤਮਗੇ ਜਿੱਤ ਕੇ ਤਮਗਾ ਸੂਚੀ ਵਿਚ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ।

Aishwary Tomar wins gold in Changwon Shooting World Cup


ਨਵੀਂ ਦਿੱਲੀ: ਭਾਰਤ ਦੇ ਨੌਜਵਾਨ ਨਿਸ਼ਾਨੇਬਾਜ਼ ਐਸ਼ਵਰਿਆ ਪ੍ਰਤਾਪ ਸਿੰਘ ਨੇ ਚਾਂਗਵੋਨ (ਦੱਖਣੀ ਕੋਰੀਆ) ਵਿਚ ਚੱਲ ਰਹੇ ਸ਼ੂਟਿੰਗ ਵਿਸ਼ਵ ਕੱਪ ਵਿਚ ਆਪਣਾ ਦੂਜਾ ਸੋਨ ਤਮਗਾ ਜਿੱਤ ਲਿਆ ਹੈ। ਐਸ਼ਵਰਿਆ ਨੇ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ ਈਵੈਂਟ 'ਚ ਪਹਿਲਾ ਸਥਾਨ ਹਾਸਲ ਕੀਤਾ। ਭਾਰਤ ਨੇ ਇਸ ਈਵੈਂਟ ਵਿਚ ਹੁਣ ਤੱਕ ਚਾਰ ਸੋਨ ਤਮਗੇ ਜਿੱਤ ਕੇ ਤਮਗਾ ਸੂਚੀ ਵਿਚ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ। ਐਸ਼ਵਰਿਆ ਜੂਨੀਅਰ ਵਿਸ਼ਵ ਚੈਂਪੀਅਨ ਵੀ ਹੈ।

Aishwary Tomar wins gold in Changwon Shooting World Cup

50 ਮੀਟਰ 3 ਪੋਜੀਸ਼ਨ ਰਾਈਫਲ ਈਵੈਂਟ ਨੂੰ ਸਭ ਤੋਂ ਮੁਸ਼ਕਿਲ ਸ਼ੂਟਿੰਗ ਈਵੈਂਟਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਇਸ ਵਿਚ ਨਿਸ਼ਾਨੇਬਾਜ਼ਾਂ ਨੂੰ 3 ਵੱਖ-ਵੱਖ ਸਥਿਤੀਆਂ ਵਿਚ ਨਿਸ਼ਾਨਾ ਬਣਾਉਣਾ ਹੁੰਦਾ ਹੈ। ਪਹਿਲੀ ਸਥਿਤੀ ਖੜ੍ਹਨ ਦੀ ਹੈ। ਖੜੇ ਹੋ ਕੇ ਗੋਲੀ ਮਾਰਨੀ ਪੈਂਦੀ ਹੈ। ਦੂਜੀ ਸਥਿਤੀ ਵਿਚ ਗੋਡਿਆਂ 'ਤੇ ਬੈਠਣਾ ਹੈ, ਇਸ ਦੇ ਨਾਲ ਹੀ ਤੀਸਰੀ ਸਥਿਤੀ ਵਿਟ ਲੇਟ ਕੇ ਨਿਸ਼ਾਨਾ ਲਗਾਉਣਾ ਪੈਂਦਾ ਹੈ।

Aishwary Tomar wins gold in Changwon Shooting World Cup

ਸੋਨ ਤਮਗੇ ਲਈ ਐਸ਼ਵਰਿਆ ਅਤੇ ਹੰਗਰੀ ਦੇ ਜਾਕਨ ਪੇਕਲਰ ਵਿਚਕਾਰ ਸਖ਼ਤ ਮੁਕਾਬਲਾ ਹੋਇਆ। ਐਸ਼ਵਰਿਆ ਨੇ ਆਖਰਕਾਰ 16-12 ਨਾਲ ਜਿੱਤ ਦਰਜ ਕੀਤੀ। ਐਸ਼ਵਰਿਆ ਨੇ ਸ਼ਨੀਵਾਰ ਨੂੰ ਹੀ ਕੁਆਲੀਫਾਇੰਗ ਰਾਊਂਡ 'ਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਅਤੇ 409.8 ਅੰਕ ਹਾਸਲ ਕੀਤੇ ਸਨ। ਪੈਕਲਰ ਨੇ ਕੁਆਲੀਫਾਇੰਗ ਰਾਊਂਡ ਵਿਚ 406.7 ਅੰਕ ਬਣਾਏ ਸਨ।