ਨੌਜਵਾਨਾਂ ਲਈ ਅਕੈਡਮੀ ਖੋਲ੍ਹਣਗੇ ਸਚਿਨ ਤੇ ਮਿਡਿਲਸੇਕਸ, ਮਿਲਾਇਆ ਹੱਥ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ 'ਤੇਂਦੁਲਕਰ ਮਿਡਿਲਸੇਕਸ ਗਲੋਬਲ ਅਕੈਡਮੀ (ਟੀ.ਅੇਮ.ਜੀ.ਏ.)' ਦੇ ਲਾਂਚ ਲਈ ਮਿਡਿਲਸੇਕਸ ਕ੍ਰਿਕਟ ਨਾਲ ਹਿੱਸੇਦਾਰੀ ਦਾ ਐਲਾਨ..........

Sachin Tendulkar

ਨਵੀਂ ਦਿੱਲੀ : ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ 'ਤੇਂਦੁਲਕਰ ਮਿਡਿਲਸੇਕਸ ਗਲੋਬਲ ਅਕੈਡਮੀ (ਟੀ.ਅੇਮ.ਜੀ.ਏ.)' ਦੇ ਲਾਂਚ ਲਈ ਮਿਡਿਲਸੇਕਸ ਕ੍ਰਿਕਟ ਨਾਲ ਹਿੱਸੇਦਾਰੀ ਦਾ ਐਲਾਨ ਕੀਤਾ ਹੈ। ਇਹ ਅਕੈਡਮੀ ਨੌਂ ਤੋਂ 14 ਸਾਲ ਦੇ ਲੜਕਿਆਂ ਅਤੇ ਲੜਕੀਆਂ ਨੂੰ ਕ੍ਰਿਕਟ ਸਿਖਾਉਣਾ ਦੇ ਮੌਕੇ ਪ੍ਰਦਾਨ ਕਰੇਗੀ। ਟੀ.ਐਮ.ਜੀ.ਏ. ਐਸ.ਆਰ.ਟੀ. ਸਪੋਰਟਸ ਮੈਨੇਜਮੈਂਟ ਲਿਮਟਿਡ ਅਤੇ ਮਿਡਿਲਸੇਕਸ ਦਾ ਸੰਯੁਕਤ ਅਦਾਰਾ ਹੈ

ਅਤੇ ਇਸ ਦੀ ਸ਼ੁਰੂਆਤ ਨਾਰਥਵੁਡ ਦੇ ਮਰਚੈਂਟ ਟੇਲਰਜ਼ ਸਕੂਲ 'ਚ ਛੇ ਤੋਂ ਨੌਂ ਅਗੱਸਤ ਤਕ ਪਹਿਲੇ ਕ੍ਰਿਕਟ ਕੈਂਪ ਨਾਲ ਹੋਵੇਗੀ। ਮਿਡਿਲਸੇਕਸ ਕ੍ਰਿਕਟ ਨੈ ਐਂਡ੍ਰਿਊ ਸਟ੍ਰਾਸ, ਮਾਈਕ ਗੋਟਿੰਗ, ਡੇਨਿਸ ਕਾਂਪਟਨ, ਜਾਨ ਐਂਬੁਰੀ ਅਤੇ ਮਾਈਕ ਬ੍ਰੇਅਰਲੀ ਵਰਗੇ ਕ੍ਰਿਕਟਰ ਦਿਤੇ ਹਨ।  (ਏਜੰਸੀ)