ਪਾਕਿ ਕ੍ਰਿਕਟਰ ਨਾਸਿਰ ਜਮਸ਼ੇਦ 'ਤੇ 10 ਸਾਲ ਲਈ ਰੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਬੀਤੇ ਦਿਨੀਂ ਕੌਮੀ ਕ੍ਰਿਕਟ ਟੀਮ ਦੇ ਬੱਲੇਬਾਜ਼ ਨਾਸਿਰ ਜਮਸ਼ੇਦ 'ਤੇ 10 ਸਾਲਾਂ ਲਈ ਰੋਕ ਲਗਾ ਦਿਤੀ ਹੈ............

Nasir Jamshed

ਨਵੀਂ ਦਿੱਲੀ : ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਬੀਤੇ ਦਿਨੀਂ ਕੌਮੀ ਕ੍ਰਿਕਟ ਟੀਮ ਦੇ ਬੱਲੇਬਾਜ਼ ਨਾਸਿਰ ਜਮਸ਼ੇਦ 'ਤੇ 10 ਸਾਲਾਂ ਲਈ ਰੋਕ ਲਗਾ ਦਿਤੀ ਹੈ। ਜਾਣਕਾਰੀ ਮੁਤਾਬਕ ਜਮਸ਼ੇਦ 'ਤੇ ਇਹ ਰੋਕ ਪੀਸੀਬੀ ਦੇ ਭ੍ਰਿਸ਼ਟਾਚਾਰ ਵਿਰੋਧੀ ਨਿਯਮਾਂ ਦੀ ਵਾਰ-ਵਾਰ ਉਲੰਘਣਾ ਲਈ ਲਗਾਈ ਗਈ ਹੈ। ਤਿੰਨ ਮੈਂਬਰੀ ਕਮੇਟੀ ਨੇ ਅਪਣੇ ਫ਼ੈਸਲੇ 'ਚ ਕਿਹਾ ਕਿ ਕਿਸੇ ਵੀ ਕ੍ਰਿਕਟ ਮੈਚ 'ਚ ਰੋਕ ਤੋਂ ਇਲਾਵਾ ਜਮਸ਼ੇਦ ਭ੍ਰਿਸ਼ਟਾਚਾਰ ਵਿਰੋਧੀ ਨਿਯਮਾਂ ਦੀ ਪੰਜ ਤੋਂ ਸੱਤ ਵਾਰ ਕੀਤੇ ਗਈ ਉਲੰਘਣਾ ਕਾਰਨ ਉਮਰ ਭਰ ਲਈ ਪਾਕਿਸਤਾ ਕ੍ਰਿਕਟ 'ਚ ਕਿਸੇ ਵੀ ਤਰ੍ਹਾਂ ਦੇ ਪ੍ਰਬੰਧਨ ਦੀ ਜ਼ਿੰਮੇਵਾਰੀ ਨਿਭਾਉਣ ਲਈ ਆਯੋਗ ਹਨ।

ਪਿਛਲੇ ਦੋ ਸਾਲਾਂ 'ਚ ਇਹ ਦੂਜੀ ਵਾਰ ਹੈ ਕਿ ਜਮਸ਼ੇਦ ਨੂੰ 2017 ਪੀਐਸਐਲ ਸਪਾਟ ਫ਼ਿਕਸਿੰਗ ਮਾਮਲੇ 'ਚ ਸਹੀ ਤਰ੍ਹਾਂ ਸਹਿਯੋਗ ਨਾ ਦੇਣ ਲਈ ਇਕ ਸਾਲ ਲਈ ਰੋਕ ਲਗਾਈ ਸੀ। ਇਸ ਸਾਲ ਦੀ ਸ਼ੁਰੁਆਤ 'ਚ ਜਮਸ਼ੇਦ 'ਤੇ ਲੱਗੀ ਇਹ ਰੋਕ ਸਮਾਪਤ ਹੋਈ ਸੀ ਪਰ ਹੁਣ ਉਨ੍ਹਾਂ 'ਤੇ ਇਕ ਵਾਰ ਮੁੜ ਰੋਕ ਲੱਗ ਗਈ ਹੈ, ਜੋ ਲੰਬੇ ਸਮੇਂ ਲਈ ਹੈ।   (ਏਜੰਸੀ)