ਡੀ.ਗੁਕੇਸ਼ ਬਣੇ ਸਭ ਤੋਂ ਨੌਜਵਾਨ ਗ੍ਰੈਂਡ ਮਾਸਟਰ, ਟਵੀਟ ਕਰਕੇ ਪੀਐਮ ਨੇ ਦਿਤੀ ਵਧਾਈ

ਏਜੰਸੀ

ਖ਼ਬਰਾਂ, ਖੇਡਾਂ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਭਾਰਤ ਦੇ ਸਭ ਤੋਂ ਨੌਜਵਾਨ ਚੈਸ ਚੈਂਪੀਅਨ ਗ੍ਰੈਂਡਮਾਸਟਰ ਡੀ.ਗੁਕੇਸ਼....

D.Gukesh

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਭਾਰਤ ਦੇ ਸਭ ਤੋਂ ਨੌਜਵਾਨ ਚੈਸ ਚੈਂਪੀਅਨ ਗ੍ਰੈਂਡਮਾਸਟਰ ਡੀ.ਗੁਕੇਸ਼ ਨੂੰ ਵਧਾਈ ਦਿਤੀ ਹੈ। ਪੀਐਮ ਮੋਦੀ ਨੇ ਇੰਡੀਆ ਟੁਡੇ ਦੀ ਖਬਰ ਨੂੰ ਟਵੀਟ ਕਰਕੇ ਡੀ.ਗੁਕੇਸ਼ ਦੀ ਕਾਮਯਾਬੀ ਉਤੇ ਖੁਸ਼ੀ ਜਤਾਈ ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿਤੀਆਂ ਹਨ। ਪੀਐਮ ਨੇ ਲਿਖਿਆ, ਦ ਚੈਂਪੀਅਨ ਆਫ਼ ਚੈਸ, ਨੌਜਵਾਨ ਡੀ.ਗੁਕੇਸ਼ ਨੇ ਅਪਣੀ ਉਪਲਬਧੀ ਨਾਲ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਉਸ ਦੀ ਮਿਹਨਤ ਅਤੇ ਮਜ਼ਬੂਤੀ ਦੇਖਣ ਯੋਗ ਹੈ! ਉਸ ਨੂੰ ਮੇਰੀ ਵੱਲ ਤੋਂ ਵਧਾਈ ਅਤੇ ਭਵਿੱਖ ਦੀਆਂ ਕੋਸ਼ਿਸ਼ਾਂ ਲਈ ਸ਼ੁਭਕਾਮਨਾਵਾਂ।

ਦੱਸ ਦਈਏ ਕਿ ਡੀ.ਗੁਕੇਸ਼ ਨੇ ਦਿੱਲੀ ਵਿਚ ਆਯੋਜਿਤ ਦਿੱਲੀ ਇੰਟਰਨੈਸ਼ਨਲ ਚੈਸ ਗ੍ਰੈਂਡਮਾਸਟਰ ਓਪਨ ਦਾ ਖਿਤਾਬ ਜਿੱਤ ਕੇ ਸਾਰਿਆਂ ਨੂੰ ਚੌਂਕਾ ਦਿਤਾ। 12 ਸਾਲ  ਦੇ ਡੀ.ਗੁਕੇਸ਼ ਇਹ ਖਿਤਾਬ ਹਾਸਲ ਕਰਨ ਵਾਲੇ ਭਾਰਤ ਦੇ ਸਭ ਤੋਂ ਘੱਟ ਉਮਰ  ਦੇ ਚੈਸ ਖਿਡਾਰੀ ਹਨ। ਸ਼ਤਰੰਜ ਦੀ ਚਾਲ ਵਿਚ ਦਿੱਗਜਾਂ ਨੂੰ ਮਾਤ ਪਾਉਣ ਵਾਲੇ ਡੀ.ਗੁਕੇਸ਼ ਨੇ ਸਿਰਫ਼ 7 ਸਾਲ ਦੀ ਉਮਰ ਵਿਚ ਹੀ ਚੈਸ ਖੇਡਣੀ ਸ਼ੁਰੂ ਕਰ ਦਿਤੀ ਸੀ। ਹਾਲਾਂਕਿ ਉਨ੍ਹਾਂ ਨੇ ਇਹ ਖੇਡ ਤਾਂ ਮਨ ਨੂੰ ਵਿਅਸਥ ਕਰਨ ਲਈ ਸ਼ੁਰੂ ਕੀਤੀ ਪਰ ਛੇਤੀ ਹੀ ਉਹ ਇਸ ਦੇ ਦੀਵਾਨੇ ਹੋ ਗਏ।

ਹਾਲਾਂਕਿ ਡੀ.ਗੁਕੇਸ਼ ਭਾਰਤ ਦੇ ਸਭ ਤੋਂ ਨੌਜਵਾਨ ਗ੍ਰੈਂਡਮਾਸਟਰ ਹਨ, ਪਰ ਸਿਰਫ਼ 17 ਦਿਨਾਂ ਤੋਂ ਉਹ ਇੰਟਰਨੈਸ਼ਨਲ ਰਿਕਾਰਡ ਤੋੜਨ ਤੋਂ ਰਹਿ ਗਏ। ਦੁਨੀਆ ਦੇ ਸਭ ਤੋਂ ਨੌਜਵਾਨ ਗ੍ਰੈਂਡਮਾਸਟਰ ਦਾ ਰਿਕਾਰਡ ਰੂਸ ਦੇ ਸਰਗੇਈ ਕਾਰਜਾਕੀਨ ਦੇ ਨਾਮ ਹੈ। ਇਹ ਰਿਕਾਰਡ ਉਨ੍ਹਾਂ ਨੇ 2002 ਵਿਚ ਬਣਾਇਆ ਸੀ। ਨੌਜਵਾਨ ਡੀ.ਗੁਕੇਸ਼ ਸ਼ਤਰੰਜ ਦੀਆਂ ਚਾਲਾਂ ਨੂੰ ਸਮਝਣ ਲਈ ਰੋਜਾਨਾ 7 ਘੰਟੇ ਮਿਹਨਤ ਕਰਦੇ ਹਨ।

ਉਹ ਅਪਣੀ ਕਾਮਯਾਬੀ ਦਾ ਪੁੰਨ ਅਪਣੇ ਸਕੂਲ ਦੇ ਅਧਿਆਪਕਾਂ ਨੂੰ ਦਿੰਦੇ ਹਨ। ਚੈਸ ਵਿਚ ਇਸ ਦੀ ਰੂਚੀ ਨੂੰ ਦੇਖਦੇ ਹੋਏ ਸਕੂਲ ਦੇ ਚੈਸ ਮੈਨੇਜਰ ਨੇ ਗੁਕੇਸ਼ ਨੂੰ ਇਸ ਖੇਡ ਵਿਚ ਅੱਗੇ ਵਧਾਇਆ। ਹੁਣ ਗ੍ਰੈਂਡਮਾਸਟਰ ਡੀ.ਗੁਕੇਸ਼ ਦੀ ਨਜ਼ਰ ਦੁਨੀਆ ਦੇ ਵੱਡੇ ਖਿਤਾਬਾਂ ਉਤੇ ਹੈ। ਅਪਣੀ ਸਫ਼ਲਤਾ ਨੂੰ ਜਾਰੀ ਰੱਖਦੇ ਹੋਏ ਉਹ ਅਪਣਾ ਰਿਕਾਰਡ ਹੋਰ ਵੀ ਠੀਕ ਕਰਨਾ ਚਾਹੁੰਦੇ ਹਨ।