ਭਲਵਾਨ ਸੁਸ਼ੀਲ ਕੁਮਾਰ ਨੂੰ ਮਿਲੀ ਇਕ ਹਫ਼ਤੇ ਦੀ ਅੰਤਰਿਮ ਜ਼ਮਾਨਤ

ਏਜੰਸੀ

ਖ਼ਬਰਾਂ, ਖੇਡਾਂ

ਗੋਡੇ ਦੀ ਸਰਜਰੀ ਲਈ 23 ਤੋਂ 30 ਜੁਲਾਈ ਤਕ ਰੋਹਿਨੀ ਅਦਾਲਤ ਨੇ ਦਿਤੀ ਗਈ ਰਾਹਤ 

Sushil Kumar

ਇਕ ਲੱਖ ਰੁਪਏ ਦੇ ਮੁਚੱਲਕੇ ਅਤੇ ਇੰਨੀ ਹੀ ਰਕਮ ਦੀਆਂ ਦੋ ਜ਼ਮਾਨਤਾਂ ਭਰਨ ਦੀ ਸ਼ਰਤ 'ਤੇ ਮਿਲੀ ਜ਼ਮਾਨਤ   
ਜੂਨੀਅਰ ਭਲਵਾਨ ਸਾਗਰ ਧਨਖੜ ਕਤਲ ਮਾਮਲੇ 'ਚ ਦੋਸ਼ੀ ਹਨ ਸੁਸ਼ੀਲ ਕੁਮਾਰ

ਨਵੀਂ ਦਿੱਲੀ : ਅਦਾਲਤ ਨੇ ਬੁੱਧਵਾਰ ਨੂੰ ਪਹਿਲਵਾਨ ਸਾਗਰ ਧਨਖੜ ਕਤਲ ਕਾਂਡ ਦੇ ਮੁੱਖ ਦੋਸ਼ੀ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਗੋਡੇ ਦੀ ਸਰਜਰੀ ਲਈ ਇਕ ਹਫ਼ਤੇ ਦੀ ਅੰਤਰਿਮ ਜ਼ਮਾਨਤ ਦੇ ਦਿਤੀ ਹੈ। ਸੁਸ਼ੀਲ ਕੁਮਾਰ ਜੂਨੀਅਰ ਪਹਿਲਵਾਨ ਸਾਗਰ ਧਨਖੜ ਦੇ ਕਤਲ ਕੇਸ ਵਿਚ ਹੋਰ ਮੁਲਜ਼ਮਾਂ ਦੇ ਨਾਲ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਹੈ। ਦੋਸ਼ੀ ਸੁਸ਼ੀਲ ਕੁਮਾਰ ਨੇ ਸਰਜਰੀ ਦੇ ਆਧਾਰ 'ਤੇ ਅੰਤਰਿਮ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ। ਇਹ ਸਰਜਰੀ 26 ਜੁਲਾਈ ਨੂੰ ਹੋਣੀ ਹੈ।

ਰੋਹਿਣੀ ਜ਼ਿਲ੍ਹਾ ਅਦਾਲਤ ਦੇ ਵਧੀਕ ਸੈਸ਼ਨ ਜੱਜ ਵਲੋਂ ਭਲਵਾਨ ਸੁਸ਼ੀਲ ਕੁਮਾਰ ਨੂੰ ਉਕਤ ਸਰਜਰੀ ਲਈ 23 ਜੁਲਾਈ ਤੋਂ 30 ਜੁਲਾਈ ਤਕ ਦੀ ਮਿਆਦ ਲਈ ਅੰਤਰਿਮ ਜ਼ਮਾਨਤ ਦੇ ਦਿਤੀ। ਅਦਾਲਤ ਨੇ ਉਸ ਨੂੰ ਇਕ ਲੱਖ ਰੁਪਏ ਦੇ ਪਾਲਿਸੀ ਬਾਂਡ ਅਤੇ ਇੰਨੀ ਹੀ ਰਕਮ ਦੀਆਂ ਦੋ ਜ਼ਮਾਨਤਾਂ ਦੇਣ 'ਤੇ ਰਿਹਾਅ ਕਰਨ ਦਾ ਨਿਰਦੇਸ਼ ਦਿਤਾ ਹੈ।

ਇਹ ਵੀ ਪੜ੍ਹੋ: ਮਣੀਪੁਰ ਘਟਨਾ 'ਤੇ PM ਮੋਦੀ ਦਾ ਬਿਆਨ - ਮੇਰਾ ਦਿਲ ਦਰਦ ਅਤੇ ਗੁੱਸੇ ਨਾਲ ਭਰਿਆ ਹੈ 

ਅਦਾਲਤ ਨੇ ਸੁਸ਼ੀਲ ਕੁਮਾਰ ਨੂੰ ਸਰਜਰੀ ਤੋਂ ਬਾਅਦ 30 ਜੁਲਾਈ ਨੂੰ ਜੇਲ ਪ੍ਰਸ਼ਾਸਨ ਦੇ ਸਾਹਮਣੇ ਆਤਮ ਸਮਰਪਣ ਕਰਨ ਦੇ ਨਿਰਦੇਸ਼ ਦਿਤੇ ਹਨ। ਅਦਾਲਤ ਨੇ ਗਵਾਹਾਂ ਨੂੰ ਧਮਕੀਆਂ ਅਤੇ ਕਾਰਨਾਂ ਦੇ ਮੱਦੇਨਜ਼ਰ ਅੰਤਰਿਮ ਜ਼ਮਾਨਤ ਦੀ ਮਿਆਦ ਦੌਰਾਨ ਮੁਲਜ਼ਮਾਂ 'ਤੇ ਨਜ਼ਰ ਰੱਖਣ ਲਈ ਦੋ ਸੁਰੱਖਿਆ ਕਰਮਚਾਰੀ 24 ਘੰਟੇ ਤੈਨਾਤ ਕਰਨ ਦੇ ਨਿਰਦੇਸ਼ ਦਿਤੇ ਹਨ। ਅਦਾਲਤ ਨੇ ਕਿਹਾ ਕਿ ਸੁਰੱਖਿਆ ਕਰਮਚਾਰੀਆਂ ਦਾ ਖਰਚਾ ਦੋਸ਼ੀ ਦੇ ਪ੍ਰਵਾਰ ਵਲੋਂ ਚੁੱਕਿਆ ਜਾਵੇਗਾ।

ਅਦਾਲਤ ਨੇ ਜੇਲ ਪ੍ਰਸ਼ਾਸਨ ਅਤੇ ਜਾਂਚ ਅਧਿਕਾਰੀ ਵਲੋਂ ਦਾਇਰ ਮੈਡੀਕਲ ਰਿਪੋਰਟ ’ਤੇ ਗੌਰ ਕਰਨ ਮਗਰੋਂ ਸੁਸ਼ੀਲ ਕੁਮਾਰ ਨੂੰ ਰਾਹਤ ਦਿਤੀ ਹੈ। ਅਦਾਲਤ ਨੇ ਹੁਕਮ ਵਿਚ ਕਿਹਾ ਕਿ ਮੁਲਜ਼ਮ ਸੁਸ਼ੀਲ ਕੁਮਾਰ ਦੇ ਮੈਡੀਕਲ ਦਸਤਾਵੇਜ਼ਾਂ ਦੀ ਪੜਚੋਲ ਤੋਂ ਪਤਾ ਲੱਗਦਾ ਹੈ ਕਿ ਉਸ ਨੂੰ 24 ਜੁਲਾਈ 2023 ਨੂੰ ਦਾਖ਼ਲ ਹੋਣ ਦੀ ਸਲਾਹ ਦਿਤੀ ਗਈ ਹੈ ਕਿਉਂਕਿ ਬੀਐਲਕੇ ਮੈਕਸ ਸੁਪਰ ਸਪੈਸ਼ਲਿਸਟ ਹਸਪਤਾਲ ਵਿਚ 26 ਜੁਲਾਈ ਨੂੰ ਸਰਜਰੀ ਹੋਣੀ ਹੈ।