ਮਿਹਨਤ ਸਦਕਾ ਨਿਸ਼ਾਨੇਬਾਜ਼ ਅੰਜੁਮ ਮੌਦਗਿਲ ਬਣੀ ਲਗਾਤਾਰ ਦੂਜੇ ਸਾਲ ਰਾਸ਼ਟਰੀ ਚੈਂਪੀਅਨ
ਹਰ ਕੋਈ ਅਪਣੀ ਲਗਨ‘ਤੇ ਮਿਹਨਤ ਦੇ ਨਾਲ ਅੱਗੇ ਆਉਦਾ......
ਨਵੀਂ ਦਿੱਲੀ (ਭਾਸ਼ਾ): ਹਰ ਕੋਈ ਅਪਣੀ ਲਗਨ‘ਤੇ ਮਿਹਨਤ ਦੇ ਨਾਲ ਅੱਗੇ ਆਉਦਾ ਹੈ। ਸਭ ਤੋਂ ਪਹਿਲਾ ਖਿਡਾਰੀ ਨੂੰ ਅਪਣੀ ਜਿੰਦਗੀ ਦੇ ਵਿਚ ਸੰਘਰਸ਼ ਕਰਨਾ ਪੈਦਾ ਹੈ। ਜਿਸ ਵਿਚ ਖਿਡਾਰੀ ਲਗਾਤਾਰ ਮਿਹਨਤ ਦੇ ਨਾਲ ਕੁਝ ਖਾਸ ਕਰਨ ਦੀ ਕੋਸ਼ਿਸ ਕਰਦਾ ਹੈ। ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਅਜਿਹੀ ਹੀ ਇਕ ਖਿਡਾਰਨ ਦੀ ਜੋ ਕਿ ਅਪਣੀ ਮਿਹਨਤ ਦੇ ਨਾਲ ਕਾਮਯਾਬੀ ਦੀਆਂ ਸਿਖਰਾਂ ਨੂੰ ਛੂਹਦੀ ਹੋਈ ਅੱਗੇ ਆ ਰਹੀ ਹੈ। ਭਾਰਤ ਦੀ ਨੰਬਰ ਇਕ ਮਹਿਲਾ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਨਿਸ਼ਾਨੇਬਾਜ਼ ਅੰਜੁਮ ਮੌਦਗਿਲ ਨੇ ਕੇਰਲ ਦੇ ਤੀਰੁਵਨੰਤਪੁਰਮ ਵਿਚ ਚੱਲ ਰਹੀ
62ਵੀਂ ਰਾਸ਼ਟਰੀ ਨਿਸ਼ਾਨੇਬਾਜ਼ੀ ਪ੍ਰਤੀਯੋਗਿਤਾ ਵਿਚ ਐਤਵਾਰ ਨੂੰ ਅਪਣਾ ਖਿਤਾਬ ਬਰਕਰਾਰ ਰੱਖਿਆ। ਕੇਰਲ ਦੇ ਤੀਰੁਵਨੰਤਪੁਰਮ ਵਿਚ ਆਯੋਜਿਤ ਨੈਸ਼ਨਲ ਨਿਸ਼ਾਨਾ ਚੈਂਪੀਅਨਸ਼ਿਪ ਵਿਚ ਸ਼ਹਿਰ ਦੀ ਨਿਸ਼ਾਨੇਬਾਜ਼ ਅੰਜੁਮ ਮੌਦਗਿਲ ਨੇ ਸੋਨ ਉਤੇ ਨਿਸ਼ਾਨਾ ਲਾਇਆ ਹੈ। ਇਸ ਤਰ੍ਹਾਂ ਅੰਜੁਮ ਨੇ ਮੁਕਾਬਲੇ ਦੇ 50 ਮੀਟਰ ਰਾਈਫਲ 3 ਪੋਜੀਸ਼ਨ ਵਿਚ 458.6 ਅੰਕ ਹਾਸ਼ਲ ਕਰ ਕੇ ਪਹਿਲਾ ਸਥਾਨ ਹਾਸ਼ਲ ਕੀਤਾ। ਉਥੇ ਹੀ ਇਸ ਮੁਕਾਬਲੇ ਵਿਚ ਮਹਾਰਾਸ਼ਟਰ ਦੀ ਤੇਜਸਵਿਨੀ ਸਾਵੰਥ ਨੇ 457.7 ਅੰਕ ਦੇ ਨਾਲ ਦੂਜਾ ਅਤੇ ਮੱਧ ਪ੍ਰਦੇਸ਼ ਦੀ ਸੁਨਿਧੀ ਚੌਹਾਨ ਨੇ 443.0 ਅੰਕ ਦੇ ਨਾਲ ਤੀਜਾ ਸਥਾਨ ਹਾਸ਼ਲ ਕੀਤਾ।
ਨਿਸ਼ਾਨੇਬਾਜ਼ ਅੰਜੁਮ ਮੌਦਗਿਲ ਨੇ ਪਿਛਲੀ ਨੈਸ਼ਨਲ ਖੇਡ ਵਿਚ ਪੰਜ ਸੋਨ ਤਗਮੇ ਜਿੱਤ ਕੇ ਟੋਕਯੋ ਓਲੰਪਿਕ 2020 ਦਾ ਕੋਟਾ ਹਾਸ਼ਲ ਕਰ ਲਿਆ ਸੀ। ਅੰਜੁਮ 1168 ਅੰਕਾਂ ਦੇ ਨਾਲ ਇਸ ਕੋਟੇ ਵਿਚ ਪਹਿਲੇ ਸਥਾਨ ਉਤੇ ਹੈ। ਉਥੇ ਹੀ ਨਿਸ਼ਾਨੇਬਾਜ਼ ਤੇਜਸਵਿਨੀ ਸਾਵੰਥ ਨੇ 1163 ਅੰਕਾਂ ਦੇ ਨਾਲ ਦੂਜੇ ਸਥਾਨ ਉਤੇ ਹੈ।