ਟੂਰਨਾਮੈਂਟ ਵਿਚ ਮਿਲੀ ਹਾਰ ਤੋਂ ਬਾਅਦ ਬਬੀਤਾ ਫੋਗਾਟ ਦੀ ਭੈਣ ਰੀਤਿਕਾ ਨੇ ਕੀਤੀ ਖੁਦਕੁਸ਼ੀ

ਏਜੰਸੀ

ਖ਼ਬਰਾਂ, ਖੇਡਾਂ

ਹਾਰ ਤੋਂ ਬਾਅਦ ਕਾਫੀ ਸਦਮੇ ਵਿਚ ਸੀ ਰੀਤਿਕਾ

Ritika Phogat, cousin of Geeta and Babita Phogat

ਹਰਿਆਣਾ: ਬੀਤੇ ਦਿਨ ਸਟਾਰ ਰੈਸਲਰ ਬਬੀਤਾ ਫੋਗਾਟ ਅਤੇ ਗੀਤਾ ਫੋਗਾਟ ਦੀ ਭੈਣ ਰੀਤਿਕਾ ਵਲੋਂ ਖੁਦਕੁਸ਼ੀ ਕਰ ਲਈ ਗਈ। ਮੀਡੀਆ ਰਿਪੋਰਟਾਂ ਮੁਤਾਬਕ ਰੀਤਿਕਾ ਸਟੇਟ ਲੈਵਲ ਜੂਨੀਅਰ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਹਾਰ ਗਈ, ਜਿਸ ਕਾਰਨ ਉਸ ਨੇ ਇਹ ਖੌਫਨਾਕ ਕਦਮ ਚੁੱਕਿਆ ਸੀ।

ਚਰਖੀ ਦਾਦਰੀ ਦੇ ਡੀਐਸਪੀ ਰਾਮ ਸਿੰਘ ਬਿਸ਼ਨੋਈ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਬੀਤਾ ਫੋਗਾਟ ਦੀ ਭੈਣ ਰੀਤਿਕਾ ਨੇ 17 ਮਾਰਚ ਨੂੰ ਕਥਿਤ ਤੌਰ ’ਤੇ ਖੁਦਕੁਸ਼ੀ ਕਰਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ। ਉਹਨਾਂ ਦਸਿਆ ਕਿ ਇਸ ਦੇ ਪਿੱਛੇ ਕਾਰਨ ਰਾਜਸਥਾਨ ਵਿਚ ਹੋਏ ਕੁਸ਼ਤੀ ਟੂਰਨਾਮੈਂਟ ਵਿਚ ਉਸ ਦੀ ਹਾਰ ਹੋ ਸਕਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ।

ਦੱਸ ਦਈਏ ਕਿ ਬਬੀਤਾ ਫੋਗਾਟ ਦੇ ਮਾਮੇ ਦੀ ਬੇਟੀ ਰੀਤਿਕਾ ਦੀ ਉਮਰ 17 ਸਾਲ ਸੀ। ਉਹਨਾਂ ਨੇ 12 ਤੋਂ 14 ਮਾਰਚ ਦੌਰਾਨ ਸਟੇਟ ਲੈਵਲ ਜੂਨੀਅਰ ਟੂਰਨਾਮੈਂਟ ਵਿਚ ਹਿੱਸਾ ਲਿਆ ਹੈ। ਇਸ ਦੌਰਾਨ ਉਹ ਫਾਈਨਲ ਮੁਕਾਬਲਾ ਹਾਰ ਗਈ। ਦੱਸਿਆ ਜਾ ਰਿਹਾ ਹੈ ਕਿ ਹਾਰ ਤੋਂ ਬਾਅਦ ਰੀਤਿਕਾ ਕਾਫੀ ਸਦਮੇ ਵਿਚ ਸੀ।