ਅਥਲੀਟ ਕੋਲ ਰੇਸ ਲਗਾਉਣ ਲਈ ਨਹੀਂ ਸਨ ਜੁੱਤੇ, ਪੈਰਾ 'ਤੇ ਬੈਂਡੇਜ਼ ਲਗਾ ਕੇ ਕਰਤਾ ਅਜਿਹਾ ਕਮਾਲ ਕਿ...

ਏਜੰਸੀ

ਖ਼ਬਰਾਂ, ਖੇਡਾਂ

ਸੋਸ਼ਲ ਮੀਡੀਆ 'ਤੇ ਖੂਬ ਹੋ ਰਹੀ ਹੈ ਪ੍ਰਸ਼ੰਸਾ

Photo

ਨਵੀਂ ਦਿੱਲੀ : ਫਿਲਪੀਨਜ਼ ਵਿਚ 11 ਸਾਲ ਦੀ ਅਥਲੀਟ ਦੀ ਇਕ ਤਸਵੀਰ ਅਤੇ ਕਾਮਯਾਬੀ ਖੂਬ ਵਾਇਰਲ ਹੋ ਰਹੀ ਹੈ। ਉਸ ਨੇ ਬਿਨਾਂ ਜੂਤਿਆਂ ਦੇ ਪੈਰਾਂ 'ਤੇ ਬੈਂਡੇਜ਼ ਬੰਨ ਕੇ ਜਿੱਤ ਦਰਜ ਕੀਤੀ। ਮੀਡੀਆ ਰਿਪੋਰਟਾਂ ਅਨੁਸਾਰ ਫਿਲਪੀਨਜ਼ ਦੇ ਇਲੋਇਲਾ ਸੂਬੇ ਦੇ ਇਕ ਸਕੂਲ ਵਿਚ ਇੰਟਰ ਸਕੂਲ ਅਥਲੀਟ ਮੀਟ ਦਾ ਆਯੋਜਨ ਕੀਤਾ ਗਿਆ। ਇਸ ਦੋੜ ਵਿਚ ਰਿਆ ਬਲੋਸ ਨੇ ਵੀ ਹਿੱਸਾ ਲਿਆ। ਰਿਆ ਨੇ 400,800 ਅਤੇ 1500 ਮੀਟਰ ਦੀ ਦੋੜ ਵਿਚ ਹਿੱਸਾ ਲਿਆ। ਉਸ ਨੇ ਤਿੰਨ ਸ਼੍ਰੇਣੀਆਂ ਵਿਚ ਜਿੱਤ ਦਰਜ ਕੀਤੀ ਹੈ। ਰਿਆ ਦੀ ਇਸ ਸਫ਼ਲਤਾਂ ਦੇ ਲਈ ਉਸ ਨੂੰ ਗੋਲਡ ਮੈਡਲ ਮਿਲੇ ਹਨ।

ਰਿਆ ਦੀ ਇਸ ਜਿੱਤ 'ਤੇ ਸੂਬੇ ਦੇ ਸਪੋਰਟਸ ਕਾਊਂਸਿਲ ਮੀਟ ਦੇ ਕੋਚ ਪ੍ਰੀਡਰਿਕ ਬੀ ਵਨੇਜ਼ੁਏਵਾ ਨੇ ਸੋਸ਼ਲ ਮੀਡੀਆ 'ਤੇ ਤਸਵੀਰ ਸਾਂਝੀ ਕੀਤੀ। ਤਸਵੀਰ ਵਿਚ ਵੇਖਿਆ ਜਾ ਸਕਦਾ ਹੈ ਕਿ ਰਿਆ ਨੇ ਜੂਤੇ ਨਹੀਂ ਪਾਏ ਹੋਏ। ਉਸ ਨੇ ਜੁੱਤਿਆ ਦੀ ਥਾਂ ਪੈਰਾਂ ਤੇ ਬੈਂਡੇਜ਼ ਲਗਾਈ ਹੋਈ ਹਨ। ਰਿਆ ਦੇ ਕੋਚ ਅਨੁਸਾਰ ਉਸ ਦੇ ਕੋਲ ਜੁੱਤੇ ਨਹੀਂ ਸਨ। ਰਿਆ ਨੇ ਜੋ ਬੈਂਡੇਜ਼ ਲਗਾ ਕੇ ਰੱਖੇ ਸਨ ਉਸ ਤੇ ਨਾਇਕੀ ਦਾ ਟੈਗ ਲਗਾਇਆ ਹੋਇਆ ਸੀ ਜੋ ਕਿ ਉਸ ਨੇ ਖੁਦ ਕੀਤਾ ਸੀ।

ਪ੍ਰੀਡਰਿਕ ਦੀ ਪੋਸਟ ਵਾਇਰਲ ਹੋਣ ਤੋਂ ਬਾਅਦ ਕਈ ਯੂਜ਼ਰਸ ਨੇ ਰਿਆ ਨੂੰ ਜੂਤਿਆ ਦੀ ਪੇਸ਼ਕਸ਼ ਕੀਤੀ। ਇਕ ਫੇਸਬੁੱਕ ਯੂਜ਼ਰ ਨੇ ਨਾਇਕੀ ਕੰਪਨੀ ਨੂੰ ਅੱਗੇ ਆਉਣ ਲਈ ਕਿਹਾ। ਇਸ ਤੋਂ ਬਾਅਦ ਇਕ ਸਟੋਰ ਮਾਲਕ ਨੇ ਟਵੀਟਰ ਯੂਜ਼ਰਸ ਤੋਂ ਅਥਲੀਟ ਦਾ ਨੰਬਰ ਮੰਗਿਆ ਅਤੇ ਫਿਰ ਰਿਆ ਤੱਕ ਮਦਦ ਪਹੁੰਚਾਈ।

ਰਿਆ ਦੀ ਇਹ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਉਸ ਦੀ ਪ੍ਰਸ਼ੰਸਾ ਕੀਤੀ। ਯੂਜ਼ਰਸ ਨੇ ਸੋਸ਼ਲ ਮੀਡੀਆ 'ਤੇ ਰਿਆ ਦੀ ਹਿੰਮਤ ਦੀ ਵੀ ਤਾਰੀਫ਼ ਕੀਤੀ ਹੈ।