Asia Cup 2023: ਖ਼ਤਮ ਹੋਇਆ ਇੰਤਜ਼ਾਰ; 2 ਸਤੰਬਰ ਨੂੰ ਹੋਵੇਗਾ ਭਾਰਤ-ਪਾਕਿਸਤਾਨ ਦਾ ਮੁਕਾਬਲਾ

ਏਜੰਸੀ

ਖ਼ਬਰਾਂ, ਖੇਡਾਂ

ਏਸ਼ੀਆ ਕੱਪ ਦਾ ਸ਼ਡਿਊਲ ਜਾਰੀ

Asia Cup 2023 Schedule Announced, India To Play Pakistan In Kandy On September 2

 

ਨਵੀਂ ਦਿੱਲੀ:  ਵਿਸ਼ਵ ਕੱਪ 2023 ਤੋਂ ਪਹਿਲਾਂ ਏਸ਼ੀਆਈ ਮਹਾਂਦੀਪ ਦਾ ਸੱਭ ਤੋਂ ਵੱਡਾ ਕ੍ਰਿਕਟ ਟੂਰਨਾਮੈਂਟ ਏਸ਼ੀਆ ਕੱਪ ਅਗਸਤ ਅਤੇ ਸਤੰਬਰ ਵਿਚ ਪਾਕਿਸਤਾਨ ਅਤੇ ਸ਼੍ਰੀਲੰਕਾ ਵਿਚ ਖੇਡਿਆ ਜਾਵੇਗਾ। ਏਸ਼ੀਆ ਕੱਪ 2023 ਦਾ ਸ਼ਡਿਊਲ ਜਾਰੀ ਕਰ ਦਿਤਾ ਗਿਆ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਬਹੁਤ ਉਡੀਕਿਆ ਜਾਣ ਵਾਲਾ ਮੈਚ 2 ਸਤੰਬਰ, 2023 ਨੂੰ ਕੈਂਡੀ, ਸ਼੍ਰੀਲੰਕਾ ਵਿਚ ਖੇਡਿਆ ਜਾਵੇਗਾ। ਭਾਰਤ, ਪਾਕਿਸਤਾਨ ਅਤੇ ਨੇਪਾਲ ਗਰੁੱਪ ਏ ਵਿਚ ਹਨ।

ਇਹ ਵੀ ਪੜ੍ਹੋ: ਚਾਂਦੀ ਤਗ਼ਮਾ ਜੇਤੂ ਵੇਟਲਿਫਟਰ ਵੱਲੋਂ ਪੰਜਾਬ ਵਿਧਾਨ ਸਭਾ ਸਪੀਕਰ ਨਾਲ ਮੁਲਾਕਾਤ

ਇਸ ਦੇ ਨਾਲ ਹੀ ਗਰੁੱਪ ਬੀ ਵਿਚ ਸ਼੍ਰੀਲੰਕਾ, ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਹਨ। 30 ਅਗਸਤ ਨੂੰ ਪਹਿਲਾ ਮੈਚ ਪਾਕਿਸਤਾਨ ਅਤੇ ਨੇਪਾਲ ਵਿਚਾਲੇ ਪਾਕਿਸਤਾਨ ਦੇ ਮੁਲਤਾਨ 'ਚ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਫਾਈਨਲ ਮੈਚ 17 ਸਤੰਬਰ ਦਿਨ ਐਤਵਾਰ ਨੂੰ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ 'ਚ ਖੇਡਿਆ ਜਾਵੇਗਾ।

 

 

ਇਹ ਵੀ ਪੜ੍ਹੋ: ਵਿਧਾਇਕ ਦੇਵ ਮਾਨ ਦਾ ਵੱਡਾ ਬਿਆਨ, ਕਿਹਾ: ਪੰਜਾਬ ਦੀ ਜ਼ਰੂਰਤ ਹੈ ਦਲਿਤ ਉਪ ਮੁੱਖ ਮੰਤਰੀ

ਏਸ਼ੀਆ ਕੱਪ 2023 ਵਨਡੇ ਫਾਰਮੈਟ ਵਿਚ ਖੇਡਿਆ ਜਾਵੇਗਾ। ਹਾਈਬ੍ਰਿਡ ਮਾਡਲ ਤਹਿਤ ਚਾਰ ਮੈਚ ਪਾਕਿਸਤਾਨ ਵਿਚ ਅਤੇ ਅੱਠ ਮੈਚ ਸ੍ਰੀਲੰਕਾ ਵਿਚ ਖੇਡੇ ਜਾਣਗੇ। ਫਾਈਨਲ ਕੋਲੰਬੋ ਵਿਚ ਖੇਡਿਆ ਜਾਵੇਗਾ। ਦੋਵਾਂ ਗਰੁੱਪਾਂ ਵਿਚੋਂ ਦੋ-ਦੋ ਟੀਮਾਂ ਸੁਪਰ ਫੋਰ ਪੜਾਅ ਵਿਚ ਪਹੁੰਚਣਗੀਆਂ। ਫਾਈਨਲ ਮੈਚ ਚੋਟੀ ਦੀਆਂ ਦੋ ਟੀਮਾਂ ਵਿਚਕਾਰ ਖੇਡਿਆ ਜਾਵੇਗਾ। 30 ਅਗਸਤ ਨੂੰ ਪਹਿਲਾ ਮੈਚ ਪਾਕਿਸਤਾਨ ਬਨਾਮ ਨੇਪਾਲ ਵਿਚਾਲੇ ਮੁਲਤਾਨ 'ਚ ਖੇਡਿਆ ਜਾਵੇਗਾ। 31 ਅਗਸਤ ਨੂੰ ਗਰੁੱਪ ਬੀ ਦਾ ਪਹਿਲਾ ਮੈਚ ਕੈਂਡੀ 'ਚ ਸ਼੍ਰੀਲੰਕਾ ਬਨਾਮ ਬੰਗਲਾਦੇਸ਼ ਵਿਚਾਲੇ ਖੇਡਿਆ ਜਾਵੇਗਾ। 2 ਸਤੰਬਰ ਨੂੰ ਕੈਂਡੀ 'ਚ ਭਾਰਤ ਬਨਾਮ ਪਾਕਿਸਤਾਨ ਵਿਚਾਲੇ  ਮੈਚ ਖੇਡਿਆ ਜਾਵੇਗਾ।