ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਲੈ BCCI ਦਾ ਵੱਡਾ ਐਲਾਨ, ਟੂਰਨਾਮੈਂਟਾਂ ਨੂੰ ਮੁਲਤਵੀ ਕਰਨ ਦਾ ਫੈਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਫਿਰ ਤੋਂ ਵਧਣੀ ਸ਼ੁਰੂ ਹੋ ਗਈ ਹੈ...

Cricket

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਫਿਰ ਤੋਂ ਵਧਣੀ ਸ਼ੁਰੂ ਹੋ ਗਈ ਹੈ। ਇਸ ਨੂੰ ਦੇਖਦੇ ਹੋਏ ਭਾਰਤ ਅਤੇ ਇੰਗਲੈਂਡ ਦੇ ਵਿਚਾਲੇ ਸਾਰੇ ਟੀ-20 ਮੈਚ ਬੰਦ ਸਟੇਡੀਅਮ ਵਿਚ ਖੇਡੇ ਜਾਣ ਦਾ ਫੈਸਲਾ ਕੀਤਾ ਗਿਆ ਹੈ, ਉਥੇ ਹੀ ਹੁਣ ਬੀਸੀਸੀਆਈ ਨੇ ਸਾਰੇ ਘਰੇਲੂ ਟੂਰਨਾਮੈਂਟਾਂ ਨੂੰ ਮੁਲਤਵੀ ਕਰਨ ਦਾ ਫੈਸਲਾ ਲੈ ਲਿਆ ਹੈ। ਵੀਨੂੰ ਮਾਇੰਕਡ ਟ੍ਰਾਫੀ ਵਰਗੇ ਟੂਰਨਾਮੈਂਟ ਵੀ ਮੁਲਤਵੀ ਕਰ ਦਿੱਤੇ ਗਏ ਹਨ।

ਬੀਸੀਸੀਆਈ ਦੇ ਸੈਕਟਰੀ ਨੇ ਰਾਰੇ ਰਾਜਾਂ ਸੰਘਾਂ ਨੂੰ ਪੱਤਰ ਲਿਖਿਆ ਹੈ ਅਤੇ ਇਸ ਬਾਰੇ ਜਾਣਕਾਰੀ ਵੀ ਸ਼ੇਅਰ ਕੀਤੀ ਹੈ। ਜੈ ਸ਼ਾਨ ਵੱਲੋਂ ਲਿਖੇ ਗਏ ਪੱਤਰ ਵਿਚ ਕਿਹਾ ਗਿਆ ਹੈ ਕਿ ਘਰੇਲੂ ਸੀਜਨ 2020-21 ਕੋਰੋਨਾ ਮਹਾਮਾਰੀ ਦੇ ਕਾਰਨ ਦੇਸ਼ ਵਿਆਪੀ ਲਾਕਡਾਉਨ ਲਗਾਉਣ ਨਾਲ ਦੇਰ ਤੋਂ ਸ਼ੁਰੂ ਹੋਇਆ ਹੈ। ਮਹਾਮਾਰੀ ਦੇ ਚਲਦੇ ਸਾਨੂੰ ਘਰੇਲੂ ਸੀਜਨ ਸ਼ੁਰੂ ਕਰਨ ਦੇ ਲਈ ਜਨਵਰੀ 2021 ਤੱਕ ਇੰਤਜਾਰ ਕਰਨਾ ਪਿਆ ਸੀ।

ਪੱਤਰ ਵਿਚ ਕਿਹਾ ਗਿਆ ਹੈ ਕਿ ਇਸ ਵਿਸ਼ਵ ਮਹਾਮਾਰੀ ਦੇ ਵਿਚਾਲੇ ਸੈਯਦ ਮੁਸ਼ਤਾਕ ਟ੍ਰਾਫੀ ਅਤੇ ਵਿਜੈ ਹਜਾਰੇ ਟ੍ਰਾਫੀ ਦਾ ਸ਼ਫਲਤਾਪੂਰਵਕ ਆਯੋਜਿਤ ਕੀਤਾ ਗਿਆ ਹੈ। ਇਸਤੋਂ ਇਲਾਵਾ ਪੱਤਰ ਵਿਚ ਲਿਖਿਆ ਗਿਆ ਹੈ ਕਿ ਸਾਡੀ ਯੋਜਨਾ ਮਹਿਲਾਵਾਂ ਦੀ ਸੀਨੀਅਰ ਟੀਮ ਦਾ ਵਨਡੇ ਟੂਰਨਾਮੈਂਟ ਵਿਚ ਵੱਖ-ਵੱਖ ਥਾਵਾਂ ਉਤੇ ਕਰਾਏ ਜਾਣ ਦੀ ਸੀ। ਫਾਇਨਲ 4 ਅਪ੍ਰੈਲ ਨੂੰ ਖੇਡਿਆ ਜਾਣਾ ਸੀ ਪਰ ਇਸ ਮਹਾਮਾਰੀ ਨੇ ਇਸ ਯੋਜਨਾ ਉਤੇ ਰੋਕ ਲਗਾ ਦਿੱਤੀ ਹੈ। ਬੀਸੀਸੀਆਈ ਦੇ ਸਚਿਨ ਜੈ ਸ਼ਾਨ ਨੇ ਪੱਤਰ ਵਿਚ ਲਿਖਿਆ ਹੈ ਕਿ ਇਹ ਸਾਰੇ ਟੂਰਨਾਮੈਂਟ ਆਈਪੀਐਲ 2021 ਤੋਂ ਬਾਅਦ ਸਥਿਤੀ ਨੂੰ ਦੇਖਦੇ ਹੋ ਆਯੋਜਿਤ ਕਰਾਉਣ ਦਾ ਯਤਨ ਕੀਤਾ ਜਾਵੇਗਾ।

ਇਸ ਸਮੇਂ ਟੂਰਨਾਮੈਂਟ ਦੇ ਲਈ ਸਥਿਤੀ ਅਨੁਕੂਲ ਨਹੀਂ ਹੈ, 10ਵੀਂ ਤੇ 12ਵੀਂ ਦੀ ਬੋਰਡ ਪ੍ਰੀਖਿਆਵਾਂ ਪੂਰੇ ਦੇਸ਼ ਵਿਚ ਹੋਣ ਵਾਲੀਆਂ ਹਨ। ਜਿਸਦੇ ਕਾਰਨ ਨੌਜਵਾਨ ਪਲੇਅਰ ਇਨ੍ਹਾਂ ਮਹੱਤਰਪੂਰਨ ਪ੍ਰੀਖਿਆਵਾਂ ਦੀ ਤਿਆਰੀ ਕਰਕੇ ਪੋਕਸ ਲਗਾਉ। ਸੈਕਟਰੀ ਨੇ ਕਿਹਾ ਕਿ ਸਾਡਾ ਮਕਸਦ ਖਿਡਾਰੀਆਂ ਦੀ ਸੁਰੱਖਿਆ ਹੈ। ਜ਼ਿਕਰਯੋਗ ਹੈ ਕਿ ਆਈਪੀਐਲ ਦੇ 14ਵੇਂ ਸੀਜਨ ਦਾ ਆਗਾਜ਼ 9 ਅਪ੍ਰੈਲ ਦੇ ਮੈਚ ਬੰਦ ਸਟੇਡੀਅਮ ਵਿਚ ਆਯੋਜਿਤ ਕੀਤਾ ਜਾਵੇਗਾ।