'ਡੂ ਪਲੇਸਿਸ' ਨੇ ਆਸਟ੍ਰੇਲੀਆਈ ਟੀਮ ਨੂੰ ਕੀਤਾ ਸਾਵਧਾਨ, ਵਿਰਾਟ ਨੂੰ ਛੇੜਨਾ ਪੈ ਸਕਦਾ ਹੈ ਭਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਦੱਖਣੀ ਅਫ਼ਰੀਕਾ ਕ੍ਰਿਕਟ ਟੀਮ ਦੇ ਕਪਤਾਨ ਫ਼ਾਫ ਡੂ ਫਲੇਸਿਸ ਨੇ ਭਾਰਤੀ ਟੀਮ ਦੇ ਦੌਰੇ ਤੋਂ ਪਹਿਲਾਂ ਆਸਟ੍ਰੇਲੀਆ ਟੀਮ ਨੂੰ ਵਿਰਾਟ

Faf Du Plessis

ਨਵੀਂ ਦਿੱਲੀ (ਪੀਟੀਆਈ) : ਦੱਖਣੀ ਅਫ਼ਰੀਕਾ ਕ੍ਰਿਕਟ ਟੀਮ ਦੇ ਕਪਤਾਨ ਫ਼ਾਫ ਡੂ ਫਲੇਸਿਸ ਨੇ ਭਾਰਤੀ ਟੀਮ ਦੇ ਦੌਰੇ ਤੋਂ ਪਹਿਲਾਂ ਆਸਟ੍ਰੇਲੀਆ ਟੀਮ ਨੂੰ ਵਿਰਾਟ ਕੋਹਲੀ ਤੋਂ ਸਾਵਧਾਨ ਰਹਿਣ ਲਈ ਕਿਹਾ ਹੈ। ਉਹਨਾਂ ਨੇ ਕਿਹਾ ਕਿ ਕੋਹਲੀ ਨੂੰ ਛੇੜਣਾ ਹਮੇਸ਼ਾ ਭਾਰੀ ਪੈਂਦਾ ਹੈ। ਇਸ ਲਈ ਇਸ ਤੋਂ ਬਚਣਾ ਚਾਹੀਦਾ, ਦੱਖਣੀ ਅਫ਼ਰੀਕਾ ਨੇ ਇਸ ਸਾਲ ਦੀ ਸ਼ੁਰੂਆਤ ਵਿਚ ਅਜਿਹਾ ਹੀ ਕੀਤਾ ਸੀ। ਜਿਸ ਦਾ ਉਸ ਨੂੰ ਫਾਇਦਾ ਵੀ ਮਿਲਿਆ। ਦੱਖਣੀ ਅਫ਼ਰੀਕਾ ਦੇ ਫ਼ਾਫ ਡੂ ਪਲੇਸਿਸ ਨੇ ਕਿਹਾ, ਹਰ ਟੀਮ ਵਿਚ ਇਕ ਦੋ ਅਜਿਹੇ ਖਿਡਾਰੀ ਹੁੰਦੇ ਹਨ, ਜਿਹੜੇ ਛੇੜਨ ਉਤੇ ਜਾਂ ਕਿਸੇ ਵਿਵਾਦ ਵਿਚ ਘਿਰਨ 'ਤੇ ਹੋਰ ਵੀ ਵਧੀਆ ਖੇਡਦੇ ਹਨ।

ਵਿਰਾਟ ਕੋਹਲੀ ਵੀ ਅਜਿਹੀ ਹੀ ਖਿਡਾਰੀ ਹਨ। ਅਸੀਂ ਉਹਨਾਂ ਦੇ ਖਿਲਾਫ਼ ਚੁੱਪ ਰਹਿਣ ਦੀ ਰਣਨੀਤੀ ਅਪਣਾਈ ਸੀ, ਹਾਲਾਂਕਿ ਇਸ ਦੇ ਬਾਵਜੂਦ ਉਹ ਸੀਰੀਜ਼ ਦੇ ਟਾਪ ਸਕੋਰਰ (47.66 ਦੀ ਔਸਤ ਤੋਂ 286 ਰਨ) ਰਹੇ। ਫਿਰ ਵੀ ਅਸੀਂ ਸੀਰੀਜ਼ 2-1 ਤੋਂ ਜਿੱਤਣ ਵਿਚ ਕਾਮਯਾਬ ਰਹੇ। ਡੂ ਪਲੇਸਿਸ ਨੇ ਕਿਹਾ ਕਿ ਜੇਕਰ ਆਸਟ੍ਰੇਲੀਆ ਦੇ ਕ੍ਰਿਕਟਰ ਕੋਹਲੀ ਨੂੰ ਛੇੜਨ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹ ਹੋਰ ਵੀ ਵਧੀਆ ਖੇਡਣਗੇ। ਸੀ.ਏ ਦੀ ਵੈਬਸਾਈਟ ਨੇ ਡੂ ਪਲੇਸਿਸ ਦੇ ਹਵਾਲੇ ਤੋਂ ਲਿਖਿਆ ਹੈ, ਆਸਟ੍ਰੇਲੀਆ ਦੇ ਮੈਦਾਨ ਦੇ ਵਿਚ ਅਤੇ ਬਾਹਰ ਦੇ ਵਿਵਹਾਰ ਵਿਚ ਨਿਸ਼ਚਿਤ ਤੌਰ ਉਤੇ ਬਦਲਾਅ ਆਇਆ ਹੈ।

ਆਸਟ੍ਰੇਲੀਆ ਦੇ ਵਿਰੁੱਧ ਖੇਡਣਾ ਹਮੇਸ਼ਾ ਤੋਂ ਮੁਸ਼ਕਿਲ ਰਹਿੰਦਾ ਸੀ ਕਿਉਂਕਿ ਉਹ ਖ਼ਤਰਨਾਕ ਟੀਮ ਹੈ। ਪਰ ਉਸ ਸਮੇਂ ਤੋਂ ਹੁਣ ਇਸ ਟੀਮ ਦੀ ਤੁਲਨਾ ਘੱਟ ਕਰਨ 'ਤੇ ਪਤਾ ਚਲਦਾ ਹੈ ਕਿ ਉਹਨਾਂ ਨੇ ਅਪਣੀ ਆਕ੍ਰਮਕਤਾ ਵਿਚ ਕਮੀ ਕੀਤੀ ਹੈ। ਅਤੇ ਕ੍ਰਿਕਟ ਨਾਲ ਜ਼ਿਆਦਾ ਗੱਲ ਕੀਤੀ ਹੈ। ਇਸ ਤਰ੍ਹਾਂ ਖੇਡ ਕੇ ਅੱਗੇ ਵਧਦੇ ਹਨ। ਦੱਖਣੀ ਅਫ਼ਰੀਕੀ ਕਪਤਾਨ ਨੇ ਕਿਹਾ, ਜੇਕਰ ਤੁਸੀਂ ਪਹਿਲੇ ਦੀ ਸੀਰੀਜ਼ ਅਤੇ ਇਸ ਸੀਰੀਜ਼ ਦੀ ਤੁਲਨਾ ਕਰਦੇ ਹੋ ਤਾਂ ਆਸਟ੍ਰੇਲੀਆ ਟੀਮ ਦਾ ਮੈਦਾਨ 'ਤੇ ਪ੍ਰਦਰਸ਼ਨ ਜਿਸ ਤਰ੍ਹਾਂ ਦਾ ਰਿਹਾ ਹੈ ਉਹ ਵੱਖ ਹੈ ਮੇਰਾ ਮੰਨਣਾ ਹੈ ਕਿ ਇਹ ਉਹ ਬਦਲਾਅ ਹੈ ਜਿਸ ਤੋਂ ਆਸਟ੍ਰੇਲੀਆ ਗੁਜ਼ਰ ਰਹੀ ਹੈ। ਅਤੇ ਇਕ ਨਵੀਂ ਸੰਸਕ੍ਰਿਤੀ ਬਣਾ ਰਹੇ ਹਨ।