ਪੰਜਾਬ ਦੀ ਧੀ ਨੇ ਆਪਣੇ ਪਹਿਲੇ ਟੀ-20 ਮੈਚ 'ਚ ਕੀਤਾ ਕਮਾਲ, 41 ਦੌੜਾਂ ਬਣਾ ਕੇ ਦੱਖਣੀ ਅਫਰੀਕਾ ਨੂੰ ਦਿੱਤੀ ਮਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਅਮਨਜੋਤ ਕੌਰ ਨੇ 7 ਚੌਕੇ ਲਗਾ ਕੇ ਬਣਾਈਆਂ 41 ਦੌੜਾਂ

photo

 

 ਨਵੀਂ ਦਿੱਲੀ: ਭਾਰਤ, ਦੱਖਣੀ ਅਫਰੀਕਾ ਅਤੇ ਵੈਸਟਇੰਡੀਜ਼ ਮਹਿਲਾ ਟੀਮ ਵਿਚਾਲੇ ਤਿਕੋਣੀ ਸੀਰੀਜ਼ ਦੇ ਪਹਿਲੇ ਮੈਚ 'ਚ ਟੀਮ ਭਾਰਤੀ ਮਹਿਲਾ ਟੀਮ ਨੇ ਸ਼ਾਨਦਾਰ ਜਿੱਤ ਦਰਜ ਕੀਤੀ। ਭਾਰਤ ਨੇ ਦੱਖਣੀ ਅਫਰੀਕਾ ਨੂੰ 27 ਦੌੜਾਂ ਨਾਲ ਹਰਾ ਕੇ ਸੀਰੀਜ਼ 'ਚ ਜੇਤੂ ਸ਼ੁਰੂਆਤ ਕੀਤੀ ਹੈ। ਇਸ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਛੇ ਵਿਕਟਾਂ 'ਤੇ 147 ਦੌੜਾਂ ਬਣਾਈਆਂ। ਯਸਤਿਕਾ ਭਾਟੀਆ ਨੇ 35, ਦੀਪਤੀ ਸ਼ਰਮਾ ਨੇ 33 ਅਤੇ ਅਮਨਜੋਤ ਕੌਰ ਨੇ 41 ਦੌੜਾਂ ਬਣਾਈਆਂ। 148 ਦੌੜਾਂ ਦਾ ਪਿੱਛਾ ਕਰਦੇ ਹੋਏ ਦੱਖਣੀ ਅਫਰੀਕਾ 9 ਵਿਕਟਾਂ 'ਤੇ 120 ਦੌੜਾਂ ਹੀ ਬਣਾ ਸਕਿਆ ਅਤੇ 27 ਦੌੜਾਂ ਨਾਲ ਮੈਚ ਹਾਰ ਗਿਆ। ਦੀਪਤੀ ਸ਼ਰਮਾ ਨੇ ਤਿੰਨ ਅਤੇ ਦੇਵਿਕਾ ਵੈਦਿਆ ਨੇ ਦੋ ਵਿਕਟਾਂ ਲਈਆਂ।

ਹੋਰ ਵੀ ਪੜ੍ਹੋ-  ਮਮਤਾ ਹੋਈ ਸ਼ਰਮਸਾਰ, ਮਾਂ ਨੇ ਪ੍ਰੇਮੀ ਨਾਲ ਮਿਲ ਕੇ 3 ਸਾਲਾ ਬੱਚੇ ਦਾ ਕਤਲ ਕਰਕੇ ਟਰੇਨ ਤੋਂ ਸੁੱਟੀ ਲਾਸ਼

 

ਹੁਣ ਭਾਰਤ ਨੂੰ ਵੈਸਟਇੰਡੀਜ਼ ਖਿਲਾਫ ਦੋ ਅਤੇ ਦੱਖਣੀ ਅਫਰੀਕਾ ਖਿਲਾਫ ਇਕ ਮੈਚ ਖੇਡਣਾ ਹੈ। ਇਸ ਤੋਂ ਬਾਅਦ ਸੀਰੀਜ਼ ਦਾ ਆਖਰੀ ਮੈਚ ਹੋਵੇਗਾ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਪਹਿਲੀ ਵਿਕਟ 14 ਦੌੜਾਂ ਦੇ ਸਕੋਰ 'ਤੇ ਡਿੱਗੀ। ਕਪਤਾਨ ਸਮ੍ਰਿਤੀ ਮੰਧਾਨਾ ਸੱਤ ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਈ।

 

ਹੋਰ ਵੀ ਪੜ੍ਹੋ- ਜਾਪਾਨ ਘੁੰਮਣ ਗਏ ਭਾਰਤੀ ਪਰਿਵਾਰ ਨਾਲ ਦਾ ਹੋਇਆ ਐਕਸੀਡੈਂਟ, ਔਰਤ ਤੇ 4 ਮਹੀਨੇ ਦੀ ਬੱਚੇ ਮੌਤ

ਇਸ ਤੋਂ ਬਾਅਦ ਹਰਲੀਨ ਦਿਓਲ ਅੱਠ ਦੌੜਾਂ ਅਤੇ ਦੇਵਿਕਾ ਵੈਦਿਆ ਨੌਂ ਦੌੜਾਂ ਬਣਾ ਕੇ ਆਊਟ ਹੋ ਗਈਆਂ। ਜੇਮਿਮਾ ਰੌਡਰਿਗਜ਼ ਖਾਤਾ ਵੀ ਨਹੀਂ ਖੋਲ੍ਹ ਸਕੀ। ਯਸਤਿਕਾ ਵੀ 35 ਦੌੜਾਂ ਬਣਾ ਕੇ ਆਊਟ ਹੋ ਗਈ। ਭਾਰਤ ਦੀ ਅੱਧੀ ਟੀਮ 69 ਦੌੜਾਂ ਦੇ ਸਕੋਰ 'ਤੇ ਪੈਵੇਲੀਅਨ ਪਰਤ ਚੁੱਕੀ ਸੀ। ਇਸ ਤੋਂ ਬਾਅਦ ਦੀਪਤੀ ਸ਼ਰਮਾ ਨੇ ਅਮਨਜੋਤ ਨਾਲ ਮਿਲ ਕੇ ਭਾਰਤੀ ਪਾਰੀ ਨੂੰ ਸੰਭਾਲਿਆ। ਦੋਵਾਂ ਨੇ ਛੇਵੀਂ ਵਿਕਟ ਲਈ 76 ਦੌੜਾਂ ਦੀ ਸਾਂਝੇਦਾਰੀ ਕੀਤੀ। ਦੀਪਤੀ 33 ਦੌੜਾਂ ਬਣਾ ਕੇ ਆਊਟ ਹੋ ਗਈ ਅਤੇ ਅਮਨਜੋਤ 41 ਦੌੜਾਂ ਬਣਾ ਕੇ ਅਜੇਤੂ ਰਹੀ। ਇਨ੍ਹਾਂ ਦੋਵਾਂ ਨੇ ਛੇ ਵਿਕਟਾਂ 'ਤੇ ਭਾਰਤ ਦੇ ਸਕੋਰ ਨੂੰ 147 ਤੱਕ ਪਹੁੰਚਾਇਆ। ਦੱਖਣੀ ਅਫਰੀਕਾ ਲਈ ਮਲਬਾ ਨੇ ਦੋ ਵਿਕਟਾਂ ਲਈਆਂ। ਕਾਪ, ਖਾਕਾ ਅਤੇ ਟੱਕਰ ਨੂੰ ਇਕ-ਇਕ ਵਿਕਟ ਮਿਲੀ।