ਕਬੱਡੀ ਖਿਡਾਰੀ ਦੀ ਹੋਈ ਮੌਤ, ਪੂਰੇ ਪੰਜਾਬ ਵਿਚ ਸੋਗ ਦੀ ਲਹਿਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਕਬੱਡੀ ਦਾ ਦੇਸ਼ ਭਰ ਦਿਨ ਮਿਆਰ ਉਚਾ ਹੁੰਦਾ ਜਾ.....

Sukhman

ਤਰਨਤਰਨ (ਭਾਸ਼ਾ): ਕਬੱਡੀ ਦਾ ਦੇਸ਼ ਭਰ ਦਿਨ ਮਿਆਰ ਉਚਾ ਹੁੰਦਾ ਜਾ ਰਿਹਾ ਹੈ। ਜਿਥੇ ਪੁਰਾਣੇ ਸਮੇਂ ਵਿਚ ਕਬੱਡੀ ਸਿਰਫ ਪੰਜਾਬ ਵਿਚ ਖੇਡੀ ਜਾਂਦੀ ਸੀ ਹੁਣ ਕਬੱਡੀ ਦੀ ਪਹੁੰਚ ਪੂਰੀ ਦੁਨਿਆਂ ਵਿਚ ਹੋ ਗਈ ਹੈ। ਕਬੱਡੀ ਦਾ ਉਤਸਾਹ ਲੋਕਾਂ ਵਿਚ ਆਮ ਤੌਰ ‘ਤੇ ਦੇਖਣ ਨੂੰ ਮਿਲਦਾ ਹੈ। ਕਬੱਡੀ ਵਿਚ ਕੁਝ ਖਿਡਾਰੀ ਇਸ ਤਰ੍ਹਾਂ ਅਪਣਾ ਨਾਮ ਮਸ਼ਹੂਰ ਕਰ ਕੇ ਗਏ ਹਨ ਕਿ ਉਹ ਦੁਨਿਆਂ ਰਹਿੰਦੀ ਤੱਕ ਲੋਕਾਂ ਦੇ ਦਿਲਾਂ ਵਿਚ ਵੱਸਣਗੇ ਹੁਣ ਅਸੀਂ ਉਨ੍ਹਾਂ ਵਿਚੋਂ ਇਕ ਕਬੱਡੀ ਖਿਡਾਰੀ ਦੀ ਗੱਲ ਕਰਨ ਜਾ ਰਹੇ ਹਾਂ

ਜੋ ਕਿ ਦੇਸ਼ ਵਿਦੇਸ਼ ਵਿਚ ਲੋਹਾ ਮਨਵਾਨੇ ਵਾਲਾ ਮਾਝੇ ਦਾ ਦਿੱਗਜ ਕਬੱਡੀ ਖਿਡਾਰੀ ਸੁਖਮਨ ਚੋਹਲਾ ਦਾ ਬੀਤੀਂ ਰਾਤ ਦਿਲ ਦੇ ਅਟੈਕ ਨਾਲ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਸੁਖਮਨ ਚੋਹਲਾ ਜ਼ਿਲਾ ਤਰਨਤਾਰਨ ਦੇ ਪਿੰਡ ਚੋਹਲਾ ਸਾਹਿਬ ਦਾ ਰਹਿਣ ਵਾਲਾ ਸੀ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਸ਼ੁੱਕਰਵਾਰ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਗਿਆ ਹੋਇਆ ਸੀ। ਬੀਤੀ ਰਾਤ ਕਰੀਬ 12:30 ਵਜੇ ਦਿਲ ਦੇ ਦੌਰੇ ਦੇ ਨਾਲ ਮੌਤ ਹੋ ਗਈ ਹੈ। ਉਨ੍ਹਾਂ ਦੀ ਮੌਤ ਤੋਂ ਬਾਅਦ ਖੇਲ ਜਗਤ ਵਿਚ ਸੋਗ ਦੀ ਲਹਿਰ ਹੈ। ਉਥੇ ਹੀ ਪੂਰੇ ਦੇਸ਼ ਵਿਚ ਕਬੱਡੀ ਨਾਲ ਪਿਆਰ ਕਰਨ ਵਾਲੇ ਲੋਕਾਂ ਦੇ ਦਿਲਾਂ 'ਤੇ ਡੂੰਘੀ ਸੱਟ ਵੱਜੀ ਹੈ।

ਇਸ ਮੌਤ ਦੇ ਨਾਲ ਕਬੱਡੀ ਸਰੋਤੇ ਇਸ ਖਿਡਾਰੀ ਦੀ ਮੌਤ ਨੂੰ ਲੈ ਕੇ ਬਹੁਤ ਦੁੱਖੀ ਦਿਖਾਈ ਦੇ ਰਹੇ ਹਨ। ਸਰੋਤਿਆਂ ਨੇ ਵੱਖ-ਵੱਖ ਤਰੀਕੇ ਨਾਲ ਸ਼ੋਸ਼ਲ ਮੀਡੀਆ ਉਪਰ ਅਪਣਾ ਦੁੱਖ ਪ੍ਰਗਟਾਇਆ ਹੈ। ਇਹ ਕਬੱਡੀ ਖਿਡਾਰੀ ਲੋਕਾਂ ਦੇ ਦਿਲਾਂ ਵਿਚ ਹਮੇਸ਼ਾ ਵੱਸਦਾ ਰਹੇਗਾ। ਇਸ ਖਿਡਾਰੀ ਨੇ ਜਦੋਂ ਦਾ ਖੇਡਣਾ ਸ਼ੁਰੂ ਕੀਤਾ ਹੈ। ਉਸ ਸਮੇਂ ਤੋਂ ਹੀ ਕਬੱਡੀ ਵਿਚ ਬਹੁਤ ਮੱਲ੍ਹਾਂ ਮਾਰੀਆਂ ਹਨ ਅਤੇ ਕਈ ਇਨਾਮ ਅਪਣੇ ਹਿੱਸੇ ਕਰਵਾਏ ਹਨ।