ਟੈਸਟ ਮੈਚ ਵਿਚ ਲਗਾਤਾਰ 21 ਮੇਡਨ ਓਵਰ ਪਾਉਣ ਵਾਲਾ ਇਹ ਸਾਬਕਾ ਕ੍ਰਿਕਟਰ ਦੁਨੀਆਂ ਨੂੰ ਕਹਿ ਗਿਆ ਅਲਵਿਦਾ

ਏਜੰਸੀ

ਖ਼ਬਰਾਂ, ਖੇਡਾਂ

ਨਾਡਕਰਨੀ ਨੂੰ ਭਾਰਤੀ ਕ੍ਰਿਕਟ ਦਾ ਵੱਡਾ ਖਿਡਾਰੀ ਮੰਨਿਆ ਜਾਂਦਾ ਸੀ

File Photo

ਨਵੀਂ ਦਿੱਲੀ : ਭਾਰਤ ਦੇ ਸਾਬਕਾ ਆੱਲਰਾਊਂਡਰ ਕ੍ਰਿਕਟਰ ਬਾਪੂ ਨਾਡਕਰਨੀ ਦਾ 86 ਸਾਲ ਦੀ ਉੱਮਰ ਵਿਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਮੁੰਬਈ ਵਿਚ ਆਖਰੀ ਸਾਂਹ ਲਈ। ਉਨ੍ਹਾਂ ਦੇ ਦੇਹਾਂਤ 'ਤੇ ਸਾਬਕਾ ਕ੍ਰਿਕਟਰ ਸਚਿਨ ਤੇਦੁਲਕਰ ਨੇ ਸ਼ੋਕ ਪ੍ਰਗਟ ਕੀਤਾ ਹੈ।

ਨਾਡਕਰਨੀ ਨੂੰ ਭਾਰਤੀ ਕ੍ਰਿਕਟ ਦਾ ਵੱਡਾ ਖਿਡਾਰੀ ਮੰਨਿਆ ਜਾਂਦਾ ਸੀ ਉਨ੍ਹਾਂ ਨੇ ਆਪਣੇ ਕ੍ਰਿਕਟ ਕਰਿਅਰ ਦਾ ਪਹਿਲਾ ਟੈਸਟ ਮੈਚ 1955 ਵਿਚ ਨਿਊਜੀਲੈਂਡ ਦੇ ਵਿਰੁੱਧ ਖੇਡਿਆ ਸੀ। ਨਾਡਕਰਨੀ ਨੇ 1963-64 ਵਿਚ ਇੰਗਲੈਂਡ ਦੇ ਵਿਰੁੱਧ ਚੇਨੰਈ ਟੈਸਟ ਵਿਚ ਲਗਾਤਾਰ 21 ਓਵਰ ਮੇਡਨ ਕੀਤੇ ਸਨ। ਉਦੋਂ ਉਨ੍ਹਾਂ ਨੇ 32 ਓਵਰਾਂ ਵਿਚ ਕੇਵਲ 5 ਰਨ ਦਿੱਤੇ ਸਨ। ਹਾਲਾਂਕਿ ਉਨ੍ਹਾਂ ਨੂੰ ਕੋਈ ਸਫਲਤਾ ਨਹੀਂ ਮਿਲੀ ਸੀ।

ਨਾਡਕਰਨੀ ਨੇ ਆਪਣੇ ਕ੍ਰਿਕਟ ਕਰਿਅਰ ਦਾ ਆਖਰੀ ਮੈਚ ਆਕਲੈਂਡ ਵਿਚ ਨਿਊਜ਼ੀਲੈਂਡ ਦੇ ਵਿਰੁੱਧ 1968 'ਚ ਖੇਡਿਆ ਸੀ। ਨਾਡਕਰਨੀ ਖੱਬੇ ਹੱਥ ਦੇ ਬੱਲੇਬਾਜ਼ ਅਤੇ ਸਪੀਨਰ ਸਨ। ਉਨ੍ਹਾਂ ਨੇ ਭਾਰਤ ਦੇ ਲਈ 41 ਟੈਸਟ ਮੈਚਾਂ ਵਿਚ 1414 ਰਨ ਬਣਾਏ ਇਸ ਦੌਰਾਨ ਉਨ੍ਹਾਂ ਨੇ ਕੁੱਲ 88 ਵਿਕਟਾਂ ਵੀ ਲਈਆਂ । ਨਾਡਾਕਰਨੀ ਨੇ ਪਾਕਿਸਤਾਨ ਦੇ ਵਿਰੁੱਧ 1960-61 ਵਿਚ 32 ਓਵਰਾ ਚੋਂ 24 ਮੇਡਨ ਓਵਰ ਕੀਤੇ ਸਨ ਅਤੇ ਸਿਰਫ਼ 23 ਰਨ ਦਿੱਤੇ ਸਨ।

ਉਨ੍ਹਾਂ ਦੇ ਦੇਹਾਂਤ 'ਤੇ ਸਾਬਕਾ ਕ੍ਰਿਕਟਰ ਸਚਿਨ ਤੇਦੁਲਕਰ ਨੇ ਸ਼ੋਕ ਪ੍ਰਗਟ ਕਰਦਿਆ ਕਿਹਾ ਕਿ ''ਸ਼੍ਰੀ ਬਾਪੂ ਨਾਡਕਰਨੀ ਦੇ ਦੇਹਾਂਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਮੈ ਟੈਸਟ ਵਿਚ ਉਨ੍ਹਾਂ ਦੇ ਲਗਾਤਾਰ 21 ਮੇਡਨ ਓਵਰ ਦੇ ਰਿਕਾਰਡ ਸੁਣ ਕੇ ਵੱਡਾ ਹੋਇਆ ਹਾਂ। ਉਨ੍ਹਾਂ ਦੇ ਪਰਿਵਾਰ ਦੇ ਪ੍ਰਤੀ ਮੇਰੀ ਸੰਵੇਦਨਾ ਹੈ''।