CSK vs SRH: ਹੈਦਰਾਬਾਦ ਨੇ ਚੇਨਈ ਨੂੰ 6 ਵਿਕਟਾਂ ਨਾਲ ਦਿੱਤੀ ਮਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਇੰਡੀਅਨ ਪਰੀਮੀਅਰ ਲੀਗ (IPL) ਸੀਜ਼ਨ-12 ਦਾ 33ਵਾਂ ਮੈਚ 17 ਅਪ੍ਰੈਲ ਨੂੰ ਹੈਦਰਾਬਾਦ ਦੇ ਰਾਜੀਵ ਗਾਂਧੀ ਸਟੇਡੀਅਮ ਵਿਚ ਖੇਡਿਆ ਗਿਆ।

SRH Vs CSK

ਹੈਦਰਾਬਾਦ(IPL) : ਇੰਡੀਅਨ ਪਰੀਮੀਅਰ ਲੀਗ (IPL) ਸੀਜ਼ਨ-12 ਦਾ 33ਵਾਂ ਮੈਚ 17 ਅਪ੍ਰੈਲ ਨੂੰ ਹੈਦਰਾਬਾਦ ਦੇ ਰਾਜੀਵ ਗਾਂਧੀ ਸਟੇਡੀਅਮ ਵਿਚ ਖੇਡਿਆ ਗਿਆ। ਇਹ ਮੈਚ ਸਨਰਾਈਜ਼ਰਜ਼ ਹੈਦਰਾਬਾਦ ਅਤੇ ਚੇਨਈ ਸੁਪਰਕਿੰਗਸ ਵਿਚਕਾਰ ਸੀ। ਇਸ ਮੈਚ ਵਿਚ ਹੈਦਰਾਬਾਦ ਦੀ ਟੀਮ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 6 ਵਿਕਟਾਂ ‘ਤੇ ਜਿੱਤ ਦਰਜ ਕੀਤੀ ਹੈ। ਇਸ ਮੈਚ ਵਿਚ ਟਾਸ ਜਿੱਤਣ ਤੋਂ ਬਾਅਦ ਚੇਨਈ ਸੁਪਰਕਿੰਗਸ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।

ਰੈਨਾ ਮੈਚ ਵਿਚ ਚੇਨਈ ਸੁਪਰਕਿੰਗਸ ਟੀਮ ਦੀ ਕਪਤਾਨੀ ਇਸ ਕਰ ਰਹੇ ਸਨ। ਇਸ ਮੈਚ ਵਿਚ ਸੀਐਸਕੇ ਨੇ ਡੁਪਲੈਸੀ ਦੀਆਂ 40 ਦੌੜਾਂ ਦੀ ਬਦੌਲਤ ਹੈਦਰਾਬਾਦ ਨੂੰ ਜਿੱਤਣ ਲਈ 133 ਦੌੜਾਂ ਦਾ ਟੀਚਾ ਦਿੱਤਾ ਸੀ। ਜਿਸਦੇ ਜਵਾਬ ਵਿਚ ਜਦੋਂ ਹੈਦਰਾਬਾਦ ਦੀ ਟੀਮ ਮੈਦਾਨ ਵਿਚ ਉਤਰੀ ਤਾਂ ਇਕ ਵਾਰ ਫਿਰ ਮੈਦਾਨ ਵਿਚ ਬੈਰਸਟੋ ਅਤੇ ਵਾਰਨਰ ਦਾ ਸ਼ਾਨਦਾਰ ਪ੍ਰਦਰਸ਼ਨ  ਦੇਖਣ ਨੂੰ ਮਿਲਿਆ।

ਵਾਰਨਰ ਨੇ  ਬੱਲੇਬਾਜ਼ੀ ਕਰਦੇ ਹੋਏ ਸ਼ਾਨਦਾਰ ਅਰਧ ਸੈਂਕੜਾ ਬਣਾਇਆ। ਵਾਰਨਰ ਦਾ ਵਿਕਟ ਡਿੱਗਣ ਤੋਂ ਥੋੜੀ ਦੇਰ ਬਾਅਦ ਚੇਨਈ ਨੇ ਹੈਦਰਾਬਾਦ ਦੀਆਂ ਦੌੜਾਂ ਦੀ ਗਤੀ ਰੋਕੀ, ਪਰ  ਬੈਰਸਟੋ ਨੇ ਨਾਬਾਦ ਅਰਧ ਸੈਂਕੜਾ ਬਣਾਉਂਦੇ ਹੋਏ ਆਪਣੀ ਟੀਮ ਨੂੰ 6 ਵਿਕਟਾਂ ਨਾਲ ਜਿੱਤ ਹਾਸਲ ਕਰਵਾਈ। ਹੈਦਰਾਬਾਦ ਨੂੰ ਲਗਾਤਾਰ ਤਿੰਨ ਹਾਰਾਂ ਤੋਂ ਬਾਅਦ ਇਹ ਜਿੱਤ ਮਿਲੀ ਹੈ ਅਤੇ ਚੇਨਈ ਸੁਪਰਕਿੰਗਸ ਨੂੰ ਇਸ ਲੀਗ ਵਿਚ ਇਹ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਦੱਸ ਦਈਏ ਕਿ ਚੇਨਈ ਸੁਪਰ ਕਿੰਗਸ ਨੇ ਮਹੇਂਦਰ ਸਿੰਘ ਧੋਨੀ ਦੀ ਕਪਤਾਨੀ ਵਿਚ ਕੁੱਲ ਅੱਠ ਮੈਚ ਖੇਡੇ ਹਨ ਅਤੇ ਉਹਨਾਂ ਵਿਚੋਂ ਸੱਤ ਮੈਚਾਂ ‘ਤੇ ਜਿੱਤ ਦਰਜ ਕੀਤੀ ਹੈ। ਇਸਦੇ ਨਾਲ ਹੀ ਸਨਰਾਈਜ਼ਰਜ਼ ਹੈਦਰਾਬਾਦ ਨੇ ਸੱਤ ਮੈਚਾਂ ਵਿਚੋਂ ਸਿਰਫ ਤਿੰਨ ਮੈਚ ਹੀ ਜਿੱਤੇ ਹਨ।