ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਵੱਲੋਂ ਕਰਵਾਏ ਜਾ ਰਹੇ ਸਿੱਖ ਕੇਸਧਾਰੀ ਹਾਕੀ ਗੋਲਡ ਕੱਪ ਦਾ ਚੌਥਾ ਦਿਨ

ਏਜੰਸੀ

ਖ਼ਬਰਾਂ, ਖੇਡਾਂ

ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਜਥੇਦਾਰ ਅਵਤਾਰ ਸਿੰਘ, ਗੁਰਜੀਤ ਸਿੰਘ ਤਲਵੰਡੀ ਨੇ ਕਰਵਾਈ ਸੈਮੀਫਾਈਨਲ ਮੈਚ ਦੀ ਸ਼ੁਰੂਆਤ

photo

 

ਮੁਹਾਲੀ : ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਵੱਲੋਂ ਕਰਵਾਏ ਜਾ ਰਹੇ ਪੰਜ ਰੋਜ਼ਾ ਸਿੱਖ ਕੇਸਾਧਾਰੀ ਹਾਕੀ ਗੋਲਡ ਕੱਪ ਦਾ ਅੱਜ ਚੌਥਾ ਦਿਨ ਦਾ ਪ੍ਰਧਾਨਗੀ ਭਾਸ਼ਣ ਸਾਬਕਾ ਅਕਾਲੀ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ, ਜਥੇਦਾਰ ਅਵਤਾਰ ਸਿੰਘ ਰਿਆ, ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰਜੀਤ ਸਿੰਘ ਤਲਵੰਡੀ, ਮੁੱਖ ਬੁਲਾਰਾ ਯੂਥ ਅਕਾਲੀ ਦਲ  ਨੇ ਆਪਣੇ ਸ਼ਬਦਾਂ ਰਾਹੀਂ ਅੱਜ ਦੇ ਸੈਮੀਫਾਈਨਲ ਮੈਚ ਦੀ ਸ਼ੁਰੂਆਤ ਕੀਤੀ।

ਅੱਜ ਦੇ ਮੈਚ ਵਿਚ ਰਾਜ ਉਲੰਪੀਅਨ ਅਤੇ ਫਲਿਕਰ, SGPC, ਰਾਊਂਡ ਗਲਾਸ ਟੀਮਾਂ ਆਦਿ ਖੇਡੀਆਂ। ਅੱਜ ਇਸ ਟੂਰਨਾਮੈਂਟ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੇ ਅਵਤਾਰ ਸਿੰਘ ਸਾਂਪਲਾ, ਸਾਬਕਾ ਸਕੱਤਰ ਡਾਇਰੈਕਟੋਰੇਟ ਆਫ ਐਜੂਕੇਸ਼ਨ SGPC, ਰਜਿੰਦਰ ਸਿੰਘ ਟੌਹੜਾ, ਮੈਨੇਜਰ ਅੰਬ ਸਾਹਿਬ ਮੁਹਾਲੀ, ਬਰਜਿੰਦਰ ਸਿੰਘ ਹੁਸੈਨਪੁਰ, ਚੈਅਰਮੈਨ ਨਰੋਆ ਪੰਜਾਬ, ਹਰਜਾਪ ਸਿੰਘ ਔਜਲਾ, ਸੁਰਿੰਦਰ ਸਿੰਘ ਕਿਸ਼ਨਪੁਰਾ, ਕਸ਼ਮੀਰਾ ਸਿੰਘ ਬਿਲਾਸਪੁਰ, ਸੀਨੀਅਰ ਐਗਜੈਕਟਿਵ ਮੈਂਬਰ ਬੀਬੀ ਮਨਦੀਪ ਕੌਰ ਸੰਧੂ, ਜਸ਼ਨਪ੍ਰੀਤ ਸਿੰਘ ਸੰਧੂ, ਯੂਥ ਪ੍ਰਧਾਨ ਫ਼ਤਹਿਗੜ੍ਹ ਸਾਹਿਬ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਰਾਗੀ ਅਮਨਦੀਪ ਕੌਰ ਮਜੀਠਾ, ਹਰਸਿਮਰਨ ਸਿੰਘ ਬੱਲ ਡੀ ਐਸ ਪੀ ਮੁਹਾਲੀ, ਗੁਰਸ਼ਾਨ ਸਿੰਘ ਬਾਠ, ਦਵਿੰਦਰ ਸਿੰਘ ਨਵਾਂਸ਼ਹਿਰ, ਪ੍ਰਦੀਪ ਸਿੰਘ ਹੈਪੀ ਜਰਨਲਿਸਟ, ਮੇਜਰ ਸਿੰਘ ਜਰਨਲਿਸਟ ਹਾਜ਼ਰ ਸਨ।