ਕੱਲ੍ਹ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ ਵਿਸ਼ਵ ਟੈਸਟ ਚੈਂਪੀਅਨਸ਼ਿਪ Final

ਏਜੰਸੀ

ਖ਼ਬਰਾਂ, ਖੇਡਾਂ

ਦੋਵਾਂ ਟੀਮਾਂ ਦਰਮਿਆਨ ਹੋਣ ਵਾਲੇ ਇਸ ਖਿਤਾਬੀ ਮੁਕਾਬਲੇ ਦਾ ਇੰਤਜ਼ਾਰ ਕ੍ਰਿਕੇਟ ਫੈਂਸ ਨੂੰ ਬੇਸਬਰੀ ਨਾਲ ਹੈ

virat kohli and kane williamson

ਨਵੀਂ ਦਿੱਲੀ-ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਵਿਸ਼ਵ ਟੈਸਟ ਚੈਂਪੀਅਨਸ਼ਿਪ (ਆਈ.ਸੀ.ਸੀ.) ਦਾ ਫਾਈਨਲ ਮੈਚ ਕੱਲ੍ਹ ਭਾਵ ਸ਼ੁੱਕਰਵਾਰ ਨੂੰ ਹੋਵੇਗਾ। ਇਸ ਮੁਕਾਬਲੇ ਲਈ ਦੋਵਾਂ ਟੀਮਾਂ ਨੇ ਸਖਤ ਤਿਆਰੀ ਕੀਤੀ ਹੈ। ਦੋਵਾਂ ਟੀਮਾਂ ਦਰਮਿਆਨ ਹੋਣ ਵਾਲੇ ਇਸ ਖਿਤਾਬੀ ਮੁਕਾਬਲੇ ਦਾ ਇੰਤਜ਼ਾਰ ਕ੍ਰਿਕੇਟ ਫੈਂਸ ਨੂੰ ਬੇਸਬਰੀ ਨਾਲ ਹੈ। ਦੱਸ ਦਈਏ ਕਿ ਇਹ ਮੈਚ ਸਾਊਥਪਟਨ ਦੇ ਏਜਿਸ ਬਾਊਸ ਸਟੇਡੀਅਮ 'ਚ 3.30 ਵਜੇ ਸ਼ੁਰੂ ਹੋਵੇਗਾ।

ਇਹ ਵੀ ਪੜ੍ਹੋ-ਰੇਲਵੇ ਨੇ ਸ਼ੁਰੂ ਕੀਤਾ 50 ਟਰੇਨਾਂ ਦਾ ਸੰਚਾਲਨ, ਰੇਲ ਮੰਤਰੀ ਨੇ ਟਵੀਟ ਕਰ ਦਿੱਤੀ ਜਾਣਕਾਰੀ

ਹਾਲਾਂਕਿ ਸਾਰਿਆਂ ਦੇ ਮੰਨਾਂ 'ਚ ਇਹ ਸਵਾਲ ਉੱਠ ਰਿਹਾ ਹੋਵੇਗਾ ਕਿ ਦੋਵਾਂ ਦੇਸ਼ਾਂ ਦਰਮਿਆਨ ਹੋਣ ਵਾਲੇ ਇਸ ਮੁਕਾਬਲੇ 'ਚ ਕਿਹੜੀ ਟੀਮ ਬਾਜ਼ੀ ਮਾਰੇਗੀ। ਵਿਰਾਟ ਕੋਹਲੀ ਦੀ ਕਪਤਾਨੀ 'ਚ ਟੀਮ ਇੰਡੀਆ ਕੋਲ ਇਤਿਹਾਸ ਰਚਣ ਦਾ ਮੌਕਾ ਹੈ। ਜੇਕਰ ਭਾਰਤੀ ਟੀਮ ਫਾਈਨਲ ਨੂੰ ਜਿੱਤਣ 'ਚ ਸਫਲ ਰਹਿੰਦੀ ਹੈ ਤਾਂ ਇਹ ਵਿਰਾਟ ਦੀ ਕਪਤਾਨੀ 'ਚ ਪਹਿਲੀ ਵਾਰ ਆਈ.ਸੀ.ਆਈ. ਦਾ ਕੋਈ ਵੱਡਾ ਟੂਰਨਾਮੈਂਟ ਆਪਣੇ ਨਾਂ ਕਰੇਗੀ।

ਇਹ ਵੀ ਪੜ੍ਹੋ-ਭਾਰਤ 'ਚ ਪਾਏ ਗਏ ਕੋਰੋਨਾ ਦੇ ਇਸ ਵੈਰੀਐਂਟ ਨੂੰ ਅਮਰੀਕਾ ਨੇ ਦੱਸਿਆ ਬੇਹਦ 'ਚਿੰਤਾਜਨਕ'

ਇੰਗਲੈਂਡ ਵਿਰੁੱਧ ਟੈਸਟ ਸੀਰੀਜ਼ 'ਚ ਮਿਲੀ ਜਿੱਤ ਨਾਲ ਨਿਊਜ਼ੀਲੈਂਡ ਦੇ ਹੌਸਲੇ ਬੁਲੰਦ ਹੋਣਗੇ। ਉਥੇ ਭਾਰਤੀ ਟੀਮ ਵੀ ਕਿਸੇ ਨਿਊਜ਼ੀਲੈਂਡ ਤੋਂ ਘੱਟ ਨਹੀਂ ਹੈ। ਨਿਊਜ਼ੀਲੈਂਡ ਅਤੇ ਭਾਰਤ ਦਰਮਿਆਨ ਟੈਸਟ ਕ੍ਰਿਕੇਟ ਦੇ ਇਤਿਹਾਸ ਨੂੰ ਦੇਖੀਏ ਤਾਂ ਉਸ 'ਚ ਪਲੜਾ ਟੀਮ ਇੰਡੀਆ ਦਾ ਹੀ ਭਾਰੀ ਨਜ਼ਰ ਆਉਂਦਾ ਹੈ।

ਇਹ ਵੀ ਪੜ੍ਹੋ-ਪਿੰਗਲਵਾੜਾ ਮਾਂਨਾਵਾਲਾ ਵਿਖੇ ਲਗਾਇਆ ਗਿਆ ਇਕ ਵਿਸ਼ੇਸ਼ ਵੋਟਰ ਰਜਿਸਟਰੇਸ਼ਨ ਕੈਂਪ 

ਦੋਵਾਂ ਵਿਚਾਲੇ ਅਜੇ ਤੱਕ 59 ਟੈਸਟ ਮੈਚ ਖੇਡੇ ਗਏ ਹਨ ਜਿਨ੍ਹਾਂ 'ਚੋਂ 21 'ਚ ਭਾਰਤ ਨੂੰ ਜਿੱਤ ਮਿਲੀ ਅਤੇ ਨਿਊਜ਼ੀਲੈਂਡ 12 'ਚ ਜੇਤੂ ਰਿਹਾ ਅਤੇ ਬਾਕੀ 26 ਮੈਚ ਡਰਾਅ ਸਮਾਪਤ ਹੋਏ। ਭਾਰਤ ਨੇ ਆਖਿਰੀ ਵਾਰ ਕਿਸੇ ਆਈ.ਸੀ.ਸੀ. ਈਵੈਂਟ 'ਚ ਨਿਊਜ਼ੀਲੈਂਡ ਨੂੰ ਸਾਲ 2003 ਦੇ ਵਰਲਡ ਕੱਪ 'ਚ ਹਰਾਇਆ ਸੀ। ਹਾਲਾਂਕਿ ਵਿਰਾਟ ਕੋਹਲੀ ਅਤੇ ਕੇਨ ਵਿਲੀਯਮਸਨ ਦਰਮਿਆਨ ਦੌੜਾਂ ਦੀ ਹੀ ਨਹੀਂ ਸਗੋਂ ਕਪਤਾਨੀ ਦੀ ਵੀ ਜੰਗ ਹੁੰਦੀ ਹੈ।