ਮੋਹਾਲੀ 'ਚ ਦਖਣੀ ਅਫ਼ਰੀਕਾ 'ਤੇ ਚੜ੍ਹਤ ਬਣਾਉਣ ਲਈ ਉਤਰੇਗੀ ਭਾਰਤੀ ਟੀਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਧਰਮਸ਼ਾਲਾ 'ਚ ਪਹਿਲਾ ਟੀ 20 ਮੈਚ ਬਾਰਸ਼ ਕਾਰਨ ਹੋਇਆ ਸੀ ਰੱਦ

2nd T20I: In-form India face revamped South Africa in Mohali

ਮੋਹਾਲੀ : ਧਰਮਸ਼ਾਲਾ ਵਿਚ ਪਹਿਲੇ ਮੈਚ ਦੇ ਰੱਦ ਹੋਣ ਤੋਂ ਬਾਅਦ ਭਾਰਤ ਬੁਧਵਾਰ ਨੂੰ ਇਥੇ ਦਖਣੀ ਅਫ਼ਰੀਕਾ ਖ਼ਿਲਾਫ਼ ਦੂਸਰੇ ਟੀ -20 ਕੌਮਾਂਤਰੀ ਕ੍ਰਿਕਟ ਮੈਚ ਵਿਚ ਜਿੱਤ ਨਾਲ ਤਿੰਨ ਮੈਚਾਂ ਦੀ ਲੜੀ ਵਿਚ ਬੜ੍ਹਤ ਲੈਣ ਦੇ ਇਰਾਦੇ ਨਾਲ ਉਤਰੇਗਾ। ਮੈਚ ਸ਼ਾਮ 7 ਵਜੇ ਤੋਂ ਖੇਡਿਆ ਜਾਵੇਗਾ। ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਲਈ ਇਹ ਮੈਚ ਵੀ ਬਹੁਤ ਮਹੱਤਵਪੂਰਨ ਹੋਵੇਗਾ ਕਿਉਂਕਿ ਉਹ ਪਿਛਲੇ ਕੁਝ ਮੈਚਾਂ ਵਿਚ ਮੌਕਿਆਂ ਦਾ ਫ਼ਾਇਦਾ ਲੈਣ ਵਿਚ ਅਸਫਲ ਰਿਹਾ ਹੈ ਅਤੇ ਉਸ ਉੱਤੇ ਬਿਹਤਰ ਪ੍ਰਦਰਸ਼ਨ ਕਰਨ ਦਾ ਦਬਾਅ ਵਧਦਾ ਜਾ ਰਿਹਾ ਹੈ।

ਧਰਮਸ਼ਾਲਾ ਵਿਚ ਲੜੀ ਦੇ ਪਹਿਲੇ ਮੈਚ ਵਿਚ ਮੈਦਾਨ ਉੱਤੇ ਕੋਈ ਗੇਂਦ ਨਹੀਂ ਸੁੱਟੀ ਜਾ ਸਕੀ ਪਰੰਤੂ ਪੰਤ ਆਫ-ਫੀਲਡ ਦੀਆਂ ਗਤੀਵਿਧੀਆਂ ਵਿਚ ਕੇਂਦਰੀ ਬਿੰਦੂ ਸੀ ਅਤੇ ਟੀਮ ਪ੍ਰਬੰਧਨ ਨੇ ਸਪੱਸ਼ਟ ਕਰ ਦਿਤਾ ਹੈ ਕਿ ਇਹ ਵਿਕਟਕੀਪਰ ਬੱਲੇਬਾਜ਼ ਲਗਾਤਾਰ ਅਪਣੀਆਂ ਗਲਤੀਆਂ ਨੂੰ ਦੁਹਰਾ ਨਹੀਂ ਸਕਦਾ ਅਤੇ ਜੇ ਉਸਨੇ ਅਜਿਹਾ ਕੀਤਾ ਤਾਂ ਇਸ ਲਈ ਖ਼ਾਮੀਆਜ਼ਾ ਭੁਗਤਣਾ ਪਏਗਾ। ਇਸ ਦੇ ਨਾਲ ਹੀ ਸ਼ਿਖਰ ਧਵਨ ਨੂੰ ਵੀ ਵੱਡੀ ਪਾਰੀ ਖੇਡਣ ਦਾ ਮੌਕਾ ਮਿਲੇਗਾ। ਇਹ ਸਲਾਮੀ ਬੱਲੇਬਾਜ਼ ਵੈਸਟਇੰਡੀਜ਼ ਦੌਰੇ 'ਤੇ ਉਮੀਦ ਅਨੁਸਾਰ ਪ੍ਰਦਰਸ਼ਨ ਕਰਨ 'ਚ ਅਸਫਲ ਰਿਹਾ ਸੀ।

ਦੂਜੇ ਪਾਸੇ ਦਖਣੀ ਅਫ਼ਰੀਕਾ ਲਈ ਭਾਰਤ ਨੂੰ ਹਰਾਉਣਾ ਸੌਖਾ ਨਹੀਂ ਹੋਵੇਗਾ, ਜੋ ਪਿਛਲੇ ਕੁਝ ਸਮੇਂ ਤੋਂ ਚੰਗੀ ਲੈਅ ਵਿਚ ਹੈ। ਬਦਲਾਅ ਵਿਚੋਂ ਲੰਘ ਰਹੀ ਦਖਣੀ ਅਫ਼ਰੀਕਾ ਦੀ ਟੀਮ ਧਰਮਸ਼ਾਲਾ ਵਿਚ ਮੈਚ ਦੇ ਰੱਦ ਹੋਣ ਤੋਂ ਬਾਅਦ ਮੈਦਾਨ ਵਿਚ ਉਤਰਨ ਲਈ ਬੇਤਾਬ ਹੋਵੇਗੀ।

ਇਨ੍ਹਾਂ ਵਿਚੋਂ ਹੋਣਗੇ ਪਲੇਈਂਗ ਇਲੇਵਨ ਵਿਚ ਸ਼ਾਮਲ
ਭਾਰਤ: ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ਿਖਰ ਧਵਨ, ਲੋਕੇਸ਼ ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਰਿਸ਼ਭ ਪੰਤ, ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ, ਕ੍ਰੂਨਲ ਪਾਂਡਿਆ, ਵਾਸ਼ਿੰਗਟਨ ਸੁੰਦਰ, ਰਾਹੁਲ ਚਾਹਰ, ਖਲੀਲ ਅਹਿਮਦ, ਦੀਪਕ ਚਹਾਰ ਅਤੇ ਨਵਦੀਪ ਸੈਣੀ।

ਦਖਣੀ ਅਫ਼ਰੀਕਾ: ਕਵਿੰਟਨ ਡੇਕ (ਕਪਤਾਨ), ਰੇਸੀ ਵੈਨ ਡਰ ਡੂਸਨ, ਟੇਨਬਾ ਬਾਵੁਮਾ, ਜੂਨੀਅਰ ਡਾਲਾ, ਬੁਜਰਨ ਫੋਰਟਿਨ, ਬੁਰੇਨ ਹੈਂਡਰਿਕਸ, ਰੀਜਾ ਹੈਂਡਰਿਕਸ, ਡੇਵਿਡ ਮਿਲਰ, ਐਨੀਰਿਕ ਨੌਰਟਜੇ, ਐਂਡਲੀ ਫੇਲੁਕਵਾਯੋ, ਡਵੇਨ ਪ੍ਰੀਟੋਰੀਅਸ, ਕਾਗੀਸੋ ਰਬਾਡਾ, ਟਾਬਰੇਜ ਸ਼ਮਸੀ ਅਤੇ ਜਾਰਜ ਲਿੰਡੇ।