ਵਿਸ਼ਵ ਟੈਸਟ ਚੈਂਪੀਅਨਸ਼ਿਪ Final ( WTC) : ਮੀਂਹ ਕਾਰਨ ਰੱਦ ਹੋ ਸਕਦਾ ਹੈ ਟੈਸਟ ਦਾ ਪਹਿਲਾ ਦਿਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਦੋਵਾਂ ਟੀਮਾਂ ਦਰਮਿਆਨ ਹੋਣ ਵਾਲੇ ਇਸ ਖਿਤਾਬੀ ਮੁਕਾਬਲੇ ਦਾ ਕ੍ਰਿਕੇਟ ਫੈਂਸ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ

World Test Championship Final

ਨਵੀਂ ਦਿੱਲੀ: ਭਾਰਤ ਅਤੇ ਨਿਊਜ਼ੀਲੈਂਡ ( India and New Zealand) ਵਿਚਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਆਈ.ਸੀ.ਸੀ.)(World Test Championship)  ਦਾ ਫਾਈਨਲ ਮੈਚ ਅੱਜ ਯਾਨੀ 18 ਜੂਨ ਤੋਂ ਸ਼ੁਰੂ ਹੋਵੇਗਾ।  ਇਸ ਮੁਕਾਬਲੇ ਲਈ ਦੋਵਾਂ ਟੀਮਾਂ ਨੇ ਸਖਤ ਤਿਆਰੀ ਕੀਤੀ ਹੈ। ਦੋਵਾਂ ਟੀਮਾਂ ਦਰਮਿਆਨ ਹੋਣ ਵਾਲੇ ਇਸ ਖਿਤਾਬੀ ਮੁਕਾਬਲੇ ਦਾ ਇੰਤਜ਼ਾਰ ਕ੍ਰਿਕੇਟ ਫੈਂਸ ਨੂੰ ਬੇਸਬਰੀ ਨਾਲ ਹੈ। ਪਰ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਹੈ।

ਸਾਊਥਪਟਨ ਵਿਚ ਮੀਂਹ (rain) ਪੈ ਰਿਹਾ ਹੈ। ਅਜਿਹੀ ਸਥਿਤੀ ਵਿੱਚ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਮੀਂਹ ਕਾਰਨ ਪਹਿਲਾ ਟੈਸਟ ਮੈਚ ਰੱਦ ਹੋ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਮੀਂਹ ਕਾਰਨ ਮੈਚ ਨਹੀਂ ਖੇਡਿਆ ਜਾ ਸਕਦਾ।

ਮੌਸਮ ਚੈਨਲ ਅਤੇ ਅਕੂਵੇਦਰ, ਦੋਵਾਂ ਨੇ ਭਾਰਤ ਅਤੇ ਨਿਊਜ਼ੀਲੈਂਡ ( India and New Zealand) ਵਿਚਾਲੇ ਖੇਡੇ ਜਾਣ ਵਾਲੇ ਫਾਈਨਲ ਵਿਚ ਬਾਰਸ਼ ਹੋਣ ਦੀ ਭਵਿੱਖਬਾਣੀ ਕੀਤੀ ਸੀ। ਅਕੂਵੈਦਰ ਦੇ ਅਨੁਸਾਰ, ਵਿਸ਼ਵ ਟੈਸਟ ਚੈਂਪੀਅਨਸ਼ਿਪ (World Test Championship) ਦੇ ਫਾਈਨਲ ਦੇ ਪਹਿਲੇ ਦਿਨ 61 ਪ੍ਰਤੀਸ਼ਤ ਬਾਰਸ਼ ਹੋਣ ਦੀ ਸੰਭਾਵਨਾ ਹੈ। ਦੂਜੇ ਪਾਸੇ, ਮੌਸਮ ਚੈਨਲ ਨੇ 90 ਪ੍ਰਤੀਸ਼ਤ ਬਾਰਸ਼ ਦੀ ਗੱਲ ਕਹੀ ਸੀ। ਮੌਸਮ ਏਜੰਸੀਆਂ ਦੀ ਭਵਿੱਖਬਾਣੀ ਸਹੀ ਸਾਬਤ ਹੋਈ। ਇੱਥੇ ਪਿਛਲੇ ਕਈਂ ਘੰਟਿਆਂ ਤੋਂ ਭਾਰੀ ਬਾਰਸ਼ ਹੋ ਰਹੀ ਹੈ।

ਫਾਈਨਲ ਦੇ ਦੂਜੇ ਦਿਨ ਸਥਿਤੀ ਬਿਹਤਰ ਹੋਵੇਗੀ ਅਤੇ ਇਸ ਦਿਨ 25 ਪ੍ਰਤੀਸ਼ਤ ਬਾਰਸ਼ ਹੋਣ ਦੀ ਸੰਭਾਵਨਾ ਹੈ। ਅਕੂਵੇਦਰ ਨੇ ਟੈਸਟ ਮੈਚ ਦੇ ਪੰਜਵੇਂ ਅਤੇ ਆਖਰੀ ਦਿਨ 62 ਪ੍ਰਤੀਸ਼ਤ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ। ਦੂਜੇ ਪਾਸੇ,  ਮੀਂਹ ਕਾਰਨ ਖੇਡ ਪ੍ਰਭਾਵਤ ਹੁੰਦੀ ਹੈ, ਤਾਂ ਆਈਸੀਸੀ ਨੇ 23 ਜੂਨ ਨੂੰ ਰਿਜ਼ਰਵ ਡੇਅ ਵਜੋਂ ਰੱਖਿਆ ਹੈ।

ਹੋਰ ਪੜ੍ਹੋ: UP ਪੁਲਿਸ ਨੇ ਟਵਿਟਰ ਇੰਡੀਆ ਦੇ MD ਨੂੰ ਭੇਜਿਆ ਨੋਟਿਸ, 7 ਦਿਨਾਂ ’ਚ ਮੰਗਿਆ ਜਵਾਬ

ਦੋਵਾਂ ਟੀਮਾਂ ਦਰਮਿਆਨ ਹੋਣ ਵਾਲੇ ਇਸ ਖਿਤਾਬੀ ਮੁਕਾਬਲੇ ਦਾ ਇੰਤਜ਼ਾਰ ਕ੍ਰਿਕੇਟ ਫੈਂਸ ਨੂੰ ਬੇਸਬਰੀ ਨਾਲ ਹੈ।  ਹਾਲਾਂਕਿ ਸਾਰਿਆਂ ਦੇ ਮੰਨਾਂ 'ਚ ਇਹ ਸਵਾਲ ਉੱਠ ਰਿਹਾ ਹੋਵੇਗਾ ਕਿ ਦੋਵਾਂ ਦੇਸ਼ਾਂ ਦਰਮਿਆਨ ਹੋਣ ਵਾਲੇ ਇਸ ਮੁਕਾਬਲੇ 'ਚ ਕਿਹੜੀ ਟੀਮ ਬਾਜ਼ੀ ਮਾਰੇਗੀ।

ਵਿਰਾਟ ਕੋਹਲੀ( Virat Kohli)   ਦੀ ਕਪਤਾਨੀ 'ਚ ਟੀਮ ਇੰਡੀਆ ਕੋਲ ਇਤਿਹਾਸ ਰਚਣ ਦਾ ਮੌਕਾ ਹੈ। ਜੇਕਰ ਭਾਰਤੀ ਟੀਮ ਫਾਈਨਲ ਨੂੰ ਜਿੱਤਣ 'ਚ ਸਫਲ ਰਹਿੰਦੀ ਹੈ ਤਾਂ ਇਹ ਵਿਰਾਟ ( Virat Kohli)  ਦੀ ਕਪਤਾਨੀ 'ਚ ਪਹਿਲੀ ਵਾਰ ਆਈ.ਸੀ.ਆਈ. ਦਾ ਕੋਈ ਵੱਡਾ ਟੂਰਨਾਮੈਂਟ ਆਪਣੇ ਨਾਂ ਕਰੇਗੀ।

 

ਹੋਰ ਪੜ੍ਹੋ: ਮਾਣ ਵਾਲੀ ਗੱਲ! ਟੋਕੀਓ ਉਲੰਪਿਕ ਖੇਡਾਂ ਲਈ ਭਾਰਤੀ ਮਹਿਲਾ ਹਾਕੀ ਟੀਮ 'ਚ ਗੁਰਜੀਤ ਕੌਰ ਦੀ ਹੋਈ ਚੋਣ

 

ਇੰਗਲੈਂਡ ਵਿਰੁੱਧ ਟੈਸਟ ਸੀਰੀਜ਼ 'ਚ ਮਿਲੀ ਜਿੱਤ ਨਾਲ ਨਿਊਜ਼ੀਲੈਂਡ (New Zealand)  ਦੇ ਹੌਸਲੇ ਬੁਲੰਦ ਹੋਣਗੇ। ਉਥੇ ਭਾਰਤੀ ਟੀਮ ਵੀ ਕਿਸੇ ਨਿਊਜ਼ੀਲੈਂਡ (New Zealand) ਤੋਂ ਘੱਟ ਨਹੀਂ ਹੈ। ਨਿਊਜ਼ੀਲੈਂਡ (New Zealand) ਅਤੇ ਭਾਰਤ ਦਰਮਿਆਨ ਟੈਸਟ ਕ੍ਰਿਕੇਟ ਦੇ ਇਤਿਹਾਸ ਨੂੰ ਦੇਖੀਏ ਤਾਂ ਉਸ 'ਚ ਪਲੜਾ ਟੀਮ ਇੰਡੀਆ ਦਾ ਹੀ ਭਾਰੀ ਨਜ਼ਰ ਆਉਂਦਾ ਹੈ।