ਫ਼ੀਫ਼ਾ ਦੇ ਸਾਬਕਾ ਰੈਫ਼ਰੀ ਸ਼ਿਵੱਪਾ ਸ਼ੈਟੀ ਦਾ ਹੋਇਆ ਦੇਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਫ਼ੀਫ਼ਾ ਦੇ ਸਾਬਕਾ ਰੈਫ਼ਰੀ ਸ਼ਿਵੱਪਾ ਸ਼ੈਟੀ ਦਾ ਐਤਵਾਰ ਨੂੰ ਇੱਥੇ ਦੇਹਾਂਤ ਹੋ ਗਿਆ...

Former FIFA referee Shiva Shetty dies

ਨਵੀਂ ਦਿੱਲੀ: ਫ਼ੀਫ਼ਾ ਦੇ ਸਾਬਕਾ ਰੈਫ਼ਰੀ ਸ਼ਿਵੱਪਾ ਸ਼ੈਟੀ ਦਾ ਐਤਵਾਰ ਨੂੰ ਇੱਥੇ ਦੇਹਾਂਤ ਹੋ ਗਿਆ। ਉਹ 86 ਸਾਲਾ ਦੇ ਸਨ। ਪੱਛਮ ਭਾਰਤ ਫੁੱਟਬਾਲ ਸੰਘ ਦੇ ਇਕ ਸੀਨੀਅਰ ਅਧਿਕਾਰੀ ਨੇ ਉਸਦੇ ਦੇਹਾਂਤ ਦੀ ਪੁਸ਼ਟੀ ਕੀਤੀ। ਮੰਨਿਆ ਜਾ ਰਿਹਾ ਹੈ ਕਿ ਦਿਲ ਦਾ ਦੌਰਾ ਪੈਣ ਨਾਲ ਉਸਦਾ ਦੇਹਾਂਤ ਹੋਇਆ। ਸ਼ੈਟੀ ਦੇ ਪਰਵਾਰ ਵਿਚ ਪਤਨੀ, 2 ਬੇਟੇ ਅਤੇ ਇਕ ਬੇਟੀ ਹੈ। ਸ਼ੈਟੀ ਨੇ ਵੱਖ ਵੱਖ ਅਹੁਦਿਆਂ ‘ਤੇ ਫੁੱਟਬਾਲ ਦੀ ਸੇਵਾ ਕੀਤੀ। ਉਹ ਫ਼ੀਫ਼ਾ ਰੈਫ਼ਰੀ ਤੋਂ ਇਲਾਵਾ ਏਐਫ਼ਸੀ ਟ੍ਰੇਨਰ, ਅਖਿਲ ਭਾਰਤੀ ਫੁੱਟਬਾਲ ਮਹਾਸੰਘ ਦੇ ਰੈਫ਼ਰੀ ਬੋਰਡ ਮੈਂਬਰ, ਏਆਈਐਫ਼ਐਫ਼ ਰੈਫ਼ਰੀ ਟ੍ਰੇਨਰ ਅਤੇ ਏਆਈਐਫ਼ਐਫ਼ ਮੈਚ ਅਫ਼ਸਰ ਵੀ ਰਹਿ ਚੁੱਕੇ ਹਨ।


ਇਸ ਦੇ ਨਾਲ ਹੀ ਇਹ ਵੀ ਪੜ੍ਹੋ: ਭੂਟਾਨ ਦੀ ਸੀਨੀਅਰ ਫੁੱਟਬਾਲ ਟੀਮ ਸੋਮਵਾਰ ਨੂੰ ਅੰਬੇਦਕਰ ਸਟੇਡੀਅਨ ਵਿਚ ਦਿੱਲੀ ਦੀ ਸੰਯੁਕਤ ਟੀਮ ਦੇ ਵਿਰੁੱਧ ਪ੍ਰਦਰਸ਼ਨੀ ਮੈਚ ਖੇਡੇਗੀ। ਭੂਟਾਨ ਦੀ ਟੀਮ ਨੂੰ ਦਿੱਲੀ ਬਲੂਜ਼ ਵਿਰੁੱਧ ਖੇਡਣਾ ਹੈ ਜੋ ਸੂਬੇ ਦੀ ਸੰਤੋਸ਼ ਟਰਾਫ਼ੀ ਅਤੇ ਦਿੱਲੀ ਸੀਨੀਅਰ ਲੀਗ ਖਿਡਾਰੀਆਂ ਦੀ ਸੰਚੁਕਤ ਟੀਮ ਹੈ। ਫੁੱਟਬਾਲ ਦਿੱਲੀ ਦੇ ਪ੍ਰਧਾਨ ਸ਼ਾਜੀ ਪ੍ਰਭਾਕਰਣ ਨੇ ਕਿਹਾ ਕਿ ਗੁਆਮ ਦੇ ਵਿਰੁੱਧ (11 ਜੂਨ ਨੂੰ) 2022 ਵਿਸ਼ਵ ਕੱਪ ਕੁਆਲੀਫਾਇੰਗ ਦੇ ਪਹਿਲੇ ਦੌਰ ਦੇ ਮੈਚ ਦੇ ਲਈ ਭੂਟਾਨ ਦੀ ਸੀਨੀਅਰ ਰਾਸ਼ਟਰੀ ਟੀਮ ਦੇ ਖਿਡਾਰੀ ਵੀਜ਼ਾ ਇੰਟਰਵਿਊ ਦੇ ਲਈ ਇੱਥੇ ਦਿੱਲੀ ਵਿਚ ਹੈ।

ਉਨ੍ਹਾਂ ਨੇ ਅਮਰੀਕਾ ਵੀਜ਼ਾ ਦੇ ਲਈ ਅਪਲਾਈ ਕਰਨਾ ਹੈ ਤੇ ਉਨ੍ਹਾਂ ਨੇ ਇਹ ਦਿੱਲੀ ਵਿਚ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਥੇ ਸੀ ਇਸ ਲਈ ਅਸੀਂ ਪ੍ਰਦਰਸ਼ਨੀ ਮੈਚ ਦੇ ਲਈ ਉਨ੍ਹਾਂ ਨਾਲ ਗੱਲਬਾਤ ਕੀਤੀ।