ਕਮਲਪ੍ਰੀਤ ਕੌਰ ਬਣੀ ਉਲੰਪਿਕ ’ਚ ਖੇਡਣ ਦੀ ਹੱਕਦਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਵਿਖੇ ਸਮਾਪਤ ਹੋਈ 24ਵੀਂ ਫੈਡਰੇਸ਼ਨ...

Kamalpreet kaur

ਪਟਿਆਲਾ: ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਵਿਖੇ ਸਮਾਪਤ ਹੋਈ 24ਵੀਂ ਫੈਡਰੇਸ਼ਨ ਕੱਪ ਸੀਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਦੇ ਆਖ਼ਰੀ ਦਿਨ ਡਿਸਕਸ ਥਰੋਅ 'ਚ ਅਥਲੀਟ ਕਮਲਪ੍ਰੀਤ ਕੌਰ ਕਬਰਵਾਲਾ (ਸ੍ਰੀ ਮੁਕਤਸਰ ਸਾਹਿਬ) ਨੇ 65.06 ਮੀਟਰ ਦੀ ਦੂਰੀ ’ਤੇ ਡਿਸਕਸ ਸੁੱਟ ਕੇ ਸੋਨੇ ਦਾ ਤਗਮਾ ਜਿੱਤ ਲਿਆ ਹੈ। ਇਸ ਪ੍ਰਾਪਤੀ ਦੇ ਨਾਲ ਉਸ ਨੇ ਓਲੰਪੀਅਨ ਕ੍ਰਿਸ਼ਨਾ ਪੂਨੀਆ ਦੁਆਰਾ 2012 'ਚ ਬਣਾਇਆ 64.76 ਮੀਟਰ ਦਾ ਰਿਕਾਰਡ ਵੀ ਤੋੜ ਦਿੱਤਾ।

ਇਸ ਦੇ ਨਾਲ ਹੀ ਕਮਲਪ੍ਰੀਤ ਕੌਰ ਟੋਕੀਓ ਉਲੰਪਿਕ 'ਚ ਖੇਡਣ ਦੀ ਹੱਕਦਾਰ ਵੀ ਬਣ ਗਈ ਹੈ । ਕਮਲਪ੍ਰੀਤ ਕੌਰ ਰੇਲਵੇ ਦੀ ਮੁਲਾਜ਼ਮ ਹੈ। ਹੈਮਰ ਥਰੋਅ (ਸੰਗਲੀ ਵਾਲਾ ਗੋਲਾ) 'ਚ ਗੁਰਮੀਤ ਸਿੰਘ ਗੁਰਦਾਸਪੁਰ ਨੇ 69.97 ਮੀਟਰ ਥਰੋਅ ਕਰਕੇ, ਨੀਰਜ ਕੁਮਾਰ ਦੁਆਰਾ 2016 'ਚ ਬਣਾਇਆ ਮੀਟ ਰਿਕਾਰਡ 68.46 ਮੀਟਰ ਤੋੜ ਦਿੱਤਾ। ਇਸ ਮੁਕਾਬਲੇ ਵਿਚ ਪੰਜਾਬ ਦੇ ਜਸਵਿੰਦਰ ਸਿੰਘ ਨੇ ਚਾਂਦੀ ਦਾ ਅਤੇ ਤਰਨਵੀਰ ਸਿੰਘ ਬੈਂਸ ਸ੍ਰੀ ਫ਼ਤਿਹਗੜ੍ਹ ਸਾਹਿਬ ਨੇ ਕਾਂਸੀ ਦਾ ਤਗਮਾ ਜਿੱਤਿਆ।