BCCI ਪ੍ਰਧਾਨ ਸੌਰਵ ਗਾਂਗੁਲੀ ਬਣੇ ICC ਕ੍ਰਿਕਟ ਕਮੇਟੀ ਦੇ ਚੇਅਰਮੈਨ

ਏਜੰਸੀ

ਖ਼ਬਰਾਂ, ਖੇਡਾਂ

ਇਹ ਫ਼ੈਸਲਾ ਦੁਬਈ 'ਚ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਦੀ ਬੋਰਡ ਮੀਟਿੰਗ 'ਚ ਲਿਆ ਗਿਆ।

Sourav Ganguly

ਦੁਬਈ : ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੂੰ ਆਈਸੀਸੀ ਪੁਰਸ਼ ਕ੍ਰਿਕਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਹ ਫ਼ੈਸਲਾ ਦੁਬਈ 'ਚ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਦੀ ਬੋਰਡ ਮੀਟਿੰਗ 'ਚ ਲਿਆ ਗਿਆ।

ਗਾਂਗੁਲੀ ਆਪਣੇ ਸਾਬਕਾ ਸਾਥੀ ਅਤੇ ਭਾਰਤੀ ਕਪਤਾਨ ਅਨਿਲ ਕੁੰਬਲੇ ਦੀ ਥਾਂ ਲੈਣਗੇ, ਜਿਨ੍ਹਾਂ ਨੇ ਆਪਣਾ ਨੌਂ ਸਾਲ ਦਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਅਸਤੀਫ਼ਾ ਦੇ ਦਿਤਾ ਸੀ। ਆਈਸੀਸੀ ਦੇ ਪ੍ਰਧਾਨ ਗ੍ਰੇਗ ਬਾਰਕਲੇ ਨੇ ਕਿਹਾ, ''ਆਈਸੀਸੀ ਕ੍ਰਿਕਟ ਕਮੇਟੀ ਦੇ ਚੇਅਰਮੈਨ ਦੇ ਅਹੁਦੇ 'ਤੇ ਸੌਰਵ ਦਾ ਸੁਆਗਤ ਕਰਕੇ ਮੈਨੂੰ ਖੁਸ਼ੀ ਹੋ ਰਹੀ ਹੈ।

ਵਿਸ਼ਵ ਦੇ ਛੋਟੀ ਦੇ ਖਿਡਾਰੀਆਂ ਵਿਚੋਂ ਇੱਕ ਅਤੇ ਬਾਅਦ ਵਿੱਚ ਇੱਕ ਪ੍ਰਸ਼ਾਸਕ ਦੇ ਰੂਪ ਵਿੱਚ ਉਨ੍ਹਾਂ ਦਾ ਤਜ਼ਰਬਾ ਸਾਨੂੰ ਅੱਗੇ ਵਧਣ ਅਤੇ ਕ੍ਰਿਕਟ ਦੇ ਫ਼ੈਸਲਿਆਂ ਨੂੰ ਸਹੀ ਦਿਸ਼ਾ ਵਿਚ ਅਗਵਾਈ ਕਰਨ ਵਿਚ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਮੈਂ ਅਨਿਲ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ।

ਪਿਛਲੇ 9 ਸਾਲਾਂ ਵਿਚ ਉਸ ਦੀ ਸ਼ਾਨਦਾਰ ਅਗਵਾਈ ਨੇ ਅੰਤਰਰਾਸ਼ਟਰੀ ਖੇਡ ਵਿਚ ਸੁਧਾਰ ਕਰਨ ਵਿਚ ਮਦਦ ਕੀਤੀ ਹੈ, ਜਿਸ ਵਿਚ ਡੀਆਰਐਸ ਅਤੇ ਸ਼ੱਕੀ ਗੇਂਦਬਾਜ਼ੀ ਐਕਸ਼ਨ ਦੀ ਪਛਾਣ ਸ਼ਾਮਲ ਹੈ।