ਰਵੀ ਸ਼ਾਸਤਰੀ ਫਿਰ ਬਣੇ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ

ਏਜੰਸੀ

ਖ਼ਬਰਾਂ, ਖੇਡਾਂ

ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਭਾਰਤੀ ਕ੍ਰਿਕਟ ਟੀਮ ਦੇ ਨਵੇਂ ਹੈੱਡ ਕੋਚ ਦਾ ਨਾਂਅ ਐਲਾਨ ਕਰ ਦਿੱਤਾ ਗਿਆ ਹੈ।

Ravi Shastri

ਨਵੀਂ ਦਿੱਲੀ: ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਭਾਰਤੀ ਕ੍ਰਿਕਟ ਟੀਮ ਦੇ ਨਵੇਂ ਹੈੱਡ ਕੋਚ ਦਾ ਨਾਂਅ ਐਲਾਨ ਕਰ ਦਿੱਤਾ ਗਿਆ ਹੈ। ਕਪਿਲ ਦੇਵ ਦੀ ਅਗਵਾਈ ਵਾਲੀ ਕ੍ਰਿਕਟ ਸਲਾਹਕਾਰ ਕਮੇਟੀ ਨੇ ਟੀਮ ਇੰਡੀਆ ਦੇ ਮੌਜੂਦਾ ਕੋਚ ਰਵੀ ਸ਼ਾਸਤਰੀ ਨੂੰ ਹੀ ਬਤੌਰ ਕੋਚ ਬਰਕਰਾਰ ਰੱਖਿਆ ਹੈ। ਰਵੀ ਸ਼ਾਸਤਰੀ ਨੂੰ ਅਗਲੇ ਦੋ ਸਾਲਾਂ ਲਈ ਭਾਰਤੀ ਟੀਮ ਦਾ ਕੋਚ ਚੁੱਣਿਆ ਗਿਆ ਹੈ। ਕਪਿਲ ਦੇਵ ਨੇ ਦੱਸਿਆ ਕਿ ਕੋਚ ਦੇ ਦਾਅਵੇਦਾਰਾਂ ਵਿਚ ਸਖ਼ਤ ਟੱਕਰ ਰਹੀ ਹੈ। ਮਈਕ ਹੇਸਨ ਦੂਜੇ ਅਤੇ ਟਾਮ ਮੂਡੀ ਤੀਜੇ ਨੰਬਰ ‘ਤੇ ਰਹੇ ਹਨ।

ਅੰਸ਼ੂਮਨ ਗਾਇਕਵਾੜ ਨੇ ਦੱਸਿਆ ਕਿ ਭਾਰਤੀ ਕ੍ਰਿਕਟ ਟੀਮ ਨੂੰ ਬਹੁਤ ਕਰੀਬ ਤੋਂ ਜਾਣਦੇ ਹਨ ਅਤੇ ਉਹ ਭਾਰਤੀ ਕ੍ਰਿਕਟ ਟੀਮ ਦੇ ਸਿਸਟਮ ਨੂੰ ਚੰਗੀ ਤਰ੍ਹਾਂ ਸਮਝਦੇ ਹਨ, ਜਦਕਿ ਦੂਜੇ ਦਾਅਵੇਦਾਰਾਂ ਨੂੰ ਇਕ ਨਵੀਂ ਸ਼ੁਰੂਆਤ ਕਰਨੀ ਪੈਣੀ ਸੀ। ਰਵੀ ਸ਼ਾਸਤਰੀ 2017 ਵਿਚ ਭਾਰਤੀ ਕ੍ਰਿਕਟ ਟੀਮ ਦੇ ਕੋਚ ਬਣੇ ਸਨ। ਜੁਲਾਈ 2017 ਤੋਂ ਭਾਰਤ ਨੇ 21 ਟੈਸਟਾਂ ਵਿਚੋਂ 13 ‘ਤੇ ਜਿੱਤ ਦਰਜ ਕੀਤੀ ਸੀ। ਟੀ-20 ਮੁਕਾਬਲਿਆਂ ਵਿਚ ਤਾਂ ਪ੍ਰਦਰਸ਼ਨ ਹੋਰ ਵੀ ਬਿਹਤਰ ਰਿਹਾ, ਜਿੱਥੇ ਭਾਰਤ ਨੇ 36 ਵਿਚੋਂ 25 ਮੈਚਾਂ ‘ਤੇ ਜਿੱਤ ਦਰਜ ਕੀਤੀ। ਇਕ ਰੋਜ਼ਾ ਮੈਚਾਂ ਵਿਚ ਵੀ ਭਾਰਤੀ ਟੀਮ 60 ਵਿਚੋਂ 43 ਮੈਚ ਜਿੱਤ ਕੇ ਹਾਵੀ ਰਹੀ।

ਸ਼ਾਸਤਰੀ ਦੀ ਅਗਵਾਈ ਵਿਚ ਟੀਮ ਇੰਡੀਆ ਨੇ 70 ਫੀਸਦੀ ਅੰਤਰਰਾਸ਼ਟਰੀ ਮੈਚਾਂ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਹਨਾਂ ਵਿਚੋਂ ਦੋ ਏਸ਼ੀਆ ਕੱਪ ਖ਼ਿਤਾਬ, ਆਸਟ੍ਰੇਲੀਆ ਵਿਚ ਇਤਿਹਾਸਕ ਟੈਸਟ ਸੀਰੀਜ਼ ਜਿੱਤ ਵਰਗੀਆਂ ਪ੍ਰਾਪਤੀਆਂ ਵੀ ਸ਼ਾਮਲ ਹਨ। ਵਿਰਾਟ ਕੌਹਲੀ ਦੀ ਟੀਮ ਟੈਸਟ ਰੈਂਕਿੰਗ ਵਿਚ ਨੰਬਰ ਇਕ ਹੈ ਤਾਂ ਇਕ ਰੋਜ਼ਾ ਵਿਚ ਇੰਗਲੈਂਡ ਤੋਂ ਬਾਅਦ ਦੂਜੇ ਨੰਬਰ ‘ਤੇ ਹੈ।

ਕ੍ਰਿਕਟ ਨੂੰ ਅਲਵੀਦਾ ਕਹਿਣ ਤੋਂ ਬਾਅਦ ਰਵੀ ਸ਼ਾਸਤਰੀ ਨੇ 1995 ਵਿਚ ਮੁੰਬਈ ‘ਚ ਵਰਲਡ ਮਾਸਟਰ ਟੂਰਨਾਮੈਂਟ ਵਿਚ ਟੀਵੀ ਕਮੇਂਟੇਟਰ ਦੇ ਤੌਰ ‘ਤੇ ਨਵੀਂ ਪਾਰੀ ਸ਼ੁਰੂ ਕੀਤੀ ਸੀ। ਭਾਰਤੀ ਟੀਮ ਦਾ ਹੈੱਡ ਕੋਚ ਚੁਣੇ ਜਾਣ ਤੋਂ ਬਾਅਦ ਰਵੀ ਸ਼ਾਸਤਰੀ ਨੂੰ ਇਕ ਕੰਮ ਲਈ ਹਰ ਸਾਲ 8 ਕਰੋੜ ਰੁਪਏ ਦੇਣੇ ਤੈਅ ਕੀਤੇ ਗਏ ਹਨ ਜੋ ਉਹਨਾਂ ਤੋਂ ਪਹਿਲੇ ਟੀਮ ਕੋਚ ਰਹੇ ਅਨਿਲ ਕੁੰਬਲੇ ਤੋਂ 1.5 ਕਰੋੜ ਰੁਪਏ ਜ਼ਿਆਦਾ ਸਨ।

Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ