ਵਿਜੇ ਹਜ਼ਾਰੇ ਟਰਾਫ਼ੀ - ਪੰਜਾਬ ਨੇ ਮੱਧ ਪ੍ਰਦੇਸ਼ ਨੂੰ ਹਰਾ ਕੇ ਦਰਜ ਕੀਤੀ ਲਗਾਤਾਰ ਚੌਥੀ ਜਿੱਤ

ਏਜੰਸੀ

ਖ਼ਬਰਾਂ, ਖੇਡਾਂ

ਉੱਤਰਾਖੰਡ ਨੇ ਨਾਗਾਲੈਂਡ ਨੂੰ ਸੱਤ ਵਿਕਟਾਂ ਨਾਲ ਹਰਾਇਆ

Image

 

ਮੁੰਬਈ - ਪੰਜਾਬ ਦੇ ਕਪਤਾਨ ਮਨਦੀਪ ਸਿੰਘ ਦੀ ਅਗਵਾਈ ਵਿਚ 90 ਦੌੜਾਂ ਦੀ ਮਦਦ ਨਾਲ ਟੀਮ ਨੇ ਸ਼ਨੀਵਾਰ ਨੂੰ ਇੱਥੇ ਵਿਜੇ ਹਜ਼ਾਰੇ ਟਰਾਫ਼ੀ ਗਰੁੱਪ ਡੀ ਦੇ ਆਪਣੇ ਮੈਚ ਵਿਚ ਮੱਧ ਪ੍ਰਦੇਸ਼ ਨੂੰ 26 ਦੌੜਾਂ ਨਾਲ ਹਰਾ ਦਿੱਤਾ।

ਘੱਟ ਸਕੋਰ ਵਾਲੇ ਮੈਚ 'ਚ ਮਨਦੀਪ ਦੀ ਪਾਰੀ ਦੇ ਦਮ 'ਤੇ ਪੰਜਾਬ ਨੇ 232 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ 33 ਅਤੇ ਅਨਮੋਲ ਮਲਹੋਤਰਾ ਨੇ 32 ਦੌੜਾਂ ਬਣਾਈਆਂ।

ਪੰਜਾਬ ਨੇ ਆਖਰੀ ਪੰਜ ਵਿਕਟਾਂ 23 ਦੌੜਾਂ ਦੇ ਅੰਦਰ ਗੁਆ ਦਿੱਤੀਆਂ। ਮੱਧ ਪ੍ਰਦੇਸ਼ ਦੇ ਤੇਜ਼ ਗੇਂਦਬਾਜ਼ ਕੁਲਦੀਪ ਸੇਨ ਨੇ ਪੰਜ ਵਿਕਟਾਂ ਲਈਆਂ।

ਇਸ ਦੇ ਜਵਾਬ ਵਿੱਚ ਮੱਧ ਪ੍ਰਦੇਸ਼ ਦੀ ਟੀਮ 47.1 ਓਵਰ 'ਚ 206 ਦੌੜਾਂ 'ਤੇ ਆਊਟ ਹੋ ਗਈ। ਪੰਜਾਬ ਵੱਲੋਂ ਸੀਨੀਅਰ ਤੇਜ਼ ਗੇਂਦਬਾਜ਼ ਸਿਧਾਰਥ ਕੌਲ ਨੇ ਤਿੰਨ, ਜਦਕਿ ਸਪਿੰਨਰ ਹਰਪ੍ਰੀਤ ਬਰਾੜ ਅਤੇ ਅਭਿਸ਼ੇਕ ਸ਼ਰਮਾ ਨੇ ਦੋ-ਦੋ ਵਿਕਟਾਂ ਲਈਆਂ।

ਚਾਰ ਮੈਚਾਂ ਵਿੱਚ ਪੰਜਾਬ ਦੀ ਇਹ ਚੌਥੀ ਜਿੱਤ ਸੀ ਜਦਕਿ ਮੱਧ ਪ੍ਰਦੇਸ਼ ਦੀ ਚਾਰ ਮੈਚਾਂ ਵਿੱਚ ਦੂਜੀ ਹਾਰ ਸੀ।

ਹੋਰ ਮੈਚਾਂ ਵਿੱਚ ਜੰਮੂ-ਕਸ਼ਮੀਰ ਨੇ ਓਡੀਸ਼ਾ ਨੂੰ ਤਿੰਨ ਵਿਕਟਾਂ ਨਾਲ, ਅਤੇ ਉੱਤਰਾਖੰਡ ਨੇ ਨਾਗਾਲੈਂਡ ਨੂੰ ਸੱਤ ਵਿਕਟਾਂ ਨਾਲ ਹਰਾਇਆ।