ਭਾਰਤੀ ਕ੍ਰਿਕਟ ਟੀਮ ‘ਚ ਕੋਹਲੀ ਤੋਂ ਬਿਨ੍ਹਾਂ ਹੋਰ ਵੀ ਵਧੀਆ ਖਿਡਾਰੀ ਹਨ: ਰਵੀ ਸ਼ਾਸਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਕ੍ਰਿਕਟ ਟੀਮ ਦੇ ਕੋਚ ਰਵੀ ਸ਼ਾਸਤਰੀ ਨੇ ਵਿਸ਼ਵ ਕੱਪ ਜਿੱਤਣ ਲਈ ਕਪਤਾਨੀ ਵਿਰਾਟ ਕੋਹਲੀ ‘ਤੇ ਜ਼ਿਆਦਾਤਰ....

Ravi sastri

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਕੋਚ ਰਵੀ ਸ਼ਾਸਤਰੀ ਨੇ ਵਿਸ਼ਵ ਕੱਪ ਜਿੱਤਣ ਲਈ ਕਪਤਾਨੀ ਵਿਰਾਟ ਕੋਹਲੀ ‘ਤੇ ਜ਼ਿਆਦਾਤਰ ਨਿਰਭਰਤਾ ਤੋਂ ਇਨਕਾਰ ਕਰਦਿਆਂ ਕਿਹਾ ਕਿ ਪਿਛਲੇ ਪੰਜ ਸਾਲਾਂ ਦੇ ਪ੍ਰਦਰਸ਼ਨ ਤੋਂ ਸਪੱਸ਼ਟ ਹੈ ਕਿ ਟੀਮ ਕਿਸੇ ਇਕ ਖਿਡਾਰੀ ‘ਤੇ ਨਿਰਭਰ ਨਹੀਂ ਰਹੀ ਹੈ। ਸ਼ਸਤਰੀ ਨੇ ਕਿਹਾ ਕਿ ਭਾਰਤੀ ਟੀਮ ਨੂੰ ਅੱਗੇ ਲਿਜਾਣ ਲਈ ਇਕੱਲੇ ਵਿਰਾਟ ‘ਤੇ ਦਬਾਅ ਨਹੀਂ ਹੈ।

ਉਸ ਨੇ ਕਿਹਾ, ਜੇਕਰ ਤੁਸੀਂ ਪਿਛਲੇ 5 ਸਾਲਾਂ ਨੂੰ ਦੇਖੋ ਤਾਂ ਟੀਮ ਇੰਡੀਆ ਨੇ ਕਾਫ਼ੀ ਚੰਗਾ ਪ੍ਰਦਰਸ਼ਨ ਕੀਤਾ ਹੈ ਤੇ ਹਮੇਸ਼ਾ ਚੋਟੀ ਦੇ ਦੋ ਜਾਂ ਤਿੰਨ ਸਥਾਨਾਂ ਵਿਚ ਰਹੀ ਹੈ। ਪਿਛਲੇ ਪੰਜ ਸਾਲਾਂ ਵਿਚ ਸਾਡੀ ਟੀਮ ਨੰਬਰ ਇਕ ਟੈਸਟ ਟੀਮ ਬਣੀ ਅਤੇ ਟੀ-20 ਵਿਚ ਟਾਪ-3 ਵਿਚ ਰਹੀ। ਇਸ ਸਥਾਨ ਤੱਕ ਪਹੁੰਚਣ ਲਈ ਤੁਸੀਂ ਕਿਸੇ ਇਕ ਖਿਡਾਰੀ ‘ਤੇ ਨਿਰਭਰ ਨਹੀਂ ਰਹਿ ਸਕਦੇ। ਸਾਸਤਰੀ ਨੇ ਨਾਲ ਹੀ ਵਿਸ਼ਵ ਕੱਪ ਵਿਚ 15 ਮੈਂਬਰੀ ਦੀ ਬਜਾਏ 16 ਮੈਂਬਰੀ ਟੀਮ ਹੋਣ ਦੀ ਵੀ ਵਕਾਲਤ ਕੀਤੀ।

ਉਸ ਨੇ ਟੀਮ ਚੋਣ ਨੂੰ ਲੈ ਕੇ ਕਿਹਾ, ਮੈਂ ਕਦੇ ਵੀ ਚੋਣ ਵਿਚ ਦਖਲ ਨਹੀਂ ਦਿੰਦਾ। ਜੇਕਰ ਮੇਰੀ ਕੋਈ ਸੋਚ ਹੁੰਦੀ ਤਾਂ ਅਸੀਂ ਕਪਤਾਨ ਨੂੰ ਦੇਖਦੇ ਹਾਂ। ਜਦੋਂ ਤੁਹਾਨੂੰ 15 ਖਿਡਾਰੀਆਂ ਨੂੰ ਹੀ ਚੁਣਨਾ ਹੈ ਤਾਂ ਕਿਸੇ ਨੂੰ ਬਾਹਰ ਤਾਂ ਕਰਨਾ ਪਵੇਗਾ। ਇਹ ਮੰਦਭਾਗਾ ਹੈ। ਮੈਂ ਤਾਂ 16 ਖਿਡਾਰੀਆਂ ਦੀ ਚੋਣ ਕਰਦਾ ਹਾਂ। ਅਸੀਂ ਇਹ ਕਾਫ਼ੀ ਪਹਿਲਾਂ ਆਈਸੀਸੀ ਨੂੰ ਵੀ ਕਿਹਾ ਸੀ ਕਿ 15 ਦੀ ਬਜਾਏ 16 ਮੈਂਬਰੀ ਟੀਮ ਹੋਈ ਚਾਹੀਦੀ ਹੈ।