ਕਿੰਗਸ ਇਲੈਵਨ ਪੰਜਾਬ ਨੇ ਰਾਜਸਥਾਨ ਟੀਮ ਨੂੰ ਦਿੱਤੀ ਕਰਾਰੀ ਹਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਜਾਣੋ, ਕਿੰਗਸ ਇਲੈਵਨ ਪੰਜਾਬ ਅਤੇ ਰਾਜਸਥਾਨ ਟੀਮ ਦਾ ਮੁਕਾਬਲਾ

IPL: 2019

ਆਈਪੀਐਲ 2019 ਦਾ 32ਵਾਂ ਮੁਕਾਬਲਾ ਪੰਜਾਬ ਕ੍ਰਿਕਟ ਐਸਸੋਸੀਏਸ਼ਨ ਦੇ ਮੋਹਾਲੀ ਸਥਿਤ ਆਈਏਐਸ ਬ੍ਰਿੰਦਾ ਸਟੇਡੀਅਮ ਵਿਚ ਕਿੰਗਸ ਇਲੈਵਨ ਪੰਜਾਬ ਅਤੇ ਰਾਜਸਥਾਨ ਰਾਇਲਸ ਵਿਚ ਖੇਡਿਆ ਗਿਆ। ਕਿੰਗਸ ਇਲੈਵਨ ਪੰਜਾਬ ਦੀ ਟੀਮ ਨੇ ਇਸ ਮੁਕਾਬਲੇ ਵਿਚ 12 ਦੌੜਾਂ ਤੇ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ ਪੰਜਾਬ ਦੇ 9 ਮੈਚਾਂ ਵਿਚ 5 ਜਿੱਤਾਂ ਅਤੇ ਹਾਰਾਂ ਨਾਲ 10 ਸਕੋਰ ਬਣਾਏ ਗਏ। ਕਿੰਗਸ ਇਲੈਵਨ ਪੰਜਾਬ ਮੈਚ ਦੇ ਅੰਤ ਵਿਚ ਚੌਥੇ ਨੰਬਰ ਤੇ ਪਹੁੰਚ ਗਏ ਹਨ। 

ਇਹ ਰਾਇਲਸ ਟੀਮ ਦੀ 8 ਮੈਚਾਂ ਦੀ 6ਵੀਂ ਹਾਰ ਹੈ ਅਤੇ ਹੁਣ ਉਹ ਅੰਤ ਵਿਚ 4 ਅੰਕ ਲੈ ਕੇ ਸੱਤਵੇਂ ਸਥਾਨ ਤੇ ਹੈ। ਇਸ ਤੋਂ ਪਹਿਲਾਂ ਵਾਲੇ ਮੈਚ ਵਿਚ ਵੀ ਰਾਜਸਥਾਨ ਨੂੰ 14 ਦੌੜਾਂ ਨਾਲ ਹਰਾਇਆ ਸੀ। ਰਵਿੰਦਰ ਅਸ਼ਵਨੀ ਨੂੰ ਮੈਨ ਆਫ ਦਾ ਮੈਚ  ਚੁਣਿਆ ਗਿਆ ਸੀ। ਇਸ ਮੈਚ ਵਿਚ ਪੰਜਾਬ ਦੀ ਟੀਮ ਨੇ ਟਾਸ ਹਾਰਿਆ ਸੀ ਅਤੇ ਪਹਿਲੀ ਬੱਲੇਬਾਜੀ ਕਰਦੇ ਹੋਏ ਨਿਰਧਾਰਿਤ 20 ਓਵਰ ਵਿਚ 6 ਵਿਕਟਾਂ ਤੇ 182 ਦੌੜਾਂ ਦੇ ਸਕੋਰ ਬਣਾਏ ਸਨ।

ਪੰਜਾਬ ਦੇ ਕੇਐਲ ਰਾਹੁਲ ਨੇ 52, ਡੈਵਿਡ ਮਿਲਰ ਨੇ 40 ਅਤੇ ਕ੍ਰਿਸ ਗੇਲ ਨੇ 30 ਦੌੜਾਂ ਬਣਾਈਆ। ਰਾਜਸਥਾਨ ਦੇ ਜੋਫਰਾ ਆਰਚਰ ਨੇ 3 ਵਿਕਟਾਂ ਲਈਆਂ। ਇਰਸ਼ ਸੋਢੀ, ਜੈਦੇਵ ਉਨਾਦਕਟ ਅਤੇ ਧਵਲ ਕੁਲਕਰਣੀ ਦੇ ਹੱਥ 1-1 ਦੀ ਸਫਲਤਾ ਲੱਗੀ। ਰਾਜਸਥਾਨ ਦੀ ਟੀਮ 20 ਓਵਰਾਂ ਵਿਚ 7 ਵਿਕਟਾਂ ਤੇ 170 ਦੌੜਾਂ ਹੀ ਬਣਾ ਸਕੀ। ਰਾਜਸਥਾਨ ਲਈ ਰਾਹੁਲ ਤ੍ਰਿਪਾਠੀ ਨੇ 50 ਦੌੜਾਂ ਬਣਾਈਆਂ। ਉਹਨਾਂ ਤੋਂ ਬਾਅਦ ਸਟੁਅਰਟ ਬਿੰਨੀ 33 ਦੌੜਾਂ ਬਣਾ ਕੇ ਦੂਜੇ ਸਰਵਉੱਚ ਸਥਾਨ ਤੇ ਰਹੇ। ਇਸ ਤੋਂ ਇਲਾਵਾ ਅਸ਼ਵਨੀ, ਸ਼ਮੀ ਅਤੇ ਅਰਸ਼ਦੀਪ ਨੇ 2-2 ਵਿਕਟਾਂ ਹਾਸਲ ਕੀਤੀਆਂ। ਮੁਰੂਗਨ ਅਸ਼ਵਨੀ ਨੂੰ 1 ਸਫਲਤਾ ਮਿਲੀ।