ਵਿਸ਼ਵ ਕੱਪ 'ਚ ਹਾਰ ਤੋਂ ਬਾਅਦ ਵਿਰਾਟ ਨੂੰ ਦੁਬਾਰਾ ਕਪਤਾਨ ਬਣਾਉਣਾ ਗ਼ਲਤ : ਸੁਨੀਲ ਗਾਵਸਕਰ

ਏਜੰਸੀ

ਖ਼ਬਰਾਂ, ਖੇਡਾਂ

ਚੋਣ ਕਮੇਟੀ 'ਤੇ ਵਿਰਾਟ ਕੋਹਲੀ ਨੂੰ ਦੁਬਾਰਾ ਕਪਤਾਨ ਚੁਣਨ ਦੀ ਪ੍ਰਕਿਰਿਆ ਨੂੰ ਅਣਦੇਖਾ ਕਰਨ ਦਾ ਦੋਸ਼ ਲਗਾਇਆ

Sunil Gavaskar questions Virat Kohli position as skipper post WC debacle

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਵੈਸਟਇੰਡੀਜ਼ ਦੈ ਦੌਰਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਵਿਰਾਟ ਕੋਹਲੀ ਦੀ ਅਗਵਾਈ ਵਿਚ ਟੀਮ ਸੋਮਵਾਰ ਰਾਤ ਦੌਰੇ ਲਈ ਰਵਾਨਾ ਹੋ ਜਾਵੇਗੀ। ਹਾਲਾਂਕਿ ਸਾਬਕਾ ਕ੍ਰਿਕਟਰ ਸੁਨੀਲ ਗਾਵਸਕਰ ਨੇ ਇਸ ਦੌਰੇ ਲਈ ਟੀਮ ਦੀ ਚੋਣ ਪ੍ਰਕਿਰਿਆ 'ਤੇ ਸਵਾਲ ਖੜੇ ਕਰ ਦਿਤੇ ਹਨ। ਭਾਰਤੀ ਕ੍ਰਿਕਟ ਇਤਿਹਾਸ ਦੇ ਮਹਾਨ ਕ੍ਰਿਕਟਰ ਨੇ ਸਾਬਕਾ ਵਿਕਟਕੀਪਰ ਦੀ ਅਗਵਾਈ ਵਾਲੀ ਚੋਣ ਕਮੇਟੀ 'ਤੇ ਵਿਰਾਟ ਕੋਹਲੀ ਨੂੰ ਦੁਬਾਰਾ ਕਪਤਾਨ ਚੁਣਨ ਦੀ ਪ੍ਰਕਿਰਿਆ ਨੂੰ ਅਣਦੇਖਾ ਕਰਨ ਦਾ ਦੋਸ਼ ਲਗਾਇਆ ਹੈ।

ਮਿਡ ਡੇ ਵਿਚ ਲਿਖੇ ਅਪਣੇ ਕਾਲਮ ਵਿਚ ਸੁਨੀਲ ਗਾਵਸਕਰ ਨੇ ਕਿਹਾ ਹੈ ਕਿ ਚੋਣਕਾਰਾਂ ਨੇ ਵੈਸਟਇੰਡੀਜ਼ ਦੌਰੇ ਲਈ ਟੀਮ ਦੀ ਚੋਣ ਤੋਂ ਪਹਿਲਾਂ ਵਿਰਾਟ ਕੋਹਲੀ ਨੂੰ ਕਪਤਾਨ ਚੁਣਨ ਲਈ ਕੋਈ ਬੈਠਕ ਨਹੀਂ ਕੀਤੀ। ਇਸ ਤੋਂ ਇਹ ਸਵਾਲ ਖੜਾ ਹੁੰਦਾ ਹੈ ਕਿ ਕੀ ਵਿਰਾਟ ਆਪਣੀ ਅਤੇ ਚੋਣ ਕਮੇਟੀ ਦੀ ਖੁਸ਼ੀ ਨਾਲ ਕਪਤਾਨ ਬਣੇ ਹਨ। ਗਾਵਸਕਰ ਨੇ ਕਿਹਾ ਕਿ ਜਿੱਥੇ ਤਕ ਸਾਡੀ ਜਾਣਕਾਰੀ ਹੈ, ਉਸ ਦੇ ਹਿਸਾਬ ਨਾਲ ਵਿਰਾਟ ਕੋਹਲੀ ਵਿਸ਼ਵ ਕੱਪ ਤਕ ਲਈ ਕਪਤਾਨ ਚੁਣੇ ਗਏ ਸੀ। ਇਸ ਤੋਂ ਬਾਅਦ ਚੋਣ ਕਮੇਟੀ ਨੂੰ ਵਿਰਾਟ ਦੀ ਦੋਬਾਰਾ ਕਪਤਾਨ ਦੇ ਤੌਰ 'ਤੇ ਨਿਯੁਕਤੀ ਲਈ ਬੈਠਕ ਕਰਨੀ ਚਾਹੀਦੀ ਸੀ ਫਿਰ ਭਾਂਵੇ ਉਹ 5 ਮਿੰਟ ਲਈ ਹੀ ਕਿਉਂ ਨਾ ਬੈਠਦੇ।

ਸੁਨੀਲ ਗਾਵਸਕਰ ਨੇ ਕਿਹਾ ਕਿ ਇਕ ਯੋਜਨਾਬਧ ਇੰਡੀਅਨ ਪਲੇਅਰਸ ਐਸੋਸੀਏਸ਼ਨ ਦਾ ਗਠਨ ਹੋਣਾ ਚਾਹੀਦੈ, ਜਿਸ ਵਿਚ ਮੌਜੂਦਾ ਕ੍ਰਿਕਟਰ ਵੀ ਸ਼ਾਮਲ ਹੋਣ। ਨਹੀਂ ਤਾਂ ਇਹ ਐਸੋਸੀਏਸ਼ਨ ਲੇਮ ਡਕ ਆਰਗਨਾਈਜ਼ੇਸ਼ਨ (ਲੰਗੜੀ ਬਤਖ਼) ਬਣ ਕੇ ਰਹਿ ਜਾਵੇਗੀ। ਮੌਜੂਦਾ ਭਾਰਤੀ ਚੋਣ ਕਮੇਟੀ ਵੀ ਲੰਗੜੀ ਬਤਖ਼ ਵਰਗੀ ਹੀ ਹੈ।