ਕੋਵਿਡ ਆਈ.ਸੀ.ਯੂ. ਤੋਂ ਬਾਹਰ ਆਏ ਮਿਲਖਾ ਸਿੰਘ, ਹਾਲਤ ਸਥਿਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਕੋਵਿਡ ਆਈਸੀਯੂ (ICU)  ਤੋਂ ਬਾਹਰ ਪੀਜੀਆਈ ਦੇ ਇਕ ਹੋਰ ਹਿੱਸੇ ਵਿਚ ਤਬਦੀਲ ਕਰ ਦਿਤਾ ਗਿਆ

Milkha Singh

ਚੰਡੀਗੜ੍ਹ, (ਸਪੋਕਸਮੈਨ ਸਮਾਚਾਰ ਸੇਵਾ): ਪ੍ਰਸਿੱਧ ਭਾਰਤੀ ਦੌੜਾਕ ਮਿਲਖਾ ਸਿੰਘ( Milkha Singh)  ਦੀ ਹਾਲਤ ਸਥਿਰ ਹੈ ਤੇ ਉਨ੍ਹਾਂ ਨੂੰ ਕੋਵਿਡ ਆਈਸੀਯੂ ਤੋਂ ਬਾਹਰ ਪੀਜੀਆਈ (PGI)  ਦੇ ਇਕ ਹੋਰ ਹਿੱਸੇ ਵਿਚ ਤਬਦੀਲ ਕਰ ਦਿਤਾ ਗਿਆ ਹੈ।

91 ਸਾਲਾ ਮਿਲਖਾ ਸਿੰਘ( Milkha Singh) ਦੀ ਹਾਲਤ ਕਰੋਨਾ ਕਾਰਨ ਗੰਭੀਰ ਹੋ ਗਈ ਸੀ। ਦਸਣਯੋਗ ਹੈ ਕਿ ਮਿਲਖਾ ਸਿੰਘ( Milkha Singh) ਨੂੰ ਇਸ ਤੋਂ ਪਹਿਲਾਂ 6 ਦਿਨਾਂ ਲਈ ਮੁਹਾਲੀ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ।

ਇਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਆਇਆ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ। ਪਰ ਫਿਰ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ। ਸਿਹਤ ਖ਼ਰਾਬ ਹੋਣ ਮਗਰੋਂ ਪੀਜੀਆਈ ਵਿਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਆਈ.ਸੀ.ਯੂ ਵਿਚ ਦਾਖ਼ਲ ਕੀਤਾ ਗਿਆ ਸੀ।

 

ਇਹ ਵੀ ਪੜ੍ਹੋ: ਸੰਪਾਦਕੀ: ਗ਼ਰੀਬੀ ਤੇ ਬੇਰੁਜ਼ਗਾਰੀ ਦੇਸ਼ ਅਤੇ ਦੇਸ਼ ਵਾਸੀਆਂ ਨੂੰ ਨਿਚੋੜ ਕੇ ਰੱਖ ਦੇਵੇਗੀ

 

ਹੁਣ ਮਿਲਖਾ ਸਿੰਘ( Milkha Singh) ਦੀ ਹਾਲਤ ਸਥਿਰ ਹੈ ਤੇ ਉਨ੍ਹਾਂ ਨੂੰ ਕੋਵਿਡ ਆਈਸੀਯੂ (ICU)  ਤੋਂ ਬਾਹਰ ਪੀਜੀਆਈ ਦੇ ਇਕ ਹੋਰ ਹਿੱਸੇ ਵਿਚ ਤਬਦੀਲ ਕਰ ਦਿਤਾ ਗਿਆ ਹੈ।