ਕੋਹਲੀ ਲਗਾਤਾਰ ਤੀਜੀ ਵਾਰ ਵਿਜਡਨ ਦੇ 'ਸਾਲ ਦੇ ਸਰਵੋਤੱਮ ਕਿਕ੍ਰਟਰ ਬਣੇ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਇੰਗਲੈਂਡ ਦੇ ਟੈਮੀ ਬਿਊਮੋਟ, ਜੋਸ ਬਟਲਰ, ਸੈਮ ਕੁਰੇਨ ਅਤੇ ਰੋਰੀ ਬਨਸ ਨੂੰ ਵਿਜਡਨ ਦੇ ਪੰਜ ਸਰਵੋਤੱਮ ਕਿਕ੍ਰਟਰਾਂ 'ਚ ਚੁਣਿਆ

Virat Kohli

ਲੰਡਨ : ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਬੁਧਵਾਰ ਨੂੰ ਲਗਾਤਾਰ ਤੀਜੀ ਵਾਰ ਵਿਜਡਨ ਕਿਕ੍ਰਟਰਜ਼ ਐੱਲਮਨੇਕ ਨੇ 'ਸਾਲ ਦਾ ਸਰਵੋਤੱਮ ਕਿਕ੍ਰਟਰ ਚੁਣਿਆ। ਇਸਦੇ ਨਾਲ ਹੀ ਭਾਰਤੀ ਮਹਿਲਾ ਸਲਾਮੀ ਬੱਲੇਬਾਜ਼ ਸਮਰੀਤੀ ਮੰਧਾਨਾ ਸਾਲ ਦੀ ਸਰਵੋਤੱਮ ਮਹਿਲਾ ਕਿਕ੍ਰਟਰ ਚੁਣੀ ਗਈ। ਵਿਰਾਟ ਕੋਹਲੀ ਨੇ ਸਾਲ 2018 'ਚ ਕ੍ਰਿਕਟ ਦੇ ਤਿੰਨੋਂ ਫਾਰਮੇਟ 'ਚ ਕੁਲ 2735 ਦੌੜਾਂ ਬਣਾਈਆਂ ਹਨ। ਉਨ੍ਹਾਂ ਨੂੰ ਇੰਗਲੈਂਡ ਦੇ ਟੈਮੀ ਬਿਊਮੋਟ, ਜੋਸ ਬਟਲਰ, ਸੈਮ ਕੁਰੇਨ ਅਤੇ ਰੋਰੀ ਬਨਸ ਦੇ ਨਾਲ ਵਿਜਡਨ ਦੇ ਪੰਜ ਸਰਵੋਤੱਮ ਕਿਕ੍ਰਟਰਾਂ ਵਿਚ ਵੀ ਚੁਣਿਆ ਗਿਆ ਹੈ। 

ਭਾਰਤੀ ਕਪਤਾਨ ਕੋਹਲੀ ਅਸਟਰੇਲੀਆਈ ਦਿੱਗਜ ਡਾਨ ਬਰੈਡਮੈਨ (10 ਵਾਰ) ਅਤੇ ਇੰਗਲੈਂਡ ਦੇ ਜੈਕ ਹੋਬਸ (8 ਵਾਰ) ਤੋਂ ਬਾਅਦ ਸਾਲ ਦਾ ਸਰਵੋਤੱਮ ਕਿਕ੍ਰਟਰ ਦਾ ਪੁਰਸਕਾਰ ਤਿੰਨ ਵਾਰ ਤੋਂ ਜਿਆਦਾ ਵਾਰ ਹਾਸਲ ਕਰਨ ਵਾਲੇ ਤੀਜੇ ਖਿਡਾਰੀ ਹਨ। ਕੋਹਲੀ ਨੇ ਭਾਰਤ ਨੂੰ ਇੰਗਲੈਂਡ ਤੋਂ ਮਿਲੀ 1-4 ਦੀ ਹਾਰ ਦੌਰਾਨ ਪੰਜ ਟੈਸਟ ਮੈਚਾਂ 'ਚ 59.3 ਦੀ ਔਸਤ ਨਾਲ ਬਣਾਏ ਗਏ 593 ਦੌੜਾਂ ਬਣਾਇਆਂ ਅਤੇ ਸਾਲ ਦਾ ਅੰਤ 5 ਸੈਂਕੜਿਆਂ ਨਾਲ ਕੀਤਾ। ਭਾਰਤੀ ਮਹਿਲਾ ਸਲਾਮੀ ਬੱਲੇਬਾਜ਼ ਸਮਰੀਤੀ ਮੰਧਾਨਾ ਸਾਲ ਦੀ ਸਰਵੋਤੱਮ ਮਹਿਲਾ ਕਿਕ੍ਰਟਰ ਚੁਣੀ ਗਈ। ਮੰਧਾਨਾ ਨੇ ਪਿਛਲੇ ਸਾਲ ਇਕ ਦਿਨਾਂ ਅਤੇ ਟੀ-20 ਕੌਮਾਂਤਰੀ ਮੈਚਾਂ ਵਿਚ 669 ਅਤੇ 662 ਦੌੜਾਂ ਬਣਾਇਆਂ।

ਉਨ੍ਹਾਂ ਨੇ ਮਹਿਲਾਵਾਂ ਦੀ ਸੂਪਰ ਲੀਗ ਵਿਚ ਵੀ 174.68 ਦੇ ਸ਼ਾਨਦਾਰ ਸਟ੍ਰਾਈਕ ਰੇਟ ਨਾਲ 421 ਦੌੜਾਂ ਜੋੜੀਆਂ। ਅਫ਼ਗਾਨਿਸਤਾਨ ਦੇ ਸਪੀਨਰ ਰਾਸ਼ਿਦ ਖ਼ਾਨ ਨੂੰ ਪਿਛਲੇ ਸਾਲ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਲਗਾਤਾਰ ਦੂਜੇ ਸਾਲ 'ਸਾਲ ਦਾ ਸਰਵੋਤੱਮ ਟੀ-20 ਕਿਕ੍ਰਟਰ ਚੁਣਿਆ ਗਿਆ। ਉਨ੍ਹਾਂ ਨੇ ਟੀ-20 ਕੌਮਾਂਤਰੀ ਮੈਚਾਂ ਵਿਚ 8.68 ਦੀ ਔਸਤ ਨਾਲ 22 ਵਿਕਟ ਚਟਕਾਏ ਸੀ। ਇਸ ਦੇ ਇਲਾਵਾ ਆਈ.ਪੀ.ਐੱਲ 2018 ਵਿਚ ਉਨ੍ਹਾਂ ਨੇ 21 ਵਿਕਟਾਂ ਲਇਆਂ ਸੀ। (ਪੀਟੀਆਈ)