IND vs AUS: ਭਾਰਤ ਨੇ 7 ਵਿਕੇਟ ਨਾਲ ਜਿੱਤਿਆ ਮੈਚ, ਸੀਰੀਜ਼ ‘ਤੇ 2-1 ਨਾਲ ਕੀਤਾ ਕਬਜ਼ਾ

ਏਜੰਸੀ

ਖ਼ਬਰਾਂ, ਖੇਡਾਂ

ਭਾਰਤੀ ਕ੍ਰਿਕੇਟ ਟੀਮ ਨੇ ਸ਼ੁੱਕਰਵਾਰ ਨੂੰ ਮੇਲਬਰਨ ਕ੍ਰਿਕੇਟ ਗਰਾਊਂਡ.....

India Match Won

ਮੇਲਬਰਨ : ਭਾਰਤੀ ਕ੍ਰਿਕੇਟ ਟੀਮ ਨੇ ਸ਼ੁੱਕਰਵਾਰ ਨੂੰ ਮੇਲਬਰਨ ਕ੍ਰਿਕੇਟ ਗਰਾਊਂਡ (ਐਮਸੀਜੀ) ਉਤੇ ਖੇਡੇ ਗਏ ਤੀਸਰੇ ਅਤੇ ਆਖਰੀ ਵਨਡੇ ਮੈਚ ਵਿਚ ਆਸਟਰੇਲੀਆ ਨੂੰ ਸੱਤ ਵਿਕੇਟ ਨਾਲ ਹਰਾ ਦਿਤਾ। ਇਸ ਦੇ ਨਾਲ ਭਾਰਤ ਨੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 2-1 ਨਾਲ ਅਪਣੇ ਨਾਂਅ ਕਰ ਲਈ ਹੈ। ਭਾਰਤੀ ਗੇਂਦਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕਰਦੇ ਹੋਏ ਆਸਟਰੇਲੀਆ ਨੂੰ 48.4 ਓਵਰਾਂ ਵਿਚ 230 ਦੌੜਾਂ ਉਤੇ ਢੇਰ ਕਰ ਦਿਤਾ ਸੀ।

ਇਸ ਟੀਚੇ ਨੂੰ ਭਾਰਤ ਨੇ 49.2 ਓਵਰਾਂ ਵਿਚ ਤਿੰਨ ਵਿਕੇਟ ਖੁੰਝ ਕੇ ਹਾਸਲ ਕਰਕੇ ਜਿੱਤ ਦਰਜ ਕੀਤੀ। ਭਾਰਤ ਲਈ ਧੁੰਆਧਾਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਨੇ ਨਾਬਾਦ 87 ਅਤੇ ਕੇਦਾਰ ਜਾਧਵ ਨੇ ਨਾਬਾਦ 61 ਦੌੜਾਂ ਬਣਾਈਆਂ। ਉਨ੍ਹਾਂ ਤੋਂ ਇਲਾਵਾ ਵਿਰਾਟ ਕੋਹਲੀ ਨੇ 46 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਆਸਟਰੇਲੀਆਈ ਬੱਲੇਬਾਜ਼ ਯੁਜਵਿੰਦਰ ਚਹਿਲ ਦੀ ਫਿਰਕੀ ਵਿਚ ਫਸ ਕੇ ਰਹਿ ਗਏ। ਲੇਗ ਸਪਿਨਰ ਚਹਿਲ ਨੇ ਛੇ ਵਿਕੇਟ ਅਪਣੇ ਨਾਮ ਕੀਤੇ।

ਆਸਟਰੇਲੀਆ ਲਈ ਪੀਟਰ ਹੈਂਡਸਕਾਬ ਨੇ ਸਭ ਤੋਂ ਜ਼ਿਆਦਾ 58 ਦੌੜਾਂ ਬਣਾਈਆਂ ਜਿਸ ਦੇ ਲਈ ਉਨ੍ਹਾਂ ਨੇ 63 ਗੇਂਦਾਂ ਖੇਡੀਆਂ ਅਤੇ ਦੋ ਚੌਕੇ ਮਾਰੇ। ਹੈਂਡਸਕਾਬ ਤੋਂ ਇਲਾਵਾ ਸ਼ਾਨ ਮਾਰਸ਼ ਨੇ 39 ਅਤੇ ਉਸਮਾਨ ਖਵਾਜਾ ਨੇ 34 ਦੌੜਾਂ ਬਣਾਈਆਂ।