ਮਸਜਦ ਵਿਚ ਝਾੜੂ ਲਗਾਉਂਦਾ ਸੀ ਇਹ ਬੱਲੇਬਾਜ਼ , ਡੈਬਿਊ ਮੈਚ ਵਿਚ ਹੀ ਭਾਰਤ ਨੂੰ ਬਣਾਇਆ ਵਿਸ਼ਵ ਚੈਂਪਿਅਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ ਦੇ ਸਟਾਰ ਬੱਲੇਬਾਜ਼ ਯੂਸੁਫ ਪਠਾਨ ਕ੍ਰਿਕੇਟ ਇਤਹਾਸ ਦੇ ਇਕਲੌਤੇ......

Yusuf Pathan

ਨਵੀਂ ਦਿੱਲੀ (ਭਾਸ਼ਾ): ਭਾਰਤ ਦੇ ਸਟਾਰ ਬੱਲੇਬਾਜ਼ ਯੂਸੁਫ ਪਠਾਨ ਕ੍ਰਿਕੇਟ ਇਤਹਾਸ ਦੇ ਇਕਲੌਤੇ ਅਜਿਹੇ ਖਿਡਾਰੀ ਹਨ ਜਿੰਨ੍ਹਾਂ ਨੇ ਵਿਸ਼ਵ ਕੱਪ ਦੇ ਫਾਇਨਲ ਵਿਚ ਡੈਬਿਊ ਕੀਤਾ ਸੀ। ਯੂਸੁਫ ਪਠਾਨ ਨੇ 2007 ਵਿਚ ਪਹਿਲੇ ਟੀ-20 ਵਿਸ਼ਵ ਕੱਪ ਦੇ ਫਾਇਨਲ ਵਿਚ ਪਾਕਿਸਤਾਨ ਦੇ ਵਿਰੁੱਧ ਓਪਨਿੰਗ ਕਰਕੇ ਅਪਣੇ ਅੰਤਰਰਾਸ਼ਟਰੀ ਕ੍ਰਿਕੇਟ ਦੀ ਸ਼ੁਰੁਆਤ ਕੀਤੀ ਸੀ। ਯੂਸੁਫ ਪਠਾਨ 17 ਨਵੰਬਰ ਨੂੰ 30 ਸਾਲ ਦੇ ਹੋ ਗਏ ਹਨ। ਦੱਸ ਦਈਏ ਕਿ ਵਨਡੇ ਅਤੇ ਟੀ-20 ਵਿਚ 100 ਤੋਂ ਜ਼ਿਆਦਾ ਸਟਰਾਇਕ ਰੇਟ ਨਾਲ ਖੇਡਣ ਵਾਲੇ ਯੂਸੁਫ ਟੀਮ ਇੰਡੀਆ ਦੇ ਪਹਿਲਕਾਰ ਬੱਲੇਬਾਜਾਂ ਵਿਚ ਗੀਣੇ ਜਾਂਦੇ ਹਨ।

ਮੰਨਿਆ ਜਾਂਦਾ ਹੈ ਕਿ ਯੂਸੁਫ ਪਠਾਨ ਅਖੀਰਲੇ ਓਵਰਾਂ ਵਿਚ ਜਿੰਨ੍ਹੀ ਤੇਜੀ ਨਾਲ ਦੌੜਾਂ ਬਟੋਰਦੇ ਹਨ ਓਨ੍ਹੀ ਤੇਜੀ ਨਾਲ ਕੋਈ ਵੀ ਦੌੜਾਂ ਨਹੀਂ ਬਟੋਰ ਸਕਦਾ। ਹਾਲਾਂਕਿ ਇਕ ਦੌਰ ਉਹ ਵੀ ਸੀ। ਜਦੋਂ ਯੂਸੁਫ ਪਠਾਨ ਮਸਜਦ ਵਿਚ ਝਾੜੂ ਲਗਾਇਆ ਕਰਦੇ ਸਨ ਪਰ ਕ੍ਰਿਕੇਟ ਲਈ ਇਸ ਯੁਸੂਫ ਦਾ ਜਨੂੰਨ ਕਦੇ ਖਤਮ ਨਹੀਂ ਹੋਇਆ। ਖਾਲੀ ਸਮੇਂ ਵਿਚ ਉਹ ਅਪਣੇ ਭਰਾ ਇਰਫਾਨ ਦੇ ਨਾਲ ਕ੍ਰਿਕੇਟ ਦੀ ਪ੍ਰੈਕਟਿਸ ਕਰਇਆ ਕਰਦੇ ਸਨ। ਯੂਸੁਫ ਪਠਾਨ ਨੇ ਹੁਣ ਤੱਕ 57 ਵਨਡੇ ਮੈਚ ਖੇਡੇ ਹਨ। 57 ਮੈਚਾਂ ਦੀਆਂ 41 ਪਾਰੀਆਂ ਵਿਚ ਯੂਸੁਫ ਨੇ 113.60  ਦੀ ਸਟਰਾਇਕ ਰੇਟ ਨਾਲ 810 ਦੌੜਾਂ ਬਣਾਈਆਂ ਹਨ।

ਇਸ ਦੌਰਾਨ ਪਠਾਨ ਨੇ 2 ਸੈਂਕੜੇ ਅਤੇ 3 ਅਰਧ ਸੈਂਕੜੇ ਲਗਾਏ ਹਨ। ਪਠਾਨ ਨੇ ਅਪਣੇ ਅੰਤਰਰਾਸ਼ਟਰੀ ਕਰਿਅਰ ਦੀ ਸ਼ੁਰੁਆਤ ਟੀ-20 ਨਾਲ ਕੀਤੀ ਸੀ। ਯੂਸੁਫ ਪਠਾਨ  ਨੇ ਹੁਣ ਤੱਕ 22 ਟੀ-20 ਮੈਚਾਂ ਵਿਚ 146.58 ਦੀ ਸਟਰਾਇਕ ਰੇਟ ਨਾਲ 236 ਦੌੜਾਂ ਬਣਾਈਆਂ ਹਨ। ਹਾਲਾਂਕਿ ਅੰਤਰ ਰਾਸ਼ਟਰੀ ਟੀ-20 ਵਿਚ ਉਨ੍ਹਾਂ ਦਾ ਉੱਚ ਮਾਤਰ ਸਕੋਰ ਕੇਵਲ 37 ਦੌੜਾਂ ਹੈ ਪਰ ਉਹ ਆਈ.ਪੀ.ਐੱਲ ਵਿਚ ਸੈਂਕੜਾ ਵੀ ਮਾਰ ਚੁੱਕੇ ਹਨ। ਪਠਾਨ  ਦੇ ਦਮ ਉਤੇ ਰਾਜਸਥਾਨ ਰਾਇਲਸ ਨੇ ਆਈ.ਪੀ.ਐੱਲ ਦਾ ਪਹਿਲਾ ਸੀਜ਼ਨ ਵੀ ਜਿੱਤੀਆ ਸੀ। ਯੂਸੁਫ ਨੇ ਆਈ.ਪੀ.ਐੱਲ ਵਿਚ ਅਪਣੀ ਛਾਪ ਛੱਡੀ ਹੈ।