Corona ਕਾਰਨ ਡਰਨਗੇ ਖਿਡਾਰੀ, ਫਿਰ ਵੀ ਹੋ ਸਕਦਾ ਹੈ T-20- ਗੌਤਮ

ਏਜੰਸੀ

ਖ਼ਬਰਾਂ, ਖੇਡਾਂ

ਟੀਮ ਇੰਡੀਆ ਦੇ ਸਾਬਕਾ ਓਪਨਿੰਗ ਬੱਲੇਬਾਜ਼ ਗੌਤਮ ਗੰਭੀਰ ਦਾ ਮੰਨਣਾ ਹੈ ਕਿ ਜਦੋਂ ਕੋਵਿਡ -19 ਤੋਂ ਬਾਅਦ ਖਿਡਾਰੀ ਮੈਦਾਨ 'ਚ ਪਰਤਣਗੇ ਤਾਂ ਉਹਨਾਂ ਦੇ ਦਿਲ ਵਿਚ ਡਰ ਹੋਵੇਗਾ।

Photo

ਨਵੀਂ ਦਿੱਲੀ: ਟੀਮ ਇੰਡੀਆ ਦੇ ਸਾਬਕਾ ਓਪਨਿੰਗ ਬੱਲੇਬਾਜ਼ ਗੌਤਮ ਗੰਭੀਰ ਦਾ ਮੰਨਣਾ ਹੈ ਕਿ ਜਦੋਂ ਕੋਵਿਡ -19 ਤੋਂ ਬਾਅਦ ਖਿਡਾਰੀ ਮੈਦਾਨ 'ਚ ਪਰਤਣਗੇ ਤਾਂ ਉਹਨਾਂ ਦੇ ਦਿਲ ਵਿਚ ਡਰ ਹੋਵੇਗਾ। ਕੋਵਿਡ -19 ਕਾਰਨ ਮਾਰਚ ਦੇ ਅੱਧ ਤੋਂ ਕ੍ਰਿਕਟ ਦੀਆਂ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਬੰਦ ਹੋ ਗਈਆਂ ਹਨ।

ਫੁੱਟਬਾਲ ਨੇ ਦੁਨੀਆ ਦੇ ਕੁਝ ਹਿੱਸਿਆਂ ਵਿਚ ਵਾਪਸੀ ਕੀਤੀ ਹੈ। ਬੀਸੀਸੀਆਈ ਨੇ ਭਾਰਤ ਦਾ ਸਭ ਤੋਂ ਵੱਡਾ ਘਰੇਲੂ ਟੂਰਨਾਮੈਂਟ ਆਈਪੀਐਲ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਹੈ। ਇਸ ਮਹਾਂਮਾਰੀ ਦੇ ਕਾਰਨ ਅਕਤੂਬਰ-ਨਵੰਬਰ ਵਿਚ ਹੋਣ ਵਾਲਾ ਟੀ -20 ਵਿਸ਼ਵ ਕੱਪ ਵੀ ਲਟਕਿਆ ਹੋਇਆ ਹੈ।

ਗੌਤਮ ਗੰਭੀਰ ਨੂੰ ਹਾਲਾਂਕਿ ਲੱਗਦਾ ਹੈ ਕਿ ਜੇ ਆਈਸੀਸੀ ਹਿੱਸਾ ਲੈਣ ਵਾਲੇ ਸਾਰੇ ਬੋਰਡਾਂ ਨੂੰ ਇਕ ਪਲੇਟਫਾਰਮ 'ਤੇ ਲਿਆ ਸਕਦੀ ਹੈ, ਤਾਂ ਇਹ ਟੂਰਨਾਮੈਂਟ ਸੰਭਵ ਹੋ ਸਕਦਾ ਹੈ।

ਗੌਤਮ ਗੰਭੀਰ ਨੇ ਕਿਹਾ, ‘ਇਹ ਬੀਸੀਸੀਆਈ ਅਤੇ ਆਈਸੀਸੀ ਅਤੇ ਬਾਕੀ ਬੋਰਡ ਉੱਤੇ ਨਿਰਭਰ ਕਰਦਾ ਹੈ ਕਿ ਉਹ ਕੀ ਸੋਚਦੇ ਹਨ। ਉਹਨਾਂ ਨੂੰ ਸਾਰੇ ਹਿੱਸੇਦਾਰਾਂ ਨੂੰ ਇਕੱਠੇ ਕਰਨਾ ਪਵੇਗਾ, ਸਾਰੇ ਦੇਸ਼ਾਂ ਦੇ ਬੋਰਡਾਂ ਸਮੇਤ ਅਤੇ ਉਹਨਾਂ ਨੂੰ ਇਕੱਠੇ ਹੋ ਕੇ ਫੈਸਲਾ ਲੈਣਾ ਪਵੇਗਾ। ਉਹਨਾਂ ਕਿਹਾ ਕਿ ਜੇਕਰ ਕ੍ਰਿਕਟ ਖੇਡਣ ਵਾਲੇ ਸਾਰੇ ਦੇਸ਼ ਇਕੱਠੇ ਹੋ ਜਾਣ ਤਾਂ ਟੀ-20 ਵਿਸ਼ਵ ਕੱਪ ਸੰਭਵ ਹੋ ਸਕਦਾ ਹੈ।