11 ਸਾਲ ਪਹਿਲਾਂ ਅੱਜ ਹੀ ਦੇ ਦਿਨ ਵਿਰਾਟ ਨੇ ਖੇਡਿਆ ਸੀ ਅਪਣਾ ਪਹਿਲਾ ਵਨਡੇ 

ਏਜੰਸੀ

ਖ਼ਬਰਾਂ, ਖੇਡਾਂ

ਭਾਰਤੀ ਕ੍ਰਿਕਟ ਟੀਮ ਇਸ ਸਮੇਂ ਵੈਸਟਇੰਡੀਜ਼ ਦੌਰੇ ‘ਤੇ ਹੈ ਅਤੇ ਆਉਣ ਵਾਲੀ 22 ਅਗਸਤ ਤੋਂ ਸ਼ੁਰੂ ਹੋਣ ਵਾਲੇ ਟੈਸਟ ਸੀਰੀਜ਼ ਤੋਂ ਪਹਿਲੇ ਤਿੰਨ ਦਿਨ ਦਾ ਅਭਿਆਸ ਮੈਚ ਖੇਡ ਰਹੀ ਹੈ।

Virat Kohli

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਇਸ ਸਮੇਂ ਵੈਸਟਇੰਡੀਜ਼ ਦੌਰੇ ‘ਤੇ ਹੈ ਅਤੇ ਆਉਣ ਵਾਲੀ 22 ਅਗਸਤ ਤੋਂ ਸ਼ੁਰੂ ਹੋਣ ਵਾਲੇ ਟੈਸਟ ਸੀਰੀਜ਼ ਤੋਂ ਪਹਿਲੇ ਤਿੰਨ ਦਿਨ ਦਾ ਅਭਿਆਸ ਮੈਚ ਖੇਡ ਰਹੀ ਹੈ। ਇਸ ਮੈਚ ਵਿਚ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੂੰ ਅਰਾਮ ਦਿੱਤਾ ਗਿਆ ਹੈ। ਵਿਰਾਟ ਇਸ ਸਮੇਂ ਬੇਹਤਰੀਸ ਫਾਰਮ ਵਿਚ ਚੱਲ ਰਹੇ ਹਨ, ਉਹਨਾਂ ਨੇ ਵਨਡੇ  ਸੀਰੀਜ਼ ਵਿਚ ਖੇਡੇ ਗਏ ਦੋਵੇਂ ਮੈਚਾਂ ਵਿਚ ਸੈਂਚਰੀ ਲਗਾਈ ਅਤੇ ਹੁਣ ਉਹ ਟੈਸਟ ਲਈ ਵੀ ਤਿਆਰ ਹਨ।

ਅੱਜ ਦਾ ਦਿਨ ਵਿਰਾਟ ਕੋਹਲੀ ਲਈ ਬਹੁਤ ਖ਼ਾਸ ਹੈ ਕਿਉਂਕਿ 11 ਸਾਲ ਪਹਿਲਾਂ ਅੱਜ ਹੀ ਦੇ ਦਿਨ ਭਾਵ 18 ਅਗਸਤ 2008 ਤੋਂ ਅਪਣੇ ਵਨਡੇ ਕੈਰੀਅਰ ਦਾ ਪਹਿਲਾ ਮੈਚ ਖੇਡਿਆ ਸੀ। ਵਿਰਾਟ ਕੋਹਲੀ ਪਿਛਲੇ ਕੁਝ ਸਾਲਾਂ ਤੋਂ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੇ ਹਨ ਅਤੇ ਲਗਾਤਾਰ ਸੈਂਚਰੀ ਵੀ ਬਣਾ ਰਹੇ ਹਨ ਪਰ  ਇਸ ਸਾਲ ਦਾ ਵਿਸ਼ਵ ਕੱਪ ਉਹਨਾਂ ਲਈ ਕੁਝ ਖ਼ਾਸ ਨਹੀਂ ਰਿਹਾ। ਵਿਰਾਟ ਨੇ ਅਪਣਾ ਪਹਿਲਾ ਵਨਡੇ  ਮੈਚ ਸਾਲ 2008 ਵਿਚ ਸ੍ਰੀਲੰਕਾ ਵਿਰੁੱਧ ਖੇਡਿਆ ਸੀ।

ਸ੍ਰੀਲੰਕਾ ਦੇ ਦਾਮਬੁਲਾ ਵਿਚ ਖੇਡੇ ਗਏ ਇਸ ਮੈਚ ਵਿਚ ਵਿਰਾਟ ਸਿਰਫ਼ 12 ਦੌੜਾਂ ਬਣਾ ਕੇ ਆਊਟ ਹੋ ਗਏ ਸਨ। ਵਿਰਾਟ ਨੇ ਪਹਿਲੀ ਸੈਂਚਰੀ ਸਾਲ 2009 ਵਿਚ ਲਗਾਈ ਸੀ। ਹੁਣ ਵਿਰਾਟ ਵਨਡੇ  ਵਿਚ ਸੈਂਚਰੀ ਲਗਾਉਣ ਦੇ ਮਾਮਲੇ ‘ਚ ਦੂਜੇ  ਨੰਬਰ ‘ਤੇ ਪਹੁੰਚ ਚੁੱਕੇ ਹਨ। ਉਹਨਾਂ ਦੇ ਵਨਡੇ  ਵਿਚ ਹੁਣ ਤੱਕ 43 ਸੈਂਚਰੀਆਂ ਹੋ ਚੁੱਕੀਆਂ ਹਨ। ਵਿਰਾਟ ਵਨਡੇ  ਵਿਚ ਸਭ ਤੋਂ ਜ਼ਿਆਦਾ ਸੈਂਚਰੀ ਦੇ ਸਚਿਨ ਤੇਂਦੁਲਕਰ (49) ਦੇ ਰਿਕਾਰਡ ਤੋਂ ਸਿਰਫ਼ ਛੇ ਸੈਂਚਰੀਆਂ ਦੂਰ ਹਨ।

ਹਾਲ ਹੀ ਵਿਚ ਵਿਰਾਟ ਨੇ ਇਹ ਹੋਰ ਰਿਕਾਰਡ ਅਪਣੇ ਨਾਂਅ ਕੀਤਾ ਹੈ। ਵਿਰਾਟ ਇਕ ਦਹਾਕੇ ਵਿਚ 20 ਹਜ਼ਾਰ ਦੌੜਾਂ ਬਣਾਉਣ ਵਾਲੇ ਪਹਿਲੇ ਕ੍ਰਿਕਟਰ ਬਣ ਗਏ ਹਨ। ਉਹਨਾਂ ਨੇ ਪਿਛਲੇ ਇਕ ਦਹਾਕੇ ਵਿਚ ਫੌਰਮੈਟ ਵਿਚ 20018 ਦੌੜਾਂ ਬਣਾਈਆਂ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਦੇ ਨਾਂਅ ਸੀ, ਉਹਨਾਂ ਨੇ ਇਕ ਦਹਾਕੇ ਵਿਚ 18962 ਦੌੜਾਂ ਬਣਾਈਆਂ ਹਨ। ਪਿਛਲੇ ਕੁਝ ਸਾਲਾਂ ਤੋਂ ਵਿਰਾਟ ਸੋਸ਼ਲ ਮੀਡੀਆ ‘ਤੇ ਵੀ ਪੂਰੀ ਤਰ੍ਹਾਂ ਐਕਟਿਵ ਰਹਿੰਦੇ ਹਨ।

Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ